PreetNama
ਖਾਸ-ਖਬਰਾਂ/Important News

ਇੰਗਲੈਂਡ ਦੇ ਸ਼ਾਹੀ ਪਰਿਵਾਰ ’ਚ ਜੁੜਿਆ ਇੱਕ ਨਵਾਂ ਮਰਦ ਮੈਂਬਰ

ਇੰਗਲੈਂਡ ਦੇ ਸ਼ਾਹੀ ਪਰਿਵਾਰ ਵਿੱਚ ਅੱਜ ਸੋਮਵਾਰ ਨੂੰ ਇੱਕ ਹੋਰ ਨਵਾਂ ਮੈਂਬਰ ਆ ਜੁੜਿਆ ਹੈ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਬੱਚਾ ਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ।

 

 

ਸ਼ਾਹੀ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇੰਸਟਾਗ੍ਰਾਮ ਉੱਤੇ ਪੋਸਟ ਕਰਦਿਆਂ ਲਿਖਿਆ ਗਿਆ ਕਿ – ‘ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 6 ਮਈ, 2019 ਦੀ ਸਵੇਰ ਡਿਊਕ ਤੇ ਡਚੇਜ਼ ਆਫ਼ ਸਸੈਕਸ ਦੇ ਪਹਿਲੇ ਬੱਚੇ ਦਾ ਜਨਮ ਹੋਇਆ। ਮਾਂ ਤੇ ਬੱਚਾ ਦੋਵੇਂ ਹੀ ਤੰਦਰੁਸਤ ਹਨ ਅਤੇ ਸ਼ਾਹੀ ਜੋੜਾ ਇਸ ਖ਼ਾਸ ਮੌਕੇ ਉੱਤੇ ਨਾਲ ਖੜ੍ਹੇ ਰਹਿਣ ਲਈ ਹੋਰ ਉਤਸੁਕਤਾ ਜ਼ਾਹਿਰ ਕਰਨ ਲਈ ਦੇਸ਼ ਵਾਸੀਆਂ ਦਾ ਸ਼ੁਕਰੀਆ ਅਦਾ ਕਰਦਾ ਹੈ।’

 

 

ਮੀਡੀਆ ਰਿਪੋਰਟਾਂ ਮੁਤਾਬਕ ਮੇਘਨ ਨੂੰ ਸਵੇਰੇ ਜਣੇਪਾ–ਪੀੜਾਂ ਹੋਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਅਆਸੀ। ਉਸ ਵੇਲੇ ਉਨ੍ਹਾਂ ਦੇ ਪਤੀ ਪ੍ਰਿੰਸ ਹੈਰੀ ਵੀ ਮੌਜੂਦ ਸਨ।

 

 

ਮੇਗਨ ਬੀਤੀ 18 ਮਾਰਚ ਤੋਂ ਜਣੇਪਾ ਛੁੱਟੀ ਉੱਤੇ ਚਲੇ ਗਏ ਸਨ; ਜਿਸ ਕਾਰਨ ਇਹ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਸ਼ਾਹੀ ਬੱਚੇ ਦਾ ਜਨਮ ਅਪ੍ਰੈਲ ਮਹੀਨੇ ਦੇ ਅੰਤ ਵਿੱਚ ਹੋਵੇਗਾ। ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ 19 ਮਈ ਨੂੰ ਪ੍ਰਿੰਸ ਹੈਰੀ ਤੇ ਮੇਗਨ ਮਰਕਲੇ ਦਾ ਵਿਆਹ ਹੋਇਆ ਸੀ।

Related posts

ਟਰੰਪ ਨੇ ਲਾਂਭੇ ਹੋਣ ਤੋਂ ਪਹਿਲਾਂ ਖੇਡਿਆ ਨਵਾਂ ਦਾਅ, ਚੁੱਪ-ਚੁਪੀਤੇ ਕੀਤਾ ਵੱਡਾ ਫੈਸਲਾ

On Punjab

US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ ‘ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ

On Punjab

ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਬੰਦ ਹੋਇਆ ਡੋਨਾਲਡ ਟਰੱਪ ਦਾ ਬਲਾਗ

On Punjab