ਏਸ਼ੇਜ਼ ਸੀਰੀਜ਼ ਹਾਸਿਲ ਕਰਨ ਵਿੱਚ ਨਾਕਾਮ ਰਹੀ ਇੰਗਲੈਂਡ ਦੀ ਟੀਮ ਦੀ ਅਗਲੀ ਚੁਣੌਤੀ ਨਿਊਜ਼ੀਲੈਂਡ ਦਾ ਦੌਰਾ ਹੈ । ਨਵੰਬਰ ਵਿੱਚ ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ 5 ਮੈਚਾਂ ਦੀ ਟੀ20 ਸੀਰੀਜ਼ ਅਤੇ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣਗੀਆਂ । ਨਵੰਬਰ ਵਿੱਚ ਨਿਊਜ਼ੀਲੈਂਡ ਦੌਰੇ ਲਈ ਇੰਗਲੈਂਡ ਟੀਮ ਵੱਲੋਂ ਆਪਣੀ ਟੈਸਟ ਅਤੇ ਟੀ20 ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਇੰਗਲੈਂਡ ਵੱਲੋਂ ਐਲਾਨੀ ਗਈ ਇਸ ਟੀਮ ਵਿੱਚ ਕਈ ਵੱਡੇ ਬਦਲਾਵ ਕੀਤੇ ਗਏ ਹਨ । ਇੰਗਲੈਂਡ ਦੀ ਟੀਮ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਟੈਸਟ ਟੀਮ ਵਿਚੋਂ ਜੌਨੀ ਬੇਅਰਸਟੋ ਦੀ ਛੁੱਟੀ ਹੋ ਗਈ ਹੈ ਤੇ ਦੂਜੇ ਪਾਸੇ ਏਸ਼ੇਜ਼ ਸੀਰੀਜ਼ ਵਿੱਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਜੇਸਨ ਰਾਏ ਨੂੰ ਵੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ।ਦਰਅਸਲ, 21 ਨਵੰਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਬੇਅਰਸਟੋ ਅਤੇ ਜੇਸਨ ਰਾਏ ਦੀ ਜਗ੍ਹਾ ਡਾਮ ਸਿਬਲੇ ਅਤੇ ਜੈਕ ਕਰਾਲੇ ਨੂੰ ਮੌਕਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਲੈਂਕਸ਼ਾਇਰ ਦੇ ਲੈੱਗ ਸਪਿਨਰ ਪਾਰਕਿੰਸਨ ਨੂੰ ਵੀ ਸਕਵਾਡ ਵਿੱਚ ਮੌਕਾ ਦਿੱਤਾ ਗਿਆ ਹੈ ।ਇੰਗਲੈਂਡ ਦੀ ਟੈਸਟ ਟੀਮ ਵਿੱਚ ਜੋ ਰੂਟ, ਜੋਫਰਾ ਆਰਚਰ, ਸਟੁਅਰਟ ਬਰਾਡ, ਸੈਮ ਕੁਰੇਨ, ਜੋਏ ਡੈਨਲੀ, ਰੋਰੀ ਬਰਨਸੀ, ਜੋਸ ਬਟਲਰ, ਜੈਕ ਕਰਾਉਲੇ, ਜੈਕ ਲੀਚ, ਸਾਕਿਬ ਮਹਿਮੂਦ, ਮੈਟ ਪਾਰਕਿੰਸਨ, ਓਲੀ ਪੋਪ, ਡੋਮਿਨਿਕ ਸਿਬਲੇ, ਬੈਨ ਸਟੋਕਸ ਅਤੇ ਕ੍ਰਿਸ ਵੋਕਸ ਸ਼ਾਮਿਲ ਹਨ ।ਇਸ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ 5 ਟੀ20 ਮੈਚਾਂ ਦੀ ਸੀਰੀਜ ਹੋਣੀ ਹੈ. ਜਿਸ ਵਿੱਚ ਇੰਗਲੈਂਡ ਦੇ ਸਿਲੈਕਟਰਸ ਨੇ ਚਾਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ । ਇਸ ਸੀਰੀਜ਼ ਵਿੱਚ ਟੀਮ ਦੀ ਕਪਤਾਨੀ ਵਰਲਡ ਕੱਪ ਜੇਤੂ ਕਪਤਾਨ ਆਇਨ ਮਾਰਗਨ ਹੀ ਕਰਣਗੇ. ਇਸ ਤੋਂ ਇਨ੍ਹਾਂ ਮੁਕਾਬਲਿਆਂ ਵਿੱਚ ਟਾਮ ਬੈਂਟਨ ਅਤੇ ਸਾਕਿਬ ਮਹਿਮੂਦ ਨੂੰ ਟੀ20 ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ ।ਟੀ-20 ਟੀਮ ਵਿੱਚ ਇਓਨ ਮੋਰਗਨ, ਬੇਅਰਸਟੋ, ਟਾਮ ਬੇਂਟਨ, ਸੈਮ ਬਿਲਿੰਗਸ, ਜੋ ਡੈਨਲੀ, ਲੁਈਸ ਗ੍ਰੈਗਾਰੀ, ਪੈਟ ਬਰਾਊਨ, ਸੈਮ ਕਰਨ, ਟਾਮ ਕੁਰੇਨ,ਕ੍ਰਿਸ ਜਾਰਡਨ , ਸਾਕਿਬ ਮਹਿਮੂਦ, ਡੇਵਿਡ ਮਲਾਨ, ਪੈਟ ਪਾਰਕਿੰਸਨ, ਆਦਿਲ ਰਾਸ਼ਿਦ ਅਤੇ ਜੇਮਸ ਵਿੰਸ ਸ਼ਾਮਿਲ ਹਨ ।
previous post