13.44 F
New York, US
December 23, 2024
PreetNama
ਸਿਹਤ/Health

ਇਸ ਤਰ੍ਹਾਂ ਆਈ ਮੇਕਅੱਪ ਕਰਨ ਨਾਲ ਜਾਂ ਸਕਦੀ ਹੈ,ਅੱਖਾਂ ਦੀ ਰੌਸ਼ਨੀ

How eye makeup can go eyesight: ਇਹ ਕਹਾਵਤ ਬਿਲਕੁਲ ਸਹੀ ਕਹੀ ਗਈ ਹੈ ਕਿ ਅੱਖਾਂ ਗਈਆਂ ਤੇ ਜਹਾਨ ਗਿਆ। ਜੀ ਹਾਂ ਅੱਖਾਂ ਸਾਨੂੰ ਕੁਦਰਤ ਦੀ ਅਨਮੋਲ ਦੇਣ ਹਨ। ਇਨ੍ਹਾਂ ਦੀ ਬਦੌਲਤ ਅਸੀਂ ਆਪਣੇ ਆਲੇ-ਦੁਆਲੇ ਦੀ ਰੰਗੀਨ ਦੁਨੀਆ ਦੇ ਖੂਬਸੂਰਤ ਨਜ਼ਾਰੇ ਦੇਖ ਸਕਦੇ ਹਾਂ। ਇਸਦੇ ਨਾਲ ਹੀ ਇਹ ਸਾਡੀ ਖੂਬਸੂਰਤੀ ਵਿੱਚ ਵੀ ਚਾਰ ਚੰਨ ਲਾਉਂਦੀਆਂ ਹਨ। ਇਹ ਚਿਹਰੇ ਦਾ ਸਭ ਤੋਂ ਸੰਵੇਦਨਸ਼ੀਲ ਅੰਗ ਹਨ।

ਅੱਖਾਂ ਵਿੱਚ ਆਈਲਾਈਨਰ ਸਹੀ ਤਰੀਕੇ ਨਾਲ ਲੱਗਾ ਹੋਏ ਤਾਂ ਅੱਖਾਂ ਦੀ ਖ਼ੂਬਸੂਰਤੀ ਬੇਸ਼ੱਕ ਵਧ ਜਾਂਦੀ ਹੈ ਪਰ ਗ਼ਲਤ ਤਰੀਕੇ ਨਾਲ ਲਾਇਆ ਗਿਆ ਆਈਲਾਈਨਰ ਅੱਖਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ।ਆਈਲਾਈਨਰ ‘ਤੇ ਕੀਤੀ ਗਈ ਖੋਜ ਤੋਂ ਸਾਫ ਹੋ ਚੁੱਕਿਆ ਹੈ ਕਿ ਜੇ ਇਸ ਦੀ ਵਰਤੋਂ ਸਾਵਧਾਨੀ ਨਾਲ ਨਾ ਕੀਤੀ ਜਾਏ, ਜਾਂ ਵਧੀਆ ਕੁਆਲਟੀ ਦਾ ਆਈਲਾਈਨਰ ਨਾ ਇਸਤੇਮਾਲ ਕੀਤਾ ਜਾਏ ਤਾਂ ਇਸ ਨਾਲ ਅੱਖਾਂ ਨੂੰ ਖ਼ਤਰਾ ਹੋ ਸਕਦਾ ਹੈ।

ਅੱਖਾਂ ਕਾਫੀ ਨਾਜ਼ੁਕ ਹੁੰਦੀਆਂ ਹਨ, ਅਜਿਹੇ ਵਿੱਚ ਉਸ ਦੇ ਮੇਕਅੱਪ ਨੂੰ ਲੈ ਕੇ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜੇ ਤੁਸੀਂ ਵੀ ਮੇਕਅੱਪ ਕਰਦੇ ਹੋ ਤਾਂ ਚੰਗੇ ਤੇ ਭਰੋਸੇਮੰਦ ਬਰਾਂਡ ਹੀ ਵਰਤੋ।ਹਮੇਸ਼ਾ ਚੰਗੀ ਕੰਪਨੀ ਦੇ ਆਈਲਾਈਨਰ ਹੀ ਵਰਤੋ। ਕਿਸੇ ਵੀ ਤਰ੍ਹਾਂ ਦੇ ਆਈਲਾਈਨਰ ਲਾਉਣ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ।ਜੇ ਚਿਹਰੇ ‘ਤੇ ਮਾਸਚੁਰਾਈਜ਼ਰ ਲਾਇਆ ਹੈ ਤਾਂ ਉਸ ਦੇ ਤੁਰੰਤ ਬਾਅਦ ਆਈਲਾਈਨਰ ਨਾ ਲਾਓ।

ਨਹੀਂ ਤਾਂ ਇਹ ਚੰਗਾ ਨਹੀਂ ਲੱਗੇਗਾ ਤੇ ਇਹ ਫੈਲ ਵੀ ਸਕਦਾ ਹੈ।ਆਪਣੀਆਂ ਅੱਖਾਂ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਮਸਕਾਰਾ ਵੀ ਲਾਇਆ ਜਾ ਸਕਦਾ ਹੈ ਪਰ ਮਸਕਾਰਾ ਹਮੇਸ਼ਾ ਆਈਲਾਈਨਰ ਤੋਂ ਬਾਅਦ ਹੀ ਲਾਓ।ਅੱਖਾਂ ਨੂੰ ਬਿਮਾਰੀਆ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਮਰ ਤੋਂ ਪਹਿਲਾਂ ਹੀ ਸਾਨੂੰ ਅੱਖਾਂ ਨਾਲ ਸਬੰਧਿਤ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੇ ਸਮੇਂ-ਸਮੇਂ ‘ਤੇ ਇਨ੍ਹਾਂ ਦੀ ਸਾਫ-ਸਫਾਈ ਅਤੇ ਕਸਰਤ ਵੱਲ ਧਿਆਨ ਦਿੱਤਾ ਜਾਵੇ ਤਾਂ ਗੰਦਗੀ ਨਾਲ ਹੋਣ ਵਾਲੀ ਇਨਫੈਕਸ਼ਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕੀਤਾ ਜਾ ਸਕਦਾ ਹੈ।ਅੱਖਾਂ ਨੂੰ ਰੂਹ ਦਾ ਸ਼ੀਸ਼ੇ ਮੰਨਿਆ ਜਾਂਦਾ ਹੈ ਪਰ ਇਕ ਔਰਤ ਲਈ, ਇਹ ਮੁੱਖ ਹਥਿਆਰ ਹੈ ਜਿਸ ਨਾਲ ਉਹ ਸੁੰਦਰਤਾ ਦਾ ਧਿਆਨ ਰੱਖ ਸਕਦੀ ਹੈ, ਧਿਆਨ ਖਿੱਚਦੀ ਹੈ ਅਤੇ ਸਤਾਏਗੀ। ਤੁਹਾਡੀ ਨਿਗਾਹ ਨੂੰ ਅਰਥਪੂਰਨ, ਖੂਬਸੂਰਤ ਅਤੇ ਆਕਰਸ਼ਕ ਵਜੋਂ ਬਣਾਉਣ ਲਈ, ਤੁਹਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Related posts

ਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ, ਅਕਤੂਬਰ ਤੋਂ ਵੈਕਸੀਨ ਬਰਾਮਦ ਕਰਨ ਦਾ ਕੀਤਾ ਫ਼ੈਸਲਾ

On Punjab

ਸਾਵਧਾਨ! ਇਸ ਸਾਈਲੈਂਟ ਕਿੱਲਰ ਬਿਮਾਰੀ ਬਾਰੇ ਅੱਧਾ ਭਾਰਤ ਅਣਜਾਣ

On Punjab

ਤੇਜ਼ੀ ਨਾਲ ਫੈਲ ਰਿਹੈ ਓਮੀਕ੍ਰੋਨ, ਹੁਣ ਤਕ 57 ਦੇਸ਼ਾਂ ‘ਚ ਮਿਲੇ ਮਾਮਲੇ, WHO ਕਹੀ ਇਹ ਗੱਲ

On Punjab