27.61 F
New York, US
February 5, 2025
PreetNama
ਫਿਲਮ-ਸੰਸਾਰ/Filmy

ਇਸ ਸ਼ਖਸ ਨੇ ਹੇਮਾ ਮਾਲਿਨੀ ਨੂੰ ਫ਼ਿਲਮ ’ਚੋਂ ਧੱਕੇ ਮਾਰ ਕੱਢਿਆ ਸੀ ਬਾਹਰ

ਬਾਲੀਵੁਡ ਦੀ ਡ੍ਰੀਮ ਗਰਲ ਮਤਲਬ ਕਿ ਅਦਾਕਾਰਾ ਹੇਮਾ ਮਾਲਿਨੀ ਦਾ ਅੱਜ ਜਨਮ ਦਿਨ ਹੈ। ਹੇਮਾ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਹਨਾਂ ਦਾ ਬਚਪਨ ਤਾਮਿਲਨਾਡੂ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੀਤਿਆ ਸੀ। ਉਹਨਾਂ ਦੇ ਪਿਤਾ ਵੀ.ਐੱਸ.ਆਰ ਚੱਕਰਵਰਤੀ ਤਮਿਲ ਫ਼ਿਲਮਾਂ ਦੇ ਨਿਰਮਾਤਾ ਸਨ। ਸਾਲ 1963 ਵਿੱਚ ਹੇਮਾ ਨੇ ਤਮਿਲ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ੁਰੂਆਤੀ ਦਿਨਾਂ ਵਿੱਚ ਤਮਿਲ ਫ਼ਿਲਮਾਂ ਦੇ ਨਿਰਦੇਸ਼ਕ ਸ਼੍ਰੀਧਰ ਨੇ ਹੇਮਾ ਨੂੰ ਇਹ ਕਹਿ ਕੇ ਫ਼ਿਲਮਾਂ ਵਿੱਚ ਕੰਮ ਦੇਣਾ ਬੰਦ ਕਰ ਦਿੱਤਾ ਸੀ ਕਿ ਉਹਨਾਂ ਵਿੱਚ ਸਟਾਰ ਵਾਲੀ ਗੱਲ ਨਹੀਂ ਹੈ ਪਰ ਬਾਅਦ ਵਿੱਚ ਬਾਲੀਵੁਡ ਵਿੱਚ ਹੇਮਾ ਡ੍ਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੋ ਗਈ ਸੀ। ਬਾਲੀਵੁਡ ਵਿੱਚ ਹੇਮਾ ਨੂੰ ਪਹਿਲਾ ਬਰੇਕ ਅਨੰਤ ਸਵਾਮੀ ਨੇ ਦਿੱਤਾ ਸੀ।ਗੱਲ ਕਰੀਏ ਹੇਮਾ ਦੇ ਫਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਤਾਂ ਉਹਨਾਂ ਨੇ ਹਿੰਦੀ ਫ਼ਿਲਮ ‘ਸਪਨੋਂ ਕੇ ਸੌਦਾਗਰ’ ਨਾਲ ਬਾਲੀਵੁਡ ਵਿੱਚ ਕਦਮ ਰੱਖਿਆ ਸੀ। ਇਸ ਫ਼ਿਲਮ ਵਿੱਚ ਉਹ ਰਾਜ ਕਪੂਰ ਦੇ ਨਾਲ ਦਿਖਾਈ ਦਿੱਤੀ ਸੀ। ਇਸ ਦੌਰਾਨ ਹੇਮਾ ਸਿਰਫ 16 ਸਾਲ ਦੀ ਸੀ। ਰਾਜ ਕਪੂਰ ਨੇ ਉਹਨਾਂ ਦਾ ਸਕਰੀਨ ਟੈਸਟ ਲਿਆ ਸੀ। ਹੇਮਾ ਇਸ ਗੱਲ ਨੂੰ ਮੰਨਦੀ ਹੈ ਕਿ ਜੋ ਵੀ ਅੱਜ ਉਹ ਹੈ ਉਹ ਸਿਰਫ ਰਾਜ ਕਪੂਰ ਕਰਕੇ ਹੈ।

ਇਸ ਫ਼ਿਲਮ ਤੋਂ ਬਾਅਦ ਹੇਮਾ ਨੂੰ ਦੇਵ ਆਨੰਦ ਨਾਲ ਫ਼ਿਲਮ ਜਾਨੀ ਮੇਰਾ ਨਾਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।ਫ਼ਿਲਮ ਕਾਫੀ ਹਿੱਟ ਹੋ ਗਈ। ਇਸ ਤੋਂ ਬਾਅਦ ਉਹਨਾਂ ਨੂੰ ਵੱਡਾ ਬਰੇਕ ਰਮੇਸ਼ ਸਿੱਪੀ ਨੇ ਆਪਣੀ ਫ਼ਿਲਮ ਅੰਦਾਜ਼ ਵਿੱਚ ਦਿੱਤਾ ਗਿਆ। ਇਸ ਫ਼ਿਲਮ ਵਿੱਚ ਉਹਨਾਂ ਨੇ ਇੱਕ ਵਿਧਵਾ ਦਾ ਕਿਰਦਾਰ ਨਿਭਾਇਆ ਸੀ। ਆਪਣੇ ਕਰੀਅਰ ਦੌਰਾਨ ਹੇਮਾ ਮਾਲਿਨੀ ਨੇ ਅਮਿਤਾਬ ਬੱਚਨ, ਰਾਜੇਸ਼ ਖੰਨਾ, ਜਤਿੰਦਰ, ਸੰਜੀਵ ਕੁਮਾਰ ਤੇ ਧਰਮਿੰਦਰ ਵਰਗੇ ਕਈ ਅਦਾਕਾਰਾਂ ਨਾਲ ਕੰਮ ਕੀਤਾ ।

ਸਾਲ 1975 ਵਿੱਚ ਫ਼ਿਲਮ ਸ਼ੋਲੇ ਫ਼ਿਲਮ ਵਿੱਚ ਉਹਨਾਂ ਦਾ ਚੁਲਬੁਲਾ ਅੰਦਾਜ਼ ਹਰ ਇੱਕ ਨੂੰ ਪਸੰਦ ਆਇਆ ਤੇ ਉਹਨਾਂ ਦਾ ਇਹ ਅੰਦਾਜ਼ ਅੱਜ ਵੀ ਚਰਚਾ ਵਿੱਚ ਹੈ। ਹੇਮਾ ਮਾਲਿਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦਿ ਹੈ।

Related posts

ਪਲਾਸਟਿਕ ਸਰਜਰੀ ਦੌਰਾਨ ਹੋਈ ਸਾਊਥ ਦੀ ਇਸ ਅਦਾਕਾਰਾ ਦੀ ਮੌਤ, 21 ਸਾਲ ਦੀ ਉਮਰ ‘ਚ ਭਾਰ ਘਟਾਉਣ ਕਾਰਨ ਗਵਾ ਦਿੱਤੀ ਜਾਨ

On Punjab

Bharat Box Office Collection Day 1: ‘ਭਾਰਤ’ ਦੀ ਧਮਾਕੇਦਾਰ ਓਪਨਿੰਗ ਨਾਲ ਟੁਟਿਆ ਸਲਮਾਨ ਦੀ ਇਸ ਫ਼ਿਲਮ ਦਾ ਰਿਕਾਰਡ

On Punjab

ਸਟੇਜ ‘ਤੇ ਮੁਸ਼ਕਿਲ ‘ਚ PhD ਸਟੂਡੈਂਟ, ਸ਼ਾਹਰੁਖ ਖਾਨ ਨੇ ਕੀਤੀ ਮਦਦ

On Punjab