most dangerous tree ਹੁਣ ਤੱਕ ਸਾਰਿਆਂ ਨੇ ਸੇਬ ਤਾ ਜਰੂਰ ਖਾਦੇ ਹੋਣਗੇ । ਅੱਜ ਅਸੀਂ ਤੁਹਾਨੂੰ ਮੌਤ ਦੇ ਸੇਬ ਬਾਰੇ ਦਸਣ ਜਾ ਰਹੇ ਹਾਂ ਜਿਸਦਾ ਇੱਕ ਚੱਕ ਵੀ ਤੁਹਾਡੇ ਲਈ ਜਾਂਵਲੇਵਾ ਹੈ। ਅੱਜ ਅਸੀਂ ਤੁਹਾਨੂੰ ਸੇਬ ਕਿਹਾ ਜਾਣ ਵਾਲਾ ਫਲ ਦੁਨੀਆਂ ਦਾ ਸਭ ਤੋਂ ਜ਼ਿਆਦਾ ਖਤਰਨਾਕ ਬਾਰੇ ਦਸਣ ਜਾ ਰਹੇ ਹਾਂ। ਇਹੀ ਨਹੀਂ ਇਸ ਰੁੱਖ ਦੇ ਨੀਚੇ ਖੜ੍ਹੇ ਹੋਣ ਨਾਲ ਵੀ ਮੌਤ ਹੋ ਸਕਦੀ ਹੈ। ਦੱਸ ਦੇਈਏ ਕਿ Florida Institute of Food ਤੇ Agricultural Sciences ਮੁਤਾਬਿਕ ਮੰਚੀਨੀਲ ਦਾ ਹਰੇਕ ਹਿੱਸਾ ਖਤਰਨਾਕ ਹੈ। ਇਸ ਰੁੱਖ ਦੇ ਫਲ ਦਾ ਸੇਵਨ ਖਤਰਨਾਕ ਹੈ। ਇਹ ਰੁੱਖ ਇੱਕ ਦੁੱਧ ਵਰਗਾ ਤਰਲ ਰਸ ਛੱਡਦਾ ਹੈ। ਜੋ ਕਿ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਜੇਕਰ ਚਮੜੀ ਨੂੰ ਇਸਦੀ ਇੱਕ ਬੂੰਦ ਵੀ ਲੱਗ ਜਾਵੇ ਤਾਂ ਜਲਨ ਮਹਿਸੂਸ ਹੁੰਦੀ ਹੈ ਤੇ ਇਸ ਤੋਂ ਬਾਅਦ ਮੌਤ ਹੋ ਜਾਂਦੀ ਹੈ।ਇਸ ਰੁੱਖ ਅੰਦਰ ਇੱਕ ਅਜਿਹਾ ਖ਼ਤਰਨਾਕ ਫਾਰਬੋਲ ਤੱਤ ਪਾਇਆ ਜਾਂਦਾ ਹੈ । ਫੋਰਬੇਲ ਬਹੁਤ ਹੀ ਤੇਜ਼ੀ ਨਾਲ ਪਾਣੀ ਅਤੇ ਤਰਲ ਪਦਾਰਥਾਂ ‘ਚ ਘੁੱਲ ਜਾਂਦਾ ਹੈ। ਇਹ ਮੀਂਹ ਦੇ ਪਾਣੀ ‘ਚ ਘੁਲ ਕੇ ਨੁਕਸਾਨ ਪਹੰਚਾਉਂਦਾ ਹੈ। ਮਾਨਸੂਨ ਦੇ ਦਿਨਾਂ’ਚ ਇਸਦੇ ਨੀਚੇ ਖੜ੍ਹੇ ਹੋਣਾ ਵੀ ਜਾਨਲੇਵਾ ਹੁੰਦਾ ਹੈ।ਜਾਣਕਾਰੀ ਅਨੁਸਾਰ, ਗਲਤੀ ਨਾਲ ਇਸਦਾ ਫਲ ਖਾ ਲੈਣ ‘ਤੇ ਨਿਕੋਲਾ ਸਟਰਿਕਲੈਂਡ ਨਾਮ ਦੀ ਇੱਕ ਵਿਗਿਆਨਿਕ ਦੀ ਮੌਤ ਹੋਣ ਤੋਂ ਬਚੀ। ਇਹ ਗੱਲ 1999 ਦੀ ਹੈ। ਸਟਰਿਕਲੈਂਡ ਆਪਣੀ ਇੱਕ ਦੋਸਤ ਨਾਲ ਕੈਰਿਬਿਆਈ ਟਾਪੂ ਟਬੈਗੋ ਘੁੱਮਣ ਗਏ ਸੀ। ਉੱਥੇ ਜਦੋਂ ਉਹ ਉਥੇ ਟਹਿਲ ਰਹੀਆਂ ਸਨ ਤਾਂ ਉਨ੍ਹਾਂ ਨੂੰ ਇੱਕ ਹਰਾ ਫਲ ਦਿਖਿਆ ਜੋ ਸੇਬ ਵਰਗਾ ਵਿੱਖ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸਨੂੰ ਖਾਧਾ ਤਾਂ ਉਨ੍ਹਾਂ ਨੂੰ ਜਲਨ ਸੀ ਮਹਿਸੂਸ ਹੋਣ ਲੱਗੀ ਅਤੇ ਗਲਾ ਜਾਮ ਜਿਹਾ ਹੋਣ ਲੱਗਿਆ। ਸਮਾਂ ਰਹਿੰਦੇ ਉਨ੍ਹਾਂ ਨੂੰ ਇਲਾਜ਼ ਮਿਲ ਗਿਆ। ਉਨ੍ਹਾਂ ਦੀ ਹਾਲਤ ਨੂੰ ਠੀਕ ਹੋਣ ਵਿੱਚ ਕਰੀਬ 8 ਘੰਟੇ ਲੱਗੇ।