ਸਾਲ 2019 ਦੇ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸੁਪਰ ਓਵਰ ਵਿੱਚ ਮੈਚ ਟਾਈ ਰਹਿਣ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ICC ਦੇ ਇਸ ਨਿਯਮ ਖਿਲਾਫ਼ ਕਾਫ਼ੀ ਵਿਵਾਦ ਵੀ ਹੋਇਆ ਸੀ । ਇਸੇ ਵਿਵਾਦ ਕਾਰਨ ਸੋਮਵਾਰ ਨੂੰ ICC ਵੱਲੋਂ ਸੁਪਰ ਓਵਰ ਦੇ ਨਿਯਮ ਵਿੱਚ ਤਬਦੀਲੀ ਕੀਤੀ ਗਈ ਹੈ । ਇਸ ਦਾ ਫੈਸਲਾ ਲੈਂਦੇ ਹੋਏ ICC ਵੱਲੋਂ ਸਾਰੇ ਵੱਡੇ ਟੂਰਨਾਮੈਂਟਾਂ ਲਈ ਸੁਪਰ ਓਵਰ ਦੇ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ।ਦਰਅਸਲ, ਵਿਸ਼ਵ ਕੱਪ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਸੀ. ਇਸ ਮੁਕਾਬਲੇ ਵਿੱਚ ਦੋਵਾਂ ਟੀਮਾਂ ਵੱਲੋਂ ਬਰਾਬਰ 241 ਦੌੜਾਂ ਬਣਾਈਆਂ ਗਈਆਂ ਸਨ, ਜਿਸ ਕਾਰਨ ਦੋਨਾਂ ਟੀਮਾਂ ਵਿਚਾਲੇ ਸੁਪਰ ਓਵਰ ਖੇਡਿਆ ਗਿਆ । ਇਸ ਸੁਪਰ ਓਵਰ ਵਿੱਚ ਦੋਵਾਂ ਟੀਮਾਂ ਵੱਲੋਂ 15-15 ਦੌੜਾਂ ਬਣਾਈਆਂ ਗਈਆਂ । ਜਿਸ ਕਾਰਨ ਮੁਕਾਬਲਾ ਫਿਰ ਤੋਂ ਟਾਈ ਹੋ ਗਿਆ । ਜਿਸ ਤੋਂ ਬਾਅਦ ਜ਼ਿਆਦਾ ਬਾਊਂਡਰੀ ਲਗਾਉਣ ਵਾਲੀ ਟੀਮ ਨੂੰ ਜੇਤੂ ਐਲਾਨ ਦਿੱਤਾ ਗਿਆ । ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਬਾਊਂਡਰੀਆਂ ਲਗਾਈਆਂ ਗਈਆਂ ਸਨ, ਜਿਸ ਕਾਰਨ ਵਿਸ਼ਵ ਕੱਪ 2019 ਦਾ ਖਿਤਾਬ ਇੰਗਲੈਂਡ ਦੀ ਟੀਮ ਨੂੰ ਦੇ ਦਿੱਤਾ ਗਿਆ । ਜਿਸ ਤੋਂ ਬਾਅਦ ICC ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀਇਸ ਸਬੰਧੀ ਜਾਣਕਰੀ ਦਿੰਦਿਆਂ ICC ਨੇ ਦੱਸਿਆ ਕਿ ICC ਕ੍ਰਿਕਟ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਹੀ ਇਹ ਸਹਿਮਤੀ ਬਣਾਈ ਗਈ ਹੈ ਕਿ ICC ਦੇ ਮੈਚਾਂ ਵਿੱਚ ਸੁਪਰ ਓਵਰ ਦਾ ਇਸਤੇਮਾਲ ਜਾਰੀ ਰਹੇਗਾ । ਉਨ੍ਹਾਂ ਦੱਸਿਆ ਕਿ ਸੁਪਰ ਓਵਰ ਦੀ ਵਰਤੋਂ ਉਸ ਸਮੇ ਤੱਕ ਕੀਤੀ ਜਾਵੇਗੀ, ਜਦੋਂ ਤੱਕ ਟੂਰਨਾਮੈਂਟ ਦਾ ਨਤੀਜਾ ਸਪੱਸ਼ਟ ਤਰੀਕੇ ਨਾਲ ਨਾ ਨਿਕਲ ਜਾਵੇ ।ICC ਦੇ ਇਸ ਫੈਸਲੇ ਤੋਂ ਬਾਅਦ ਸੁਪਰ ਓਵਰ ਦੇ ਨਵੇਂ ਨਿਯਮਾਂ ਅਨੁਸਾਰ ਜੇਕਰ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਵਿੱਚ ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਦੌੜਾਂ ਬਣਾਉਂਦੀਆਂ ਹਨ ਤਾਂ ਫਿਰ ਤੋਂ ਸੁਪਰ ਓਵਰ ਕਰਵਾਇਆ ਜਾਵੇਗਾ ਤੇ ਸੁਪਰ ਓਵਰ ਉਸ ਸਮੇਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਕੋਈ ਇੱਕ ਟੀਮ ਜੇਤੂ ਨਹੀਂ ਬਣ ਜਾਂਦੀ ।
previous post
next post