PreetNama
ਫਿਲਮ-ਸੰਸਾਰ/Filmy

‘ਇਹ ਗਲਤੀ ਬਿਲਕੁਲ ਨਾ ਕਰੋ’ – ਰਿਲੇਸ਼ਨਸ਼ਿਪ ‘ਤੇ ਸੈਫ ਅਲੀ ਖਾਨ ਨੇ ਕਿਹਾ ਕੁਝ ਅਜਿਹਾ

saif talk relationship breaker:ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਨੈਸ਼ਨਲ ਪੱਧਰ ‘ਤੇ ਲਾਕਡਾਊਨ ਲੱਗਿਆ ਹੋਇਆ ਹੈ। ਬਾਲੀਵੁੱਡ ਅਤੇ ਟੀ ਵੀ ਇੰਡਸਟਰੀ ਵਿੱਚ ਕੰਮ ਬੰਦ ਹੈ ਅਤੇ ਸਟਾਰਸ ਘਰ ‘ਤੇ ਬੈਠੇ ਹਨ। ਅਜਿਹੇ ਵਿੱਚ ਜ਼ਿਆਦਾਤਰ ਸਿਤਾਰੇ ਸੋਸ਼ਲ ਮੀਡੀਆ ‘ਤੇ ਲਾਈਵ ਗੱਲਬਾਤ ਅਤੇ ਇੰਟਰਵਿਊ ਦੇ ਰਹੇ ਹਨ। ਸੈਫ ਅਲੀ ਖਾਨ ਨੇ ਵੀ ਹਾਲ ਹੀ ਵਿੱਚ ਲਾਕਡਾਊਨ ਲਾਈਫ ਨੂੰ ਲੈ ਕੇ ਇੰਟਰਵਿਊ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦਾ ਇੱਕ ਪੁਰਾਣਾ ਇੰਟਰਵਿਊ ਵੀ ਇੱਕ ਵਾਰ ਫਿਰ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਸੇ ਵੀ ਰਿਲੇਸ਼ਨਸ਼ਿਪ ਵਿੱਚ ਉਹ ਕਿਹੜੀ ਗਲਤੀ ਹੈ ਜੋ ਕਿਸੇ ਵੀ ਰਿਸ਼ਤੇ ਦੇ ਟੁੱਟਣ ਦੀ ਵਜ੍ਹਾ ਬਣ ਸਕਦੀ ਹੈ ? ਸੈਫ ਨੇ ਇੱਕ ਇੰਟਰਵਿਊ ਵਿੱਚ ਗੱਲ ਕਰਦੇ ਹੋਏ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਾਰਟਨਰ ਦਾ ਖਿਆਲ ਰੱਖੋ, ਉਸ ਦੀ ਕਦਰ ਕਰੋ ਪਰ ਇੱਕ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਰਿਸ਼ਤੇ ਨੂੰ ਖਰਾਬ ਕਰ ਸਕਦੀ ਹੈ। ਉਹ ਹੈ ਧੋਖਾ। ਜੇਕਰ ਤੁਸੀ ਆਪਣੇ ਪਾਰਟਨਰ ਦੇ ਨਾਲ ਲਾਇਲ ਨਹੀੰ ਹੋ ਤਾਂ ਇਹ ਕਿਸੇ ਵੀ ਰਿਸ਼ਤੇ ਨੂੰ ਪੂਰੀ ਤਰਾਂ ਨਾਲ ਖਤਮਕਰ ਸਕਦਾ ਹੈ।
ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸਾਰਾ ਅਲੀ ਖਾਨ ਨੂੰ ਸਭ ਜਾਣਦੇ ਹਨ। ਉਹ ਬਾਲੀਵੁੱਡ ਇੰਡਸਟਰੀ ਵਿੱਚ ਕਾਫੀ ਫੇਮਸ ਪ੍ਰਸਨੈਲਿਟੀਜ ਹਨ। ਸਾਰਾ ਅਲੀ ਖਾਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਸੈਫ ਅਲੀ ਖਾਨ ਦੀ ਪਹਿਲੀ ਪਤਨੀ ਦੀ ਬੇਟੀ ਹੈ। ਉੱਥੇ ਹੀ ਕਰੀਨਾ ਕਪੂਰ ਸੈਫ਼ ਅਲੀ ਖ਼ਾਨ ਦੀ ਦੂਸਰੀ ਪਤਨੀ ਹੈ। ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਕਰੀਨਾ ਕਪੂਰ ਦੇ ਸ਼ੋਅ ਵਿੱਚ ਗਈ ਸੀ।
ਇਸ ਦੌਰਾਨ ਕਰੀਨਾ ਕਪੂਰ ਨੇ ਸਾਰਾ ਅਲੀ ਖਾਨ ਤੋਂ ਕਈ ਪਰਸਨਲ ਸਵਾਲ ਪੁੱਛੇ। ਖਬਰਾਂ ਦੇ ਅਨੁਸਾਰ ਕਰੀਨਾ ਨੇ ਸਾਰਾ ਅਲੀ ਖਾਨ ਤੋਂ ਪੁੱਛਿਆ ਕਿ ਕੀ ਤੁਸੀਂ ਕਦੀ ਕਿਸੇ ਨੂੰ ਸ਼ਰਾਰਤੀ ਮੈਸਿਜ ਭੇਜੇ ਹਨ। ਸਵਾਲ ਦੇ ਨਾਲ ਕਰੀਨਾ ਨੇ ਕਿਹਾ ਕਿ ਕਿਤੇ ਤੁਹਾਡੇ ਪਾਪਾ ਨਾ ਸੁਣ ਲੈਣ। ਇਸ ਲਈ ਮੈਂ ਪੁੱਛਣਾ ਨਹੀਂ ਚਾਹੁੰਦੀ। ਸਵਾਲ ਦੇ ਜਵਾਬ ਵਿਚ ਥੋੜ੍ਹੀ ਦੇਰ ਸੋਚਣ ਤੋਂ ਬਾਅਦ ਸਾਰਾ ਨੇ ਸ਼ਰਮਾਉਂਦੇ ਹੋਏ ਹਾਂ ਵਿੱਚ ਜਵਾਬ ਦਿੱਤਾ।
ਉਸ ਤੋਂ ਬਾਅਦ ਕਰੀਨਾ ਕਪੂਰ ਖਾਨ ਨੇ ਸਾਰਾ ਅਲੀ ਖਾਨ ਤੋਂ ਇੱਕ ਹੋਰ ਪਰਸਨਲ ਸਵਾਲ ਪੁੱਛ ਲਿਆ। ਕਰੀਨਾ ਨੇ ਸਾਰਾ ਨੂੰ ਕਿਹਾ ਕਿ ਮੈਂ ਪੁੱਛਣਾ ਨਹੀਂ ਚਾਹੁੰਦੀ ਪਰ ਆਪਾ ਮਾਡਰਨ ਲੋਕ ਹਾਂ। ਇਸ ਲਈ ਮੈਂ ਜਾਨਣਾ ਚਾਹੁੰਦੀ ਹਾਂ ਕਿ ਤੁਸੀਂ ਕਦੇ ਵਨ ਨਾਈਟ ਸਟੈਂਡ ਕੀਤਾ ਹੈ। ਵਨ ਨਾਈਟ ਸਟੈਂਡ ਕਰਨ ਦਾ ਮਤਲਬ ਕਿਸੇ ਦੇ ਨਾਲ ਇੱਕ ਰਾਤ ਬਿਤਾਉਣਾ ਹੁੰਦਾ ਹੈ।ਕਰੀਨਾ ਕਪੂਰ ਦੇ ਸਵਾਲ ਤੋਂ ਬਾਅਦ ਸਾਰਾ ਅਲੀ ਖਾਨ ਨੇ ਥੋੜ੍ਹਾ ਝਿਜਕਣ ਤੋਂ ਬਾਅਦ ਸਵਾਲ ਦਾ ਜਵਾਬ ਦਿੱਤਾ। ਸਾਰਾ ਅਲੌ ਖਾਨ ਨੇ ਜਵਾਬ ਵਿੱਚ ਕਿਹਾ ਮੈਂ ਅਜਿਹਾ ਕਦੇ ਨਹੀਂ ਕੀਤਾ।

Related posts

ਨੇਹਾ ਕੱਕੜ ਇਸ ਇੱਕ ਸ਼ਰਤ ‘ਤੇ ਕਰੇਗੀ ਫਿਲਮਾਂ ‘ਚ ਐਕਟਿੰਗ

On Punjab

ਜਲਦ ਦੂਜਾ ਵਿਆਹ ਕਰਨਗੇ ਭਾਰਤੀ ਦੇ ਪਤੀ, ਸ਼ਰੇਆਮ ਅਦਾਕਾਰਾ ਨੂੰ ਕੀਤਾ ਪ੍ਰਪੋਜ

On Punjab

ਰਿਚਾ ਚੱਢਾ ਨੇ ਇਸ ਅਭਿਨੇਤਰੀ ‘ਤੇ ਠੋਕਿਆ 1.1 ਕਰੋੜ ਦਾ ਮੁਕੱਦਮਾ, ਜਾਣੋ ਕੀ ਸੀ ਮਾਮਲਾ

On Punjab