ਲੰਡਨ: ਬ੍ਰਿਟੇਨ ਵਿਚ ਰਹਿ ਰਹੀ ਇੱਕ ਬਜ਼ੁਰਗ ਸਿੱਖ ਵਿਧਵਾ ਨੂੰ ਜਬਰਦਸਤੀ ਭਾਰਤ ਭੇਜਣ ਦੇ ਉਨ੍ਹਾਂ ਦੇ ਅਧਿਕਾਰ ਦੇ ਸਮਰਥਨ ਵਿਚ ਹੁਣ ਤਕ 62,000 ਤੋਂ ਵੱਧ ਲੋਕਾਂ ਨੇ ਆਨਲਾਈਨ ਪਟੀਸ਼ਨ ‘ਤੇ ਦਸਤਖਤ ਕੀਤੇ ਹਨ। ਇਹ ਔਰਤ ਦਸ ਸਾਲਾਂ ਤੋਂ ਇੰਗਲੈਂਡ ਵਿਚ ਰਹਿ ਰਹੀ ਹੈ।
75 ਸਾਲਾ ਗੁਰਮੀਤ ਕੌਰ ਸਹੋਤਾ ਸਾਲ 2009 ਵਿੱਚ ਇੰਗਲੈਂਡ ਆਈ ਸੀ। ਉਸ ਤੋਂ ਬਾਅਦ ਵੈਸਟ ਮਿਡਲੈਂਡਜ਼ ਦੇ ਸਮੈਥਵਿਕ ਵਿੱਚ ਉਸਦਾ ਘਰ ਹੈ। ਕਾਨੂੰਨੀ ਤੌਰ ‘ਤੇ ਇੱਕ ਗੈਰ-ਦਸਤਾਵੇਜ਼ ਪ੍ਰਵਾਸੀ ਗੁਰਮੀਤ ਕੌਰ ਨੂੰ ਇੰਗਲੈਂਡ ਦੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਭਾਰਤ ਪਰਤਣਾ ਪੈ ਸਕਦਾ ਹੈ।
ਹਾਲਾਂਕਿ, ਗੁਰਮੀਤ ਕੌਰ ਸਹੋਤਾ ਨੂੰ ਸਮੈਥਵਿਕ ਵਿਚ ਸਥਾਨਕ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਗੁਰਮੀਤ ਦਾ ਕਹਿਣਾ ਹੈ ਕਿ ਉਸ ਨੂੰ ਜ਼ਬਰਦਸਤੀ ਭਾਰਤ ਭੇਜਿਆ ਜਾ ਸਕਦਾ ਹੈ ਜਦੋਂ ਕਿ ਉਹ ਇੰਨੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੀ ਹੈ। ਹੁਣ ਉਸਦਾ ਨਾ ਤਾਂ ਭਾਰਤ ਵਿਚ ਕੋਈ ਪਰਿਵਾਰ ਨਹੀਂ ਹੈ, ਤੇ ਨਾ ਇੰਗਲੈਂਡ ‘ਚ। ਇਸ ਲਈ ਉਸਨੂੰ ਸਮੈਥਵਿਕ ਦੀ ਸਥਾਨਕ ਸਿੱਖ ਕਮਿਊਨਿਟੀ ਨੇ ਗੋਦ ਲਿਆ ਸੀ। ਗੁਰਮੀਤ ਨੇ ਇੱਥੇ ਰਹਿਣ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।