29.91 F
New York, US
December 24, 2024
PreetNama
ਫਿਲਮ-ਸੰਸਾਰ/Filmy

ਇਸ ਵੱਖਰੇ ਅੰਦਾਜ ਨਾਲ ਆਮਿਰ ਨੇ ਕਰੀਨਾ ਨੂੰ ਵਿਸ਼ ਕੀਤਾ ਹੈਪੀ ਵੈਲਨਟਾਈਨ ਡੇ

aamir-wish-valentind-day-to kareena: ਬਾਲੀਵੁਡ ਇੰਡਸਟਰੀ ਦੇ ਸੁਪਰਹਿੱਟ ਖ਼ਾਨ ਆਮਿਰ ਖ਼ਾਨ ਇਹਨੀਂ ਦਿਨੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਫਿਲਮ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ। ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਪੰਜਾਬੀਆਂ ਵੱਲੋਂ ਵੀ ਫ਼ਿਲਮ ਵਿਚ ਆਮਿਰ ਦੀ ਨਵੀਂ ਲੁੱਕ ਨੂੰ ਲੈ ਕੇ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ।ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ

ਅਦਾਕਾਰ ਆਮਿਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕਰੀਨਾ ਕਪੂਰ ਦੇ ਨਾਲ ਆਪਣੀ ਫਿਲਮ ਲਾਲ ਸਿੰਘ ਚੱਡਾ ਦਾ ਇਕ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਮਿਰ ਖਾਨ ਨੇ ਕੈਪਸ਼ਨ ਵਿੱਚ ਲਿਖਿਆ “ਹੈਪੀ ਵੈਲਨਟਾਈਨ ਡੇ ਕਰੀਨਾ” ਕਾਸ਼ ਮੈ ਹਰ ਫਿਲਮ ਵਿੱਚ ਤੁਹਾਡੇ ਨਾਲ ਰੋਮਾਂਸ ਕਰ ਸਕਦਾ…। ਪਰ ਕੁਦਰਤੀ ਤੌਰ ਤੇ ਇਹ ਪਿਆਰ ਮੇਰੇ ਕੋਲ ਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਲਾਲ ਸਿੰਘ ਚੱਡਾ ਦਾ ਪੋਸਟਰ ਹੈ। ਬੀਤੇ ਦਿਨੀ ਆਮਿਰ ਖਾਨ ਛੋਟੇ ਵਾਲ ਅਤੇ ਕਲੀਵ ਸ਼ੇਵ ਅਵਤਾਰ ਵਿੱਚ ਨਜ਼ਰ ਆਏ ਹਨ।

ਇਸ ਨਾਲ ਜੁੜੀਆਂ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ ‘ਤੇ ਲਗਾਤਾਰ ਸਾਹਮਣੇ ਆ ਰਹੀਆਂ ਹਨ।ਦੱਸਣਯੋਗ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਹਾਲੀਵੁੱਡ ਫ਼ਿਲਮ ‘ਫਾਰੇਸਟ ਗੰਪ (1994)’ ਦਾ ਹਿੰਦੀ ਰੀਮੇਕ ਹੈ। ਪਿਛਲੇ ਸਾਲ ਦਸੰਬਰ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਚੰਡੀਗੜ੍ਹ ਵਿੱਚ ਸਪਾਟ ਕੀਤਾ ਗਿਆ ਸੀ।ਜਿਥੇ ਉਹ ਲੰਮੇ ਸਮੇਂ ਲਈ ਰਹੇ। ਆਮਿਰ ਅਤੇ ਕਰੀਨਾ ਦੀ ਫ਼ਿਲਮ ਦੇ ਸੈੱਟ ਤੋਂ ਕੁਝ ਫੋਟੋ ਵੀ ਲੀਕ ਹੋਈਆਂ ਸਨ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ।

ਆਮਿਰ ਖ਼ਾਨ ਨੇ ਪਲੇਨ ਪੈਂਟ ਅਤੇ ਚੈੱਕ ਸ਼ਰਟ ਨਾਲ ਪੱਗ ਬੰਨ੍ਹੀ ਹੋਈ ਸੀ। ਇਸ ਦੇ ਨਾਲ ਹੀ ਕਰੀਨਾ ਪਿੰਕ ਸਲਵਾਰ-ਕੁਰਤੇ ‘ਚ ਨਜ਼ਰ ਆਈ ਸੀ।ਸਾਲ 2012 ‘ਚ ਆਈ ਫਿਲਮ’ ਤਲਾਸ਼ ‘ਤੋਂ ਬਾਅਦ ਆਮਿਰ ਅਤੇ ਕਰੀਨਾ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਆਮਿਰ ਅਤੇ ਕਰੀਨਾ ਨੇ ਫਿਲਮ ਥ੍ਰੀ ਇਡੀਅਟਸ ਵਿੱਚ ਵੀ ਇਕੱਠੇ ਕੰਮ ਕੀਤਾ ਹੈ।ਆਮਿਰ ਖਾਨ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੀ ਆਖਰੀ ਫਿਲਮ ਠੱਗਸ ਆਫ ਹਿੰਦੋਸਤਾਨ ਸੀ। ਜਿਸ ਨੂੰ ਬਾਕਸ ਆਫਿਸ ‘ਤੇ ਕੁਝ ਖਾਸ ਸਫਲਤਾ ਹਾਸਲ ਨਹੀਂ ਹੋ ਸਕੀ ਸੀ।

Related posts

ਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰ

On Punjab

ਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆ

On Punjab

ਵਿੱਕੀ ਕੌਸ਼ਲ ਦੀ ਹਾਰਰ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

On Punjab