People love eat ladyfinger: ਲੋਕ ਭਿੰਡੀ ਖਾਣਾ ਬਹੁਤ ਪਸੰਦ ਕਰਦੇ ਹਨ। ਭਿੰਡੀ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਭਿੰਡੀ ਦੀ ਸਬਜ਼ੀ ਸੁਆਦ ਹੋਣ ਦੇ ਨਾਲ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਵਸਾ, ਕੈਲਸ਼ੀਅਮਸ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ। ਅੱਜ ਅਸੀਂ ਤੁਹਾਨੂੰ ਭਿੰਡੀ ਖਾਣ ਦੇ ਫਾਇਦਿਆਂ ਬਾਰੇ ਦੱਸਾਗੇ :
ਭਿੰਡੀ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ। ਪ੍ਰੋਟੀਨ,ਫਾਈਬਰ, ਕੈਲਸ਼ੀਅਮ, ਜਿੰਕ ਅਤੇ ਆਇਰਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਖਾਣ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ। ਭਿੰਡੀ ‘ਚ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਖੂਨ ਦੀ ਗਤੀ ਨੂੰ ਸਰੀਰ ‘ਚ ਬਣਾਈ ਰੱਖਦਾ ਹੈ। ਭੋਜਨ ‘ਚ ਭਿੰਡੀ ਖਾਣ ਨਾਲ ਸਰੀਰ ‘ਚ ਵਿਟਾਮਿਨ ਦੀ ਮਾਤਰਾ ਸਤੁੰਲਿਤ ਰਹਿੰਦੀ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ।
ਭਿੰਡੀ ‘ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ। ਸਰੀਰ ‘ਚ ਵਿਟਾਮਿਨ ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ। ਭਿੰਡੀ ਡਾਇਬਿਟੀਜ਼ ਦੇ ਇਲਾਜ ‘ਚ ਬਹੁਤ ਉਪਯੋਗੀ ਹੁੰਦੀ ਹੈ। ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ। ਡਾਇਬਿਟੀਜ਼ ਦੇ ਇਲਾਜ ਲਈ ਦੋ ਭਿੰਡੀਆਂ ਲਓ। ਭਿੰਡੀਆਂ ਦੇ ਦੋਨੇ ਸਿਰੇ ਕੱਟ ਕੇ ਇਨ੍ਹਾਂ ਨੂੰ ਇਕ ਗਿਲਾਸ ਪਾਣੀ ‘ਚ ਪੂਰੀ ਰਾਤ ਭਿਓਂ ਕੇ ਰੱਖੋ। ਇਸ ਪਾਣੀ ਨਾਲ ਸਰੀਰ ‘ਚ ਫਾਈਬਰ ਦੀ ਮਾਤਰਾ ਵਧੇਗੀ ਤੇ ਬੀ.ਪੀ. ਕੰਟਰੋਲ ‘ਚ ਰਹੇਗਾ।
ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।ਭਿੰਡੀ ‘ਚ ਇਹ ਦੋਵੇਂ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ ‘ਚ ਭਿੰਡੀ ਨੂੰ ਸ਼ਾਮਲ ਕਰੋ। ਇਸ ‘ਚ ਮੌਜੂਦ ਫਾਈਬਰ ਰੋਜ਼ ਸਵੇਰੇ ਪੇਟ ਸਾਫ ਕਰਨ ‘ਚ ਮਦਦ ਕਰਦੇ ਹਨ। ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ।ਇਸ ‘ਚ ਮੌਜੂਦ ਫੋਲਿਕ ਐਸਿਡ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ।