ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ‘ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਹਰ ਦੇਸ਼ ਦੀ ਇਹੀ ਕੋਸ਼ਿਸ਼ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਨਾਗਰਿਕਾਂ ਨੂੰ ਵੈਕਸੀਨ ਲਗਵਾ ਕੇ ਇਸ ਮਹਾਮਾਰੀ ਤੋਂ ਸੁਰੱਖਿਅਤ ਕਰਨ। ਸਰਕਾਰ ਲਗਾਤਾਰ ਲੋਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਤ ਕਰ ਰਹੀ ਹੈ। ਲੋਕ ਟੀਕਾਕਰਨ ਲਈ ਨਿਕਲ ਕੇ ਬਾਹਰ ਆਉਣ, ਇਸਲਈ ਅਮਰੀਕਾ ‘ਚ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਗਿਫ਼ਟ ਦਿੱਤੇ ਜਾ ਰਹੇ ਹਨ। ਅਮਰੀਕਾ ‘ਚ ਸਥਾਨਕ ਪ੍ਰਸ਼ਾਸਨ ਵੈਕਸੀਨੇਸ਼ਨ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਲਈ ਲਗਾਤਾਰ ਇਸ ਤਰ੍ਹਾਂ ਦੇ ਕਦਮ ਉਠਾ ਰਹੇ ਹਨ ਤਾਂ ਜੋ ਉੱਥੇ ਦੇ ਲੋਕ ਇਸ ਇਨਫੈਕਸ਼ਨ ਤੋਂ ਜਲਦ-ਜਲਦ ਸੁਰੱਖਿਅਤ ਹੋ ਜਾਣ।
ਅਮਰੀਕਾ ‘ਚ ਇਕ ਸ਼ਹਿਰ ਹੈ ਓਹੀਯੋ। ਇੱਥੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਵਾਉਣ ਲਈ ਵੱਡਾ ਆਫਰ ਦਿੱਤਾ ਗਿਆ ਹੈ। ਇੱਥੇ ਵੈਕਸੀਨ ਲਗਵਾਉਣ ਵਾਲਿਆਂ ਲਈ ਇਕ ਮਿਲਿਅਨ ਡਾਲਰ ਤਕ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸਲਈ ਲਾਟਰੀ ਕੱਢੀ ਜਾਵੇਗੀ।
ਹਰ ਬੁੱਧਵਾਰ ਇਕ ਮਿਲਿਅਨ ਡਾਲਰ
ਇਸ ਸ਼ਹਿਰ ਦੇ ਗਵਰਨਰ ਮਾਈਕ ਡਵੀਨ ਨੇ ਟਵੀਟ ਕਰ ਕੇ ਇਕ ਮਿਲਿਅਨ ਡਾਲਰ ਤਕ ਦੇ ਇਨਾਮ ਦਾ ਐਲਾਨ ਕੀਤਾ ਹੈ। ਮਾਈਕ ਨੇ ਆਪਣੇ ਟਵੀਟ ‘ਚ ਲਿਖਿਆ- ’26 ਮਈ ਤੋਂ ਸ਼ੁਰੂ ਹੋ ਰਿਹਾ ਹੈ। ਬਾਲਗ ਲਈ ਅਸੀਂ ਲਾਟਰੀ ਤੋਂ ਇਕ ਜੇਤੂ ਦਾ ਐਲਾਨ ਕਰਾਂਗੇ, ਜਿਨ੍ਹਾਂ ਨੇ ਘੱਟ ਤੋਂ ਘੱਟ ਵੈਕਸੀਨ ਦੀ ਇਕ ਡੋਜ਼ ਲੈ ਲਈ ਹੋਵੇ। ਇਹ ਪੰਜ ਹਫ਼ਤੇ ਤਕ ਚਲੇਗਾ ਤੇ ਹਰ ਬੁੱਧਵਾਰ ਨੂੰ ਜੇਤੂ ਨੂੰ ਇਕ ਮਿਲਿਅਨ ਡਾਲਰ ਦੀ ਰਾਸ਼ੀ ਮਿਲੇਗੀ
ਨੌਜਵਾਨਾਂ ਲਈ ਸਕਾਲਰਸ਼ਿਪ
ਇਸ ਤੋਂ ਇਲਾਵਾ ਗਵਰਨਰ ਮਾਈਕ ਡਵੀਨ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਵਾਲੇ 17 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਟੇਟ ਯੂਨੀਵਰਸਿਟੀ ‘ਚ ਚਾਰ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਜੇਤੂ ਦਾ ਐਲਾਨ ਹਰ ਬੁੱਧਵਾਰ ਨੂੰ ਹੀ ਹੋਵੇਗਾ ਤੇ ਇਹ ਵੀ ਲਾਟਰੀ ਸਿਸਟਮ ਵੀ ਪੰਜ ਹਫ਼ਤੇ ਤਕ ਚੱਲੇਗਾ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੌਜਵਾਨਾਂ ਲਈ 18 ਮਈ ਤੋਂ ਪੋਰਟਲ ਖੁਲ੍ਹੇਗਾ ਜਿਨ੍ਹਾਂ ਨੇ ਪੰਜੀਕਰਨ ਲਈ ਟੀਕਾਕਰਨ ਕੀਤਾ ਗਿਆ ਹੈ।