Keeback futuristic stylish: ਸੈਨ ਫਰਾਂਸੀਸਕੋ ਦੀ ਕਰਾਉਡਫੰਡਿੰਗ ਇਨੋਵੇਸ਼ਨ ਸਟਾਰਟਅਪ Indiegogo ਨੇ ਇੱਕ ਅਜਿਹਾ ਬੈਗ ਤਿਆਰ ਕੀਤਾ ਹੈ, ਜਿਸ ‘ਚ ਸਕ੍ਰੀਨ ਤੋਂ ਲੈ ਕੇ ਫੋਨ ਚਾਰਜਿੰਗ ਪਵਾਇੰਟ ਅਤੇ ਸਪੀਕਰ ਵਰਗੀਆਂ ਕਈ ਸੁਵਿਧਾਵਾਂ ਹਨ। ਕੰਪਨੀ ਨੇ ਇਸਨੂੰ ਕੀਬੈਕ ਦਾ ਨਾਮ ਦਿੱਤਾ ਹੈ। ਇਸ ਬੈਗ ਨੂੰ ਕੰਪਨੀ ਦੀ ਵੈਬਸਾਈਟ ‘ਤੇ ਜਾਕੇ ਪ੍ਰੀ-ਬੁੱਕ ਵੀ ਕੀਤਾ ਜਾ ਸਕਦਾ ਹੈ।
ਇਸ ਬੈਕਪੈਕ ਨੂੰ ਕਿਸੇ ਛੋਟੇ ਗੀਜਰ ਦੇ ਵਰਗਾ ਡਿਜਾਇਨ ਦਿੱਤਾ ਗਿਆ ਹੈ। ਸਾਹਮਣੇ ਵਾਲੀ ਸਾਈਡ ਪਲਾਸਟਿਕ ਬਾਡੀ ਹੈ। ਜਿਸ ‘ਤੇ ਇੱਕ RGB ਡਿਸਪਲੇ ਦਿੱਤਾ ਹੈ। ਇਸ ਦੇ ਪਿੱਛੇ ਬੈਗ ਦੇ ਵਰਗੀ ਸਟਰਿਪ ਦਿੱਤੀਆਂ ਗਈਆਂ ਹਨ। ਇਸ ਵਿੱਚ ਬਹੁਤ ਸਪੇਸ ਹੈ। ਇਸ ਵਿੱਚ 13-ਇੰਚ ਡਿਸਪਲੇ ਵਾਲੇ ਲੈਪਟਾਪ ਦੇ ਨਾਲ ਟੈਬਲੇਟ, ਸਮਾਰਟਫੋਨ ਅਤੇ ਹੋਰ ਛੋਟਾ ਸਾਮਾਨ ਰੱਖਿਆ ਜਾ ਸਕਦਾ ਹੈ ।
ਇਸ ਬੈਕਪੈਕ ਦੇ ਬੈਕ ਸਾਇਡ ਵਿੱਚ ਵਰਟਿਕਲ RGB ਡਿਸਪਲੇ ਦਿੱਤਾ ਗਿਆ ਹੈ। ਜੋ 1044 ਪਿਕਸਲ ਦੇ ਨਾਲ ਆਉਂਦਾ ਹੈ। ਇਸ ਵਿੱਚ ਐਨਿਮੇਸ਼ਨ, ਟੈਕਸਟ ਵਰਗੀ ਡਿਟੇਲ ਦੇਖਣ ਨੂੰ ਮਿਲਦੀ ਹੈ। ਇਹ ਡਿਸਪਲੇ ਬੈਗ ਦੇ ਲੁਕ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ।
GPS ਟਰੈਕਰ : ਬੈਕਪੈਕ ਨੂੰ ਸਮਾਰਟਫੋਨ ਐਪ ਦੀ ਮਦਦ ਨਾਲ ਕਨਨੈਕਟ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸਦੀ ਲੋਕੇਸ਼ਨ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ। ਬੈਗ ਦੇ ਚੋਰੀ ਹੋਣ ਦਾ ਡਰ ਵੀ ਨਹੀਂ ਹੈ।
ਫਾਸਟ ਚਾਰਜਿੰਗ ਸਪੋਰਟ: ਬੈਗ ਵਿੱਚ 13600mAh ਦੀ ਬੈਟਰੀ ਦਿੱਤੀ ਹੈ, ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ RGB ਡਿਸਪਲੇ ਨੂੰ ਵੀ ਆਨ-ਆਫ ਕੀਤਾ ਜਾ ਸਕਦਾ ਹੈ। ਉਥੇ ਹੀ, ਬੈਗ ਵਿੱਚ ਆਨ-ਆਫ ਬਟਨ ਵੀ ਦਿੱਤਾ ਹੈ। ਇਸਦਾ ਭਾਰ 1.9 ਕਿੱਲੋਗ੍ਰਾਮ ਹੈ।