ਗਾਜ਼ਾ ਸਿਟੀ: ਇਜ਼ਰਾਈਲੀ ਸੈਨਾ ਨੇ ਗਾਜ਼ਾ ਪੱਟੀ ‘ਤੇ ਹਮਾਸ ਦੇ ਠਿਕਾਣਿਆਂ ‘ਤੇ ਹਮਲਾ ਕੀਤਾ ਹੈ। ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਵੀਰਵਾਰ ਸਵੇਰੇ ਗਾਜ਼ਾ ਪੱਟੀ ‘ਤੇ ਹਮਾਸ ਦੇ ਠਿਕਾਣਿਆਂ ‘ਤੇ ਵਿਸਫੋਟਕ ਗੁਬਾਰਿਆਂ ਨਾਲ ਫਿਲਸਤੀਨੀ ਖੇਤਰ ਦੇ ਹਮਲਿਆਂ ਦੇ ਜਵਾਬ ‘ਚ ਇਹ ਹਮਲੇ ਕੀਤੇ।
ਸੈਨਾ ਨੇ ਕਿਹਾ ਕਿ ਉਨ੍ਹਾਂ ਹਮਾਸ ਸਮੁੰਦਰੀ ਫੌਜ ਦੁਆਰਾ ਵਰਤੇ ਗਏ ਇੱਕ ਸਥਾਨ, ਭੂਮੀਗਤ ਬੁਨਿਆਦੀ ਢਾਂਚੇ ਅਤੇ ਨਿਗਰਾਨੀ ਪੋਸਟਾਂ ਨੂੰ ਨਿਸ਼ਾਨਾ ਬਣਾਇਆ ਹੈ। ਗੌਰਤਲਬ ਹੈ ਕਿ 2007 ਵਿੱਚ ਜਦੋਂ ਤੋਂ ਹਮਾਸ ਨੇ ਗਾਜ਼ਾ ਦਾ ਕੰਟਰੋਲ ਪ੍ਰਾਪਤ ਕੀਤਾ ਹੈ, ਇਜ਼ਰਾਈਲ ਅਤੇ ਹਮਾਸ ਦਰਮਿਆਨ ਤਿੰਨ ਲੜਾਈਆਂ ਅਤੇ ਕਈ ਛੋਟੀਆਂ ਝੜਪਾਂ ਹੋ ਚੁੱਕੀਆਂ ਹਨ।
ਹਾਲ ਹੀ ਦੇ ਮਹੀਨਿਆਂ ਵਿੱਚ ਦੋਵਾਂ ਪਾਸਿਆਂ ਤੋਂ ਵੱਡੇ ਪੱਧਰ ‘ਤੇ ਗੈਰ ਰਸਮੀ ਸੰਧੀਆਂ ਵੇਖੀਆਂ ਗਈਆਂ ਹਨ, ਪਰ ਕੁਝ ਦਿਨਾਂ ਤੋਂ ਗਾਜ਼ਾ ਵੱਲੋਂ ਉਸ ਪਾਸੇ ਤੋਂ ਵਿਸਫੋਟਕ ਨਾਲ ਭਰੇ ਗੁਬਾਰਿਆਂ ਨਾਲ ਹਮਲੇ ਕੀਤੇ ਜਾ ਰਹੇ ਹਨ ਜਿਸ ਨਾਲ ਗੁਆਂਢੀ ਯਹੂਦੀ ਖੇਤੀਬਾੜੀ ਜ਼ਮੀਨਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।