ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਸ ਹਫ਼ਤੇ ਰੂਸ ਦੇ ਦੌਰੇ ’ਤੇ ਰਹਿਣਗੇ। ਰਿਪੋਰਟ ਮੁਤਾਬਕ 8 ਜੁਲਾਈ ਤੋਂ ਇਹ ਦੌਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੁਵੱਲੀ ਗੱਲਬਾਤ ਲਈ ਵਿਦੇਸ਼ੀ ਮੰਤਰੀ ਇਹ ਦੌਰਾ ਕਰਨਗੇ। ਰੂਸ ਦੇ ਵਿਦੇਸ਼ੀ ਮੰਤਰੀ Sergey Lavrov ਦੇ ਨਾਲ ਇਹ ਦੁਵੱਲੀ ਗੱਲਬਾਤ ਕਰਨਗੇ। ਇਸ ਦੌਰਾਨ ਰੂਸ ’ਚ ਦੌਰੇ ਨਾਲ ਭਾਰਤ ਦੇ ਸਬੰਧ ਚੰਗੇ ਹੋ ਸਕਣਗੇ। ਇੰਨਾਂ ਹੀ ਨਹੀਂ Connectivity Projects ਨੂੰ ਵੀ ਬੜਾਵਾ ਮਿਲ ਸਕਦਾ ਹੈ।
ਇਸ ਅਪ੍ਰੈਲ ’ਚ ਭਾਰਤ ਆਏ ਸਨ ਰੂਸੀ ਵਿਦੇਸ਼ ਮੰਤਰੀ
ਦੱਸਣਯੋਗ ਹੈ ਕਿ ਇਸ ਸਾਲ ਅਪ੍ਰੈਲ ’ਚ ਰੂਸੀ ਵਿਦੇਸ਼ ਮੰਤਰੀ ਭਾਰਤ ਦੇ ਦੌਰੇ ’ਤੇ ਆਏ ਸਨ। ਭਾਰਤ ਤੇ ਰੂਸ ਇਸ ਸਾਲ ਦੇ ਅੰਤ ’ਚ ਆਪਣਾ ਸਾਲਾਨਾ ਸ਼ਿਖਰ ਸੰਮੇਲਨ ਕਰਵਾਉਣ ਵਾਲਾ ਹੈ। ਹਾਲਾਂਕਿ ਇਸ ਵਿਅਕਤੀਗਤ ਸ਼ਿਖਰ ਸੰਮੇਲਨ ਹੋਣ ਦੀ ਸੰਭਾਵਨਾ ਨਹੀਂ ਹੈ।