ਕੈਨੇਡਾ ਦੇ ਉੱਤਰੀ ਖੇਤਰ ਵਿਚ ਇਕਾਲੁਇਟ ਸ਼ਹਿਰ (Canadian city of Iqaluit) ਦੇ ਪਾਣੀ ਦੀ ਸਪਲਾਈ ਵਿਚ ਤੇਲ ਦੀ ਭਾਰੀ ਮਾਤਰਾ ਮਿਲ (Fuel had entered its water supply) ਰਹੀ ਹੈ। ਇਹ ਕਾਫ਼ੀ ਖਤਰਨਾਕ ਲੇਵਲ ‘ਤੇ ਪਹੁੰਚ ਚੁੱਕੀ ਹੈ। ਲੈਬ ਟੈਸਟਿੰਗ (Lab results) ਦੇ ਹੈਰਾਨ ਕਰਨ ਵਾਲੇ ਨਤੀਜਿਆਂ ਤੋਂ ਬਾਅਦ ਸਿਟੀ authority ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਨਾਲ ਹੀ ਮੰਗਲਵਾਰ ਤੋਂ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਅਲਗ ਤੋਂ ਪਾਣੀ ਸਪਲਾਈ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕ ਲਾਈਨਾਂ ਵਿਚ ਲੱਗ ਕੇ ਆਪਣੀ ਜ਼ਰੂਰਤ ਅਨੁਸਾਰ ਪਾਣੀ ਭਰ ਰਹੇ ਹਨ।
ਸ਼ਹਿਰ ਜੇ ਮੁੱਖ ਪ੍ਰਸ਼ਾਸਿਨਕ ਅਧਿਕਾਰੀ Amy Elgersma ਨੇ ਦੱਸਿਆ, ‘ਸ਼ਹਿਰ ਦੇ ਪਾਣੀ ਟੈਂਕਾਂ ‘ਚੋਂ ਇਕ ਦੀ ਟੈਸਟਿੰਗ ਵਿਚ ਕਈ ਤਰ੍ਹਾਂ ਦੇ fuel components ਦੀ ਜ਼ਿਆਦਾ ਮਾਤਰਾ ਪਾਈ ਗਈ। ਇਹ ਸੰਭਵਤ : ਡੀਜ਼ਲ ਜਾਂ ਮਿੱਟੀ ਦਾ ਤੇਲ ਸੀ। ਕੈਨੇਡਾ ਦੇ ਸਭ ਤੋਂ ਉੱਤਰੀ ਖੇਤਰ Nunavut ਦੀ ਰਾਜਧਾਨੀ ਇਕਾਲੁਇਟ ਦੇ ਵਸਨੀਕਾਂ ਨੇ ਹਫ਼ਤੇ ਦੇ ਅਖੀਰ ਵਿਚ ਪਾਣੀ ਵਿਚ ਬਾਲਣ ਦੀ ਬਦਬੂ ਦੀ ਖਬਰ ਦਿੱਤੀ ਸੀ। ਹਾਲਾਂਕਿ, ਬਾਲਣ ਕਿੱਥੋਂ ਆ ਰਿਹਾ ਹੈ ਇਸ ਦਾ ਸਰੋਤ ਪਤਾ ਨਹੀਂ ਹੈ।
ਸ਼ਹਿਰ ਨੇ ਮੰਗਲਵਾਰ ਰਾਤ ਨੂੰ ਐਮਰਜੈਂਸੀ ਦੀ ਸਥਿਤੀ ਐਲਾਨ ਕਰ ਦਿੱਤਾ। ਲੋਕਾਂ ਨੂੰ ਪੀਣ ਅਤੇ ਖਾਣਾ ਪਕਾਉਣ ਲਈ ਸ਼ਹਿਰ ਦੇ ਪਾਣੀ ਦੀ ਵਰਤੋਂ ਬੰਦ ਕਰਨ ਲਈ ਕਿਹਾ ਗਿਆ ਸੀ। ਅਥਾਰਟੀ ਨੇ ਕਿਹਾ ਕਿ ਪਾਣੀ ਨੂੰ ਉਬਾਲਣ ਦੇ ਬਾਅਦ ਵੀ ਸੁਰੱਖਿਅਤ ਨਹੀਂ ਹੈ।