PreetNama
ਫਿਲਮ-ਸੰਸਾਰ/Filmy

ਇਸ ਫ਼ਿਲਮ ਲਈ ਸਿਰਫ਼ 1 ਰੁਪਿਆ ਮਿਹਨਤਾਨਾ ਲਿਆ ਸੀ ਪ੍ਰਾਣ ਨੇ

ਅੱਜ 12 ਜੁਲਾਈ ਹੈ – ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਪ੍ਰਾਣ ਦੀ ਬਰਸੀ। ਪ੍ਰਾਣ ਦਾ ਪੂਰਾ ਨਾਂਅ ਪ੍ਰਾਣ ਨਾਥ ਸਿਕੰਦ ਸੀ। ਉਨ੍ਹਾਂ ਜਿਹੜਾ ਵੀ ਰੋਲ ਨਿਭਾਇਆ; ਭਾਵੇਂ ਉਹ ਕਿਸੇ ਖਲਨਾਇਕ ਬਣਦੇ ਤੇ ਚਾਹੇ ਨਾਇਕ ਜਾਂ ਸਹਿ–ਨਾਇਕ, ਉਹ ਹਰੇਕ ਕਿਰਦਾਰ ਵਿੱਚ ਜਾਨ ਪਾ ਦਿੰਦੇ ਸਨ। ਇਸੇ ਲਈ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਅੱਜ ਵੀ ਜਿਊਂਦੇ ਹਨ।

ਉਨ੍ਹਾਂ 1940 ਤੋਂ 1990 ਤੱਕ ਦੇ 50 ਸਾਲਾਂ ਦੌਰਾਨ ਹਰ ਤਰ੍ਹਾਂ ਦਾ ਫ਼ਿਲਮੀ ਕਿਰਦਾਰ ਨਿਭਾਇਆ। ਉਨ੍ਹਾਂ ਨੇ 350 ਫ਼ਿਲਮਾਂ ਵਿੱਚ ਕੰਮ ਕੀਤਾ।

ਪ੍ਰਾਣ ਨੇ ਇੱਕ ਅਜਿਹੀ ਵੀ ਫ਼ਿਲਮ ਕੀਤੀ ਸੀ; ਜਿਸ ਵਿੱਚ ਉਨ੍ਹਾਂ ਸਿਰਫ਼ 1 ਰੁਪਿਆ ਮਿਹਨਤਾਨਾ ਵਸੂਲ ਕੀਤਾ ਸੀ।

ਉਹ ਫ਼ਿਲਮ ਸੀ ਰਾਜ ਕਪੂਰ ਵੱਲੋਂ ਬਣਾਈ ਗਈ ‘ਬੌਬੀ’। ਦਰਅਸਲ ਉਸ ਤੋਂ ਪਹਿਲਾਂ ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਬਾਕਸ–ਆਫ਼ਿਸ ਉੱਤੇ ਬਹੁਤ ਬੁਰੀ ਤਰ੍ਹਾਂ ਪਿਟ ਗਈ ਸੀ।

ਰਾਜ ਕਪੂਰ ਚਾਹੁੰਦੇ ਸਨ ਕਿ ਬੌਬੀ ਵਿੱਚ ਰਿਸ਼ੀ ਕਪੂਰ ਦੇ ਪਿਤਾ ਦੀ ਭੂਮਿਕਾ ਪ੍ਰਾਣ ਨਿਭਾਉਣ ਪਰ ਉਹ ਹੱਥ ਤੰਗ ਹੋਣ ਕਾਰਨ ਪ੍ਰਾਣ ਦੇ ਮਿਹਨਤਾਨੇ ਦੀ ਫ਼ੀਸ ਅਦਾ ਨਹੀਂ ਕਰ ਸਕਦੇ ਸਨ।

ਤਦ ਪ੍ਰਾਣ ਨੇ ਫ਼ਿਲਮ ‘ਬੌਬੀ’ ਵਿੱਚ ਸਿਰਫ਼ 1 ਰੁਪਏ ਦੇ ਸਾਈਨਿੰਗ–ਅਮਾਊਂਟ ਉੱਤੇ ਕੰਮ ਕਰਨਾ ਪ੍ਰਵਾਨ ਕੀਤਾ ਸੀ।

ਆਪਣੇ ਦੌਰ ਵਿੱਚ ਰਾਜੇਸ਼ ਖੰਨਾ ਤੋਂ ਬਾਅਦ ਪ੍ਰਾਣ ਹੀ ਸਭ ਤੋਂ ਵੱਧ ਕਮਾਈ ਕਰਨ ਵਾਲੇ ਫ਼ਿਲਮ ਅਦਾਕਾਰ ਸਨ।

Related posts

ਬਿੱਗ-ਬੀ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤੀ ਗੁੱਡ ਨਿਊਜ਼

On Punjab

ਪੰਜਾਬੀ ਵੈੱਬਸੀਰੀਜ਼ ਦੇਣਗੀਆਂ ਹਿੰਦੀ ਨੂੰ ਟੱਕਰ, ਜਲਦ ਹੋ ਰਹੀਆਂ ਰਿਲੀਜ਼

On Punjab

ਕੀ ਬਿੱਗ ਬੌਸ 14 ਵਿੱਚ ਨਜ਼ਰ ਆਏਗੀ ਰਾਧੇ ਮਾਂ, ਮੇਕਰਸ ਨੇ ਸ਼ੋਅ ਲਈ ਕੀਤਾ ਅਪ੍ਰੋਚ!

On Punjab