PreetNama
ਫਿਲਮ-ਸੰਸਾਰ/Filmy

ਇਸ ਸ਼ੁੱਕਰਵਾਰ ਹੋਵੇਗਾ ਸੁਪਰਸਟਾਰਜ਼ ਦਾ ਕਲੈਸ਼, ਰਿਲੀਜ਼ ਹੋ ਰਹੀਆਂ 3 ਵੱਡੀਆਂ ਫਿਲਮਾਂ

ਬਾਲੀਵੁਡ ਫਿਲਮਾਂ ਦੇ ਵਿੱਚ ਹਰ ਸਾਲ ਕਲੈਸ਼ ਹੁੰਦੇ ਹਨ। ਬਾਲੀਵੁਡ ਦੇ ਸਿਤਾਰਿਆਂ ਅਤੇ ਪ੍ਰਡਿਊਸਰਜ਼ ਆਪਣੇ ਲਈ ਵਧੀਆ ਤੋਂ ਵਧੀਆ ਡੇਟ ਫਿਕਸ ਰੱਖਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਦਰਸ਼ਕਾਂ ਦਾ ਪਿਆਰ ਅਤੇ ਬਿਜਨੈੱਸ ਦੋਵੇਂ ਮਿਲਣ ਅਜਿਹੇ ਵਿੱਚ ਬਹੁਤ ਵਾਰ ਕਲੈਸ਼ ਦੀ ਨੌਬਤ ਆਉਣ ਨੂੰ ਟਾਲਿਆ ਜਾਂਦਾ ਹੈ ਪਰ ਬਹੁਤ ਵਾਰ ਅਜਿਹਾ ਨਹੀਂ ਹੁੰਦਾ ਅਤੇ ਸਾਨੂੰ ਸਾਰਿਆਂ ਨੂੰ ਦੋ ਜਾਂ ਦੋ ਤੋਂ ਜਿਆਦਾ ਫਿਲਮਾਂ ਬਾਕਸ ਆਫਿਸ ਤੇ ਇੱਕ ਦੂਜੇ ਤੋਂ ਟਕਰਾਉਂਦੇ ਨਜ਼ਰ ਆਉਂਦੀਆਂ ਹਨ।

ਅਜਿਹਾ ਹੀ ਇਸ ਹਫਤੇ ਵੀ ਹੋਣ ਜਾ ਰਿਹਾ ਹੈ। ਇਸ ਸ਼ੁਕਰਵਾਰ 20 ਸਤੰਬਰ ਨੂੰ ਸੋਨਮ ਕਪੂਰ ਦੀ ਦ ਜੋਆ ਫੈਕਟਰ, ਸੰਜੇ ਦੱਤ ਦੀ ਫਿਲਮ ਪ੍ਰਸਥਾਨਮ ਅਤੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਫਿਲਮ ਪਲ ਪਲ ਦਿਲ ਕੇ ਪਾਸ ਸਿਨੇਮਾ ਘਰਾਂ ਵਿੱਚ ਟਕਰਾਉਣ ਜਾ ਰਹੀਆਂ ਹਨ। ਇਨ੍ਹਾਂ ਤਿੰਨਾਂ ਫਿਲਮਾਂ ਦੀ ਟੱਕਰ ਦੇਖਣਾ ਦਿਲਚਸਪ ਹੋਵੇਗਾ ਕਿਉਂ? ਆਓ ਦੱਸਦੇ ਹਾਂ।1 ਸਟਾਰ ਪਾਵਰ
ਸਭ ਤੋਂ ਪਹਿਲੀ ਗੱਲ ਸਟਾਰ ਪਾਵਰ ਦੀ, ਜਿੱਥੇ ਸੰਜੇ ਦੱਤ ਬਾਲੀਵੁਡ ਦੇ ਬਾਬਾ ਹੈ ਉੱਥੇ ਸੋਨਮ ਕਪੂਰ ਨੇ ਵੀ ਵੱਡੀਆਂ ਫਿਲਮਾਂ ਕਰਕੇ ਨਾਮ ਕਮਾਇਆ ਹੈ।ਕਰਨ ਦਿਓਲ ਦੀ ਗੱਲ ਕਰੀਏ ਤਾਂ ਉਹ ਦਿਓਲ ਪਰਿਵਾਰ ਦੇ ਹਨ ਜੋ ਬਾਲੀਵੁਡ ਦੇ ਫੇਮਸ ਪਰਿਵਾਰਾਂ ਵਿੱਚੋਂ ਇੱਕ ਹੈ, ਉਨ੍ਹਾਂ ਦੇ ਦਾਦਾ ਧਰਮਿੰਦਰ, ਪਿਤਾ ਸੰਨੀ ਅਤੇ ਚਾਚਾ ਬੌਬੀ ਦਰਸ਼ਕਾਂ ਤੋਂ ਬਾਲੀਵੁਡ ਦਾ ਹਿੱਸਾ ਹੈ। ਇਸਦੇ ਨਾਲ ਹੀ ਇਹ ਸੰਨੀ ਦਿਓਲ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫਿਲਮ ਹੈ। ਅਜਿਹੇ ਵਿੱਚ ਕਰਨ ਦਿਓਲ ਦੀ ਐਕਟਿੰਗ ਦੇ ਨਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੰਨੀ ਦਾ ਡਾਇਰੈਕਸ਼ਨ ਕੀ ਕਮਾਲ ਕਰਦਾ ਹੈ

2 ਹਿੱਟ ਦੀ ਜਰੂਰਤ
ਜਿੱਥੇ ਕਰਨ ਦਿਓਲ ਦੇ ਕਰੀਅਰ ਦੀ ਇਹ ਪਹਿਲੀ ਫਿਲਮ ਹੈ ਉੱਥੇ ਸੋਨਮ ਕਪੂਰ ਅਤੇ ਸੰਜੇ ਦੱਤ ਦੀ ਸਾਲ 2019 ਦੀ ਦੂਜੀ ਫਿਲਮ ਹੈ।ਸੰਜੇ ਨੇ ਇਸ ਤੋਂ ਪਹਿਲਾਂ ਕਰਨ ਜੌਹਰ ਦੀ ਫਿਲਮ ‘ਕਲੰਕ’ ਵਿੱਚ ਕੰਮ ਕੀਤਾ ਸੀ ਅਤੇ ਸੋਨਮ ਨੇ ਸ਼ੈਲੀ ਚੋਪੜਾ ਧਾਰ ਦੀ ਫਿਲਮ ਏਕ ਲੜਕੀ ਕੋ ਦੇਖਾ ਤੋ ਐਸਾ ਲੱਗਾ । ਜਿੱਥੇ ਕਲੰਕ ਬਹੁਤ ਬੁਰੀ ਤਰ੍ਹਾਂ ਫਲਾਪ ਹੋਈ ਸੀ, ਉੱਥੇ ਏਕ ਲੜਕੀ ਕੋ ਦੇਖਾ ਕੁੱਝ ਖਾਸ ਕਮਾਲ ਨਹੀਂ ਦਿਖਾ ਪਾਈ ਸੀ। ਇਨ੍ਹਾਂ ਦੋਹਾਂ ਤੇ ਹੀ ਹਿੱਟ ਫਿਲਮ ਦੇਣ ਦੀ ਜਿੰਮੇਦਾਰੀ ਹੈ ਅਤੇ ਫੈਨਜ਼ ਨੂੰ ਦੋਹਾਂ ਦੀਆਂ ਫਿਲਮਾਂ ਤੋਂ ਕਈ ਉਮੀਦਾਂ ਹਨਲੱਗ ਅਲੱਗ ਫਲੇਵਰ
ਸ਼ੋਨਮ , ਸੰਜੇ ਅਤੇ ਕਰਨ ਦਿਓਲ ਤਿੰਨੋਂ ਦੀਆਂ ਹੀ ਫਿਲਮਾਂ ਅਲੱਗ ਅਲੱਗ ਫਲੇਵਰ ਜਾਨਰ ਦੀਆਂ ਹਨ। ਜਿੱਥੇ ਸੋਨਮ ਕਪੂਰ ਦੀ ਫਿਲਮ ਲੱਕੀ ਚਾਰਮ ਬਣੀ ਲੜਕੀ ਅਤੇ ਅੰਧਵਿਸ਼ਵਾਸ ਦੇ ਬਾਰੇ ਵਿੱਚ ਦੱਸੇਗੀ। ਉੱਥੇ ਸੰਜੇ ਦੱਤ ਦੀ ਫਿਲਮ ਪੂਰੀ ਤਰ੍ਹਾਂ ਤੋਂ ਪਾਲਿਟਿਕਲ ਡਰਾਮਾ ਹੈ। ਇਸਦੇ ਇਲਾਵਾ ਕਰਨ ਦਿਓਲ ਦੀ ਇੱਲ ਲਵ ਸਟੋਰੀ ਹੈ।ਫੈਨਜ਼ ਦੇ ਕੋਲ ਤਿੰਨੋਂ ਹੀ ਫਿਲਮਾਂ ਨੂੰ ਦੇਖਣ ਦੇ ਲਈ ਤਮਾਮ ਕਾਰਨ ਹਨ ਕਿਉਂਕਿ ਇਹ ਤਿੰਨੋਂ ਹੀ ਜਾਨਰ ਆਡਿਅੰਨਜ਼ ਦੀ ਪਸੰਦ ਦੇ ਹਨ। ਅਜਿਹੇ ਵਿੱਚ ਸਭ ਤੋਂ ਜਿਆਦਾ ਪਿਆਰ ਜਨਤਾ ਕਿਸ ਨੂੰ ਦੇਵੇਗੀ ਇਹ ਦੇਖਣ ਵਾਲੀ ਗੱਲ ਹੈ।

ਬਾਕਸ ਆਫਿਸ ਤੇ ਲੜਾਈ
ਅਸੀਂ ਸਾਰਿਆਂ ਨੇ ਬਾਲੀਵੁਡ ਵਿੱਚ ਬਹੁਤ ਕਲੈਸ਼ ਦੇਖੇ ਹਨ, ਅਜਿਹੇ ਵਿੱਚ ਇੱਕ ਫਿਲਮ ਦੀ ਜਿੱਤ ਅਤੇ ਦੂਜੀ ਦੀ ਹਾਰ ਹੁੰਦੀ ਹੈ। ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਦੋ ਫਿਲਮਾਂ ਦੇ ਕਲੈਸ਼ ਵਿੱਚ ਦੋਵੇਂ ਹੀ ਫਿਲਮਾਂ ਹਿੱਟ ਹੋ ਜਾਣ ਜਾਂ ਫਲਾਪ ਹੋ ਜਾਣ।ਪਰ ਹੁਣ ਤੱਕ ਟੱਕਰ ਸੰਜੂ ਬਾਬਾ , ਸੋਨਮ ਅਤੇ ਕਰਨ ਦਿਓਲ ਦੇ ਵਿੱਚ ਹੈ ਤਾਂ ਕਿਸਦੀ ਜਿੱਤ ਅਤੇ ਕਿਸਦੀ ਹਾਰ ਹੋਵੇਗੀ, ਇਸ ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹਨ।ਇਨ੍ਹਾਂ ਸਾਰੀਆਂ ਫਿਲਮਾਂ ਦੀ ਚਰਚਾ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਹੁਣ ਸ਼ੁਕਰਵਾਰ ਨੂੰ ਇਸ ਟੱਕਰ ਦਾ ਕੀ ਅੰਜਾਮ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related posts

ਇਸ ਲਗਜ਼ਰੀ ਘਰ ਨੂੰ ਜਲਦ ਖਰੀਦਣਗੇ ਪ੍ਰਿੰਸ ਹੈਰੀ ਤੇ ਮੇਘਨ, ਟਾਮ ਹੈਂਕਸ ਹਨ ਗੁਆਂਢੀ

On Punjab

12 ਸਾਲਾ ਫਰੀਦਕੋਟੀਆ ਆਫਤਾਬ ਸਿੰਘ ਬਣਿਆ ਰਾਈਜ਼ਿੰਗ ਸਟਾਰ, ਇਨਾਮ ‘ਚ ਮਿਲੇ 10 ਲੱਖ

On Punjab

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

On Punjab