14.72 F
New York, US
December 23, 2024
PreetNama
ਫਿਲਮ-ਸੰਸਾਰ/Filmy

ਇਸ ਰੈਕੇਟ ਦਾ ਖੁਲਾਸਾ ਹੁੰਦੇ ਹੀ ਰਾਜ ਕੁੰਦਰਾ ਨੂੰ ਸੀ ਫਸਣ ਦਾ ਡਰ, ਬਚਣ ਲਈ ਪਹਿਲਾਂ ਹੀ ਕਰ ਦਿੱਤਾ ਸੀ ਇਹ ਕੰਮ

 ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ’ਚ ਜੇਲ੍ਹ ਦੀ ਹਵਾ ਖਾ ਰਹੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕੇਸ ਨੂੰ ਲੈ ਕੇ ਮੁੰਬਈ ਕਰਾਈਮ ਬ੍ਰਾਂਚ ਵੀ ਕਾਫੀ ਸਖ਼ਤ ਰੁਖ਼ ਅਪਣਾਉਂਦੀ ਨਜ਼ਰ ਆ ਰਹੀ ਹੈ। ਰਾਜ ਦੀ ਪਤਨੀ ਸ਼ਿਲਪਾ ਸ਼ੈੱਟੀ (Shilpa Shetty) ਤੋਂ ਇਸ ਮਾਮਲੇ ’ਚ ਪੁੱਛਗਿੱਛ ਹੋ ਚੁੱਕੀ ਹੈ ਹੁਣ ਇਕ ਵਾਰ ਫਿਰ ਉਸ ਤੋਂ ਪੁੱਛਗਿੱਛ ਹੋਵੇਗੀ। ਉੱਥੇ ਹੀ ਰਾਜ ’ਤੇ ਦੋਸ਼ ਲਗਾਉਣ ਵਾਲੀਆਂ ਕੁਝ ਅਭਿਨੇਤਰੀਆਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਜਾ ਚੁੱਕਾ ਹੈ। ਇਸ ਦੌਰਾਨ ਰਾਜ ਨੂੰ ਲੈ ਕੇ ਇਕ ਨਵੀਂ ਕਹਾਣੀ ਸਾਹਮਣੇ ਆਈ ਹੈ।

ਨਿਊਜ਼ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ ਰਾਜ ਨੂੰ ਮਾਰਚ ’ਚ ਹੀ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਉਹ ਇਸ ਰੈਕੇਟ ’ਚ ਫਸ ਸਕਦੇ ਹਨ ਇਸ ਲਈ ਉਨ੍ਹਾਂ ਨੇ ਆਪਣਾ ਫੋਨ ਸੁੱਟ ਦਿੱਤਾ ਸੀ ਤਾਂ ਕਿ ਪੁਲਿਸ ਉਨ੍ਹਾਂ ਦਾ ਡਾਟਾ ਰਿਕਵਰ ਨਾ ਕਰ ਸਕੇ। ਖ਼ਬਰ ਮੁਤਾਬਕ ਮਾਰਚ ’ਚ ਜਦੋਂ ਇਸ ਕੇਸ ’ਚ ਸ਼ਾਮਲ 9 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਤਾਂ ਉਸ ਦੌਰਾਨ ਹੀ ਰਾਜ ਨੇ ਆਪਣਾ ਫੋਨ ਬਦਲ ਲਿਆ ਸੀ। ਇਸ ਗੱਲ ਦਾ ਖੁਲਾਸਾ ਹੁਣ ਜਾਂਚ ਦੌਰਾਨ ਹੋਇਆ ਹੈ।

ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਕਿਹਾ, ‘ਕੁੰਦਰਾ ਨੇ ਮਾਰਚ ’ਚ ਹੀ ਆਪਣਾ ਫੋਨ ਬਦਲ ਲਿਆ ਸੀ ਤਾਂਕਿ ਉਸ ਦਾ ਡਾਟਾ ਰਿਕਵਰ ਨਾ ਹੋ ਸਕੇ। ਜਦੋਂ ਕਰਾਇਮ ਬ੍ਰਾਂਚ ਨੇ ਰਾਜ ਤੋਂ ਉਨ੍ਹਾਂ ਦੇ ਪੁਰਾਣੇ ਫੋਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਵੀ ਪੁਲਿਸ ਨੂੰ ਇਹੀ ਦੱਸਿਆ ਹੈ ਕਿ ਉਹ ਫੋਨ ਉਨ੍ਹਾਂ ਨੇ ਸੁੱਟ ਦਿੱਤਾ ਹੈ।

ਪੁਲਿਸ ਨੂੰ ਯਕੀਨ ਹੈ ਕਿ ਉਸ ਫੋਨ ਤੋਂ ਉਨ੍ਹਾਂ ਨੂੰ ਕਈ ਸਾਰੇ ਸਬੂਤ ਮਿਲ ਸਕਦੇ ਹਨ।’ਦੱਸਣਯੋਗ ਹੈ ਕਿ ਅੱਜ ਫਿਰ ਤੋਂ ਰਾਜ ਦੀ ਕਸਟਡੀ ਨੂੰ ਲੈ ਕੇ ਸੁਣਵਾਈ ਹੋਣੀ ਹੈ। ਰਾਜ ਨੂੰ 19 ਜੁਲਾਈ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਤੇ 23 ਜੁਲਾਈ ਤਕ ਲਈ ਕਸਟਡੀ ’ਚ ਭੇਜ ਦਿੱਤਾ ਗਿਆ ਸੀ। 23 ਜੁਲਾਈ ਨੂੰ ਰਾਜ ਦੀ ਕਸਟਡੀ ਨੂੰ ਫਿਰ ਤੋਂ ਅੱਗੇ ਵਧਾ ਕੇ 27 ਜੁਲਾਈ ਤਕ ਕਰ ਦਿੱਤਾ ਗਿਆ ਸੀ।

Related posts

ਲਤਾ ਮੰਗੇਸ਼ਕਰ ਤੋਂ ਬਾਅਦ ਇਹ ਅਦਾਕਾਰਾ ਹੋਈ ਹਸਪਤਾਲ ‘ਚ ਭਰਤੀ!

On Punjab

ਚੀਜ਼ ਅਸਲੀ ਜਾਂ ਨਕਲੀ? ਹੁਣ ‘ਸਰਕਾਰੀ ਐਪ’ ‘ਤੇ ਕਰੋ ਚੈੱਕ

On Punjab

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ ‘ਤੇ ਬਣੇਗੀ ਵੈਬਸੀਰੀਜ਼

On Punjab