PreetNama
ਫਿਲਮ-ਸੰਸਾਰ/Filmy

ਇਸ ਫ਼ਿਲਮ ਦੇ ਸੈੱਟ ‘ਤੇ ਝਾੜੂ ਲਗਾਉਂਦੀ ਨਜ਼ਰ ਆਈ ਕੈਟਰੀਨਾ,ਵਾਇਰਲ ਵੀਡੀਓ

katrina-kaif-sweeps-floor: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ’ ਤੇ ਕਾਫੀ ਸੁਰਖੀਆਂ ‘ਚ ਹਨ। ਦਰਅਸਲ, ਇਨ੍ਹਾਂ ਫੋਟੋਆਂ ‘ਚ ਕੈਟਰੀਨਾ ਕੈਫ ਝਾੜੂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਅਕਸ਼ੈ ਦੀ ਅਗਲੀ ਫਿਲਮ ‘ਸੂਰਿਆਵੰਸ਼ੀ’ ਦੇ ਸੈੱਟ ਦੀ ਹੈ ਤੇ ਇਹ ਵੀਡੀਓ ਉਨ੍ਹਾਂ ਨੇ ਖੁੱਦ ਬਣਾਈ ਹੈ। ਇਸ ਵਿਚਕਾਰ ਉਹ ਕੈਟਰੀਨਾ ਕੋਲੋਂ ਪੁੱਛ ਰਹੇ ਹਨ ਕਿ ਕੈਟਰੀਨਾ ਜੀ, ਇਹ ਤੁਸੀਂ ਕੀ ਕਰ ਰਹੀ ਹੋ ?

ਇਸ ’ਤੇ ਕੈਟਰੀਨਾ ਉਨ੍ਹਾਂ ਨੂੰ ਝਾੜੂ ਮਾਰਦੇ ਹੋਏ ਕਹਿੰਦੀ ਹੈ ਕਿ ਸਫਾਈ ਕਰ ਰਹੀ ਹਾਂ ਸਫਾਈ। ਵੀਡੀਓ ਸ਼ੇਅਰ ਕਰਦਿਆਂ ਅਕਸ਼ੈ ਕੁਮਾਰ ਨੇ ਕੈਪਸ਼ਨ ‘ਚ ਲਿਖਿਆ, “ਸਵੱਛ ਭਾਰਤ ਬ੍ਰਾਂਡ ਦੀ ਸਭ ਤੋਂ ਵੱਡੀ ਅੰਬੈਸਡਰ ਸੂਰਿਆਵੰਸ਼ੀ ਦੇ ਸੈੱਟ ‘ਤੇ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 27 ਮਾਰਚ ਨੂੰ ਰਿਲੀਜ਼ ਹੋ ਸਕਦੀ ਹੈ। ‘ਸੂਰਿਆਵੰਸ਼ੀ’ ‘ਚ ਕੈਟਰੀਨਾ ਕੈਫ, ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ। ਫਿਲਮ ‘ਚ ਅਕਸ਼ੈ ਕੁਮਾਰ ਨੂੰ ਅੱਤਵਾਦ ਵਿਰੋਧੀ ਦਸਤੇ ਦੀ ਲੀਡ ਕਰਦੇ ਹੋਏ ਦਿਖਾਇਆ ਗਿਆ ਹੈ।

ਫਿਲਮ ਦਾ ਨਿਰਮਾਣ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਕੰਪਨੀ ਕਰ ਰਹੀ ਹੈ।ਕੁਝ ਦਿਨ ਪਹਿਲਾ ਵੀ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ ਵਿਚ ਕੈਟਰੀਨਾ ਕੈਫ ਦੁਲਹਨ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਤਸਵੀਰਾਂ ‘ਚ ਸਭ ਤੋਂ ਖਾਸ ਇਹ ਹੈ ਕਿ ਉਹ ਦੁਲਹਨ ਬਣ ਕੇ ਟਾਈਮਪਾਸ ਲਈ ਤਾਸ਼ ਖੇਡਦੀ ਦਿਖਾਈ ਦੇ ਰਹੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਕੈਟਰੀਨਾ ਕੈਫ ਦੀ ਇਹ ਫੋਟੋ ਫ਼ਿਲਮ ਦੇ ਸੈੱਟ ਦੀ ਹੈ।ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਕੈਫ ਨੇ ਕਰੀਮ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।

ਇਸ ਲਹਿੰਗੇ ਵਿਚ ਕੈਟਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ ।ਇਨ੍ਹਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਅਭਿਨੇਤਰੀ ਕੈਟਰੀਨਾ ਕੈਫ ਨੇ ਕੈਪਸ਼ਨ ‘ਚ ਲਿਖਿਆ,’ ਆਨ ਸੈਟ ‘। ਕੈਟਰੀਨਾ ਕੈਫ ਦੀਆਂ ਇਨ੍ਹਾਂ ਫੋਟੋਆਂ ‘ਤੇ ਪ੍ਰਸ਼ੰਸਕ ਕਾਫੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਕੈਟਰੀਨਾ ਰੈੱਡ ਕਾਰਪੇਟ ਤੋਂ ਲੈ ਕੇ ਸਿਲਵਰ ਸਕ੍ਰੀਨ ਤੱਕ ਆਪਣੇ ਚਿਲਡ ਆਊਟ ਸੈਸ਼ਨ ‘ਚ ਬਹੁਤ ਹੀ ਹੌਟ ਲੱਗਦੀ ਹੈ।

Related posts

KBC ਦੇ ਨਾਂ ’ਤੇ ਹੋ ਰਹੀ ਧੋਖਾਧੜੀ, WhatsApp ’ਤੇ ਦੇ ਰਹੇ ਪੈਸੇ ਜਿੱਤਣ ਦਾ ਲਾਲਚ, ਰਹੋ ਸਾਵਧਾਨ

On Punjab

ਸਿੱਧੂ ਮੁਸੇਵਾਲਾ ਦੇ ਗੀਤ ‘ਧੱਕਾ’ ਦੀ ਵੀਡੀਓ ਪਾ ਰਹੀ ਹੈ ਦਰਸ਼ਕਾਂ ਦੇ ਦਿਲ ‘ਚ ਧੱਕ

On Punjab

ਨਿਊਯਾਰਕ ਦੇ ਟਾਈਮਜ਼ ਸਿਕੁਆਇਰ ’ਤੇ ਪਲੇਅ ਹੋਇਆ ਕਰੀਨਾ ਕਪੂਰ ਖ਼ਾਨ ਦਾ ਵੀਡੀਓ, ਪਿ੍ਰਅੰਕਾ ਚੋਪੜਾ ਨੇ ਕੀਤਾ ਇਹ ਕੁਮੈਂਟ

On Punjab