17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਇਹ ਹਨ ਬਾਲੀਵੁਡ ਦੀਆਂ ਐਵਰਗ੍ਰੀਨ ਬਿਊਟੀਜ਼, ਪਾਰ ਕੀਤੇ 50 ਸਾਲ

Bollywood actress cross 50 : ਫਿਲਮ ਇੰਡਸਟਰੀ ਵਿੱਚ ਹਰ ਅਦਾਕਾਰਾ ਦੀ ਪਹਿਲੀ ਚੁਣੌਤੀ ਹੁੰਦੀ ਹੈ ਆਪਣੇ ਕਰੀਅਰ ਨੂੰ ਬਚਾਉਣਾ। ਕੁੱਝ ਅਦਾਕਾਰਾਂ ਆਪਣਾ ਸਟਾਰਡਮ ਬਰਕਰਾਰ ਰੱਖਣ ‘ਚ ਕਾਮਯਾਬ ਹੁੰਦੀਆਂ ਹਨ ਤਾਂ ਕੁੱਝ ਇਸ ਗਲੈਮਰ ਦੀ ਦੁਨੀਆ ਵਿੱਚ ਖੋਹ ਜਾਂਦੀਆਂ ਹਨ। ਅਸੀ ਅੱਜ ਅਜਿਹੀ ਕੁੱਝ ਅਦਾਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਉਮਰ ਪੰਜਾਹ ਸਾਲ ਤੋਂ ਜ਼ਿਆਦਾ ਹੈ ਅਤੇ ਹੁਣ ਵੀ ਉਨ੍ਹਾਂ ਦਾ ਸਟਾਰਡਮ ਬਰਕਰਾਰ ਹੈ।

ਨੀਨਾ ਗੁਪਤਾ 60 ਸਾਲ ਦੀ ਹੋ ਗਈ ਹੈ ਅਤੇ ਹੁਣ ਵੀ ਉਨ੍ਹਾਂ ਦਾ ਕਰੀਅਰ ਲਗਾਤਾਰ ਗਰੋਥ ਕਰ ਰਿਹਾ ਹੈ। 21 ਫਰਵਰੀ ਨੂੰ ਰਿਲੀਜ਼ ਹੋਈ ਆਯੁਸ਼ਮਾਨ ਖੁਰਾਨਾ ਦੀ ਫਿਲਮ ਸ਼ੁਭ ਮੰਗਲ ਜ਼ਿਆਦਾ ਸਾਵਧਾਨ ਵਿੱਚ ਨੀਨਾ ਗੁਪਤਾ ਨਜ਼ਰ ਆਈ ਸੀ। ਉਨ੍ਹਾਂ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਨੀਨਾ ਗੁਪਤਾ ਦੀ ਇੱਕ ਬੇਟੀ ਮਸਾਬਾ ਵੀ ਹੈ।

ਮਸਾਬਾ ਪੇਸ਼ੇ ਤੋਂ ਫ਼ੈਸ਼ਨ ਡਿਜਾਇਨਰ ਹੈ ਅਤੇ ਨੀਨਾ ਅਕਸਰ ਮਸਾਬਾ ਦੇ ਡਿਜਾਇਨ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਅਮ੍ਰਿਤਾ ਸਿੰਘ 62 ਸਾਲ ਦੀ ਹੋ ਗਈ ਹੈ। ਅਮ੍ਰਿਤਾ ਨੇ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਸੀ ਪਰ ਬਾਅਦ ਵਿੱਚ ਦੋਨਾਂ ਦਾ ਤਲਾਕ ਹੋ ਗਿਆ ਸੀ। ਸੈਫ – ਅਮ੍ਰਿਤਾ ਦੇ ਦੋ ਬੱਚੇ ਹਨ। ਸੈਫ ਨਾਲ ਤਲਾਕ ਤੋਂ ਬਾਅਦ ਅਮ੍ਰਿਤਾ ਨੇ ਦੁਬਾਰਾ ਵਿਆਹ ਨਹੀਂ ਕੀਤਾ ਅਤੇ ਉਹ ਰੀਅਲ ਲਾਇਫ ਵਿੱਚ ਸਿੰਗਲ ਮਦਰ ਦੇ ਰੋਲ ਵਿੱਚ ਹੈ।

ਉਹ ਹੁਣ ਤੱਕ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਡਿੰਪਲ ਕਪਾੜੀਆ ਦੀ ਉਮਰ 62 ਸਾਲ ਹੈ। ਉਨ੍ਹਾਂ ਨੇ ਰਾਜੇਸ਼ ਖੰਨਾ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ – ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਹਨ। ਬਾਅਦ ਵਿੱਚ ਦੋਨਾਂ ਨੇ ਆਪਣਾ ਰਸਤਾ ਵੱਖ ਕਰ ਲਿਆ ਸੀ। 2012 ਵਿੱਚ ਰਾਜੇਸ਼ ਖੰਨਾ ਦਾ ਦਿਹਾਂਤ ਹੋ ਗਿਆ ਸੀ। ਅਰਚਨਾ ਪੂਰਨ ਸਿੰਘ 57 ਸਾਲ ਦੀ ਹੋ ਗਈ ਹੈ ਅਤੇ ਹੁਣ ਉਹ ਟੀਵੀ ਦੇ ਸਭ ਤੋਂ ਫੇਮਸ ਕਾਮੇਡੀ ਸ਼ੋਅ ‘ਚ ਮਤਲਬ ਕਿ ਕਪਿਲ ਸ਼ਰਮਾ ਦਾ ਹਿੱਸਾ ਹੈ।

ਹਾਲ ਹੀ ਵਿੱਚ ਅਰਚਨਾ ਹਾਊਸਫੁਲ 4 ਵਿੱਚ ਨਜ਼ਰ ਆਈ ਸੀ। ਅਰਚਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1982 ਵਿੱਚ ਫਿਲਮ ਨਿਕਾਹ ਤੋਂ ਕੀਤੀ ਸੀ। ਬਾਲੀਵੁਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕੌਣ ਨਹੀਂ ਜਾਣਦਾ। ਆਪਣੀ ਐਕਟਿੰਗ ਨਾਲ ਦਰਸ਼ਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੀ ਹੇਮਾ ਮਾਲਿਨੀ ਹੁਣ ਵੀ ਲਾਇਮਲਾਇਟ ਵਿੱਚ ਰਹਿੰਦੀ ਹੈ। ਹੇਮਾ ਮਾਲਿਨੀ 71 ਸਾਲ ਦੀ ਹੋ ਗਈ ਹੈ ਅਤੇ ਹੁਣ ਉਹ ਮਥੁਰਾ ਤੋਂ ਸੰਸਦ ਹੈ। ਮਾਧੁਰੀ ਦੀਕਸ਼ਿਤ 52 ਸਾਲ ਦੀ ਹੋ ਗਈ ਹੈ।

ਮਾਧੁਰੀ ਦੀਕਸ਼ਿਤ 90 ਦੇ ਦਹਾਕੇ ਦੀ ਸਭ ਤੋਂ ਚਰਚਿਤ ਬਾਲੀਵੁਡ ਅਦਾਕਾਰਾਂ ਵਿੱਚੋਂ ਇੱਕ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਨੂੰ ਜੱਜ ਕੀਤਾ ਸੀ। ਮਾਧੁਰੀ 80 ਅਤੇ 90 ਦੇ ਦਹਾਕੇ ਦੀ ਹਾਈਐਸਟ ਪੇਡ ਅਦਾਕਾਰਾ ਵਿੱਚ ਸ਼ਾਮਿਲ ਸੀ। ਰੇਖਾ 65 ਸਾਲ ਦੀ ਹੋ ਗਈ ਹੈ ਅਤੇ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਉੱਤੇ ਲੰਬੇ ਸਮੇਂ ਤੱਕ ਰਾਜ ਕੀਤਾ ਹੈ। ਅੱਜ ਵੀ ਰੇਖਾ ਦਾ ਸਾੜ੍ਹੀ ਲੁਕ ਹੈੱਡਲਾਇਨ ਵਿੱਚ ਛਾਇਆ ਰਹਿੰਦਾ ਹੈ। ਐਵਾਰਡ ਫੰਕਸ਼ਨ ਤੋਂ ਲੈ ਕੇ ਟੀਵੀ ਸ਼ੋਅਜ ਤੱਕ ਹਰ ਜਗ੍ਹਾ ਰੇਖਾ ਨਜ਼ਰ ਆਉਂਦੀ ਹੈ।

Related posts

Kajol ਦੀ ਵੀਡੀਓ ਦੇਖ ਭੜਕੇ ਫੈਨਜ਼, ਕਿਹਾ – ‘ਲੋਕਾਂ ਕੋਲ ਖਾਣ ਲਈ ਨਹੀਂ ਅਤੇ ਤੁਸੀਂ…’

On Punjab

Ramayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂ

On Punjab

ਕੰਗਨਾ ਰਣੌਤ ਮੁੰਬਈ ਪਹੁੰਚੀ, ਹਵਾਈ ਅੱਡੇ ‘ਤੇ ਸਖਤ ਸੁਰੱਖਿਆ ਦੇ ਪ੍ਰਬੰਧ

On Punjab