33.73 F
New York, US
December 13, 2024
PreetNama
ਫਿਲਮ-ਸੰਸਾਰ/Filmy

‘ਇਹ ਕੀ ਹਾਲ ਹੋ ਗਿਆ…’, ਆਮਿਰ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਕਿਰਨ ਰਾਓ ਦਿਸਣ ਲੱਗੀ ਅਜਿਹੀ, ਤਸਵੀਰਾਂ ’ਚ ਪਹਿਚਾਨਣਾ ਹੋਵੇਗਾ ਮੁਸ਼ਕਲ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਐਕਟਰ ਆਮਿਰ ਖਾਨ ਬੀਤੇ ਦਿਨੀਂ ਪਤਨੀ ਕਿਰਨ ਰਾਓ ਤੋਂ ਤਲਾਕ ਲੈਣ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹੇ ਸਨ। ਤਲਾਕ ਦੇ ਐਲਾਨ ਤੋਂ ਬਾਅਦ ਲਗਾਤਾਰ ਚਰਚਾ ’ਚ ਬਣੇ ਹੋਏ ਹਨ। ਆਮਿਰ ਅਤੇ ਕਿਰਨ ਨੇ ਆਪਣੇ ਫੈਨਜ਼ ਨੂੰ ਖ਼ਾਸ ਵੀਡੀਓ ਸੰਦੇਸ਼ ਰਾਹੀਂ ਦੱਸਿਆ ਸੀ ਕਿ ਦੋਵੇਂ ਆਪਣੇ ਫ਼ੈਸਲੇ ਤੋਂ ਖੁਸ਼ ਹਨ। ਦੋਵਾਂ ਦੇ ਤਲਾਕ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਫੈਨਜ਼ ਨੂੰ ਸਮਝ ਨਹੀਂ ਆਇਆ ਸੀ ਕਿ ਅਜਿਹਾ ਕਿਵੇਂ ਹੋ ਗਿਆ। ਇਸੀ ਦੌਰਾਨ ਹੁਣ ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ’ਚ ਆਮਿਰ ਅਤੇ ਕਿਰਨ ਦੇ ਨਾਲ ਉਨ੍ਹਾਂ ਦਾ ਬੇਟਾ ਆਜ਼ਾਦ ਵੀ ਨਜ਼ਰ ਆ ਰਿਹਾ ਹੈ। ਉਥੇ ਹੀ ਦੋਵੇਂ ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਟ੍ਰੋਲ ਵੀ ਕੀਤੇ ਜਾ ਰਹੇ ਹਨ।

ਤਲਾਕ ਤੋਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਓ ਦੋਵੇਂ ਕਈ ਵਾਰ ਇਕੱਠੇ ਸਪਾਟ ਕੀਤੇ ਜਾ ਚੁੱਕੇ ਹਨ। ਅਕਸਰ ਹੀ ਦੋਵਾਂ ਨੂੰ ਉਨ੍ਹਾਂ ਦੇ ਬੇਟੇ ਨਾਲ ਦੇਖਿਆ ਜਾਂਦਾ ਹੈ। ਤਲਾਕ ਜਿਹੇ ਵੱਡੇ ਫ਼ੈਸਲੇ ਤੋਂ ਬਾਅਦ ਵੀ ਦੋਵੇਂ ਆਪਣੇ ਬੇਟੇ ਦੀ ਪਰਵਰਿਸ਼ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਹਾਲ ਹੀ ’ਚ ਦੋਵਾਂ ਨੂੰ ਫਿਰ ਤੋਂ ਬੇਟੇ ਦੇ ਨਾਲ ਸਪਾਟ ਕੀਤਾ ਗਿਆ। ਦੋਵੇਂ ਸਟਾਰਸ ਲੰਚ ਕਰਨ ਲਈ ਇਕ ਰੈਸਟੋਰੈਂਟ ਪਹੁੰਚੇ ਸਨ। ਅਜਿਹੇ ’ਚ ਪਪਰਾਜੀ ਉਨ੍ਹਾਂ ਨੂੰ ਆਪਣੇ ਕੈਮਰੇ ’ਚ ਕੈਦ ਕਰਨ ਦਾ ਮੌਕਾ ਹੱਥੋਂ ਕਿਵੇਂ ਜਾਣ ਦਿੰਦੇ। ਖ਼ੈਰ ਦੋਵਾਂ ਨੇ ਕੈਮਰੇ ਸਾਹਮਣੇ ਖ਼ੂਬ ਪੋਜ਼ ਦਿੱਤੇ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਈਆਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਦੇ ਹੋਏ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।

ਯੂਜ਼ਰ ਨੇ ਪਹਿਲਾਂ ਤਾਂ ਦੋਵਾਂ ਦੀ ਲੁਕਸ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ। ਫਿਰ ਤਲਾਕ ਨੂੰ ਲੈ ਕੇ। ਇਸ ਦੌਰਾਨ ਕਿਰਨ ਰਾਓ ਨੇ ਲੂਜ਼ ਸ਼ਰਟ ਤੇ ਟ੍ਰਾਊਜ਼ਰ ਪਾਇਆ ਹੈ। ਉਥੇ ਹੀ ਉਨ੍ਹਾਂ ਦੇ ਵਾਲ ਪੂਰੇ ਸਫ਼ੈਦ ਨਜ਼ਰ ਆ ਰਹੇ ਹਨ। ਅਜਿਹੇ ’ਚ ਇਕ ਟ੍ਰੋਲਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਇਹ ਕੀ ਹਾਲ ਹੋ ਗਿਆ ਹੈ।’ ਤਾਂ ਉਥੇ ਹੀ ਦੂਸਰੇ ਨੇ ਲਿਖਿਆ, ‘ਤਲਾਕ ਤੋਂ ਬਾਅਦ ਬੁੱਢੀ ਹੋ ਗਈ ਹੈ।’ ਇਕ ਨੇ ਤਾਂ ਲਿਖਿਆ ਕਿ, ਇੰਨਾ ਪਿਆਰ ਸੀ ਤਾਂ ਤਲਾਕ ਕਿਉਂ ਲਿਆ।’ ਉਥੇ ਹੀ ਇਕ ਨੇ ਲਿਖਿਆ ਹੈ ਕਿ ਤਲਾਕ ਤੋਂ ਬਾਅਦ ਵੀ ਇਹ ਇਕੱਠੇ ਕਿਉਂ ਹਨ? ਉਥੇ ਹੀ ਕਈ ਯੂਜ਼ਰ ਨੇ ਤਾਂ ਇਥੋਂ ਤਕ ਲਿਖਿਆ ਕਿ ਉਹ ਕਿਰਨ ਨੂੰ ਦੇਖ ਕੇ ਪਹਿਲੀ ਵਾਰ ’ਚ ਪਛਾਣ ਹੀ ਨਹੀਂ ਸਕੇ।

Related posts

Neha Rohanpreet Wedding: ਨੇਹਾ ਤੇ ਰੋਹਨ ਦੇ ਵਿਆਹ ਦੇ ਕਾਰਡ ਸੋਸ਼ਲ ਮੀਡਿਆ ‘ਤੇ ਸ਼ੇਅਰ

On Punjab

Passport Renewal Case : ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ’ਤੇ ਲਾਇਆ ਇਹ ਇਲਜ਼ਾਮ, ਜਾਣੋ ਕੀ ਹੈ ਮਾਮਲਾ

On Punjab

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

On Punjab