PreetNama
ਸਿਹਤ/Health

ਇੰਟਰਨੈੱਟ ‘ਤੇ ਛਾਇਆ ਆਮਲੇਟ, ਰੈਸਿਪੀ ਅਪਲੋਡ ਕਰਦਿਆਂ ਹੋਈ ਵਾਇਰਲ, ਆਖਰ ਕੀ ਹੈ ਖਾਸ

ਦੁਨੀਆਂ ਭਰ ‘ਚ ਖਾਣਾ ਬਣਾਉਣ ਦੇ ਸ਼ੌਕੀਨ ਅਕਸਰ ਨਵੀਆਂ-ਨਵੀਆਂ ਰੈਸਿਪੀਸ ਖੋਜਦੇ ਰਹਿੰਦੇ ਹਨ ਤੇ ਲੋਕਾਂ ਨੂੰ ਆਪਣੀ ਕਲਾ ਦਾ ਕਾਇਲ ਬਣਾਉਂਦੇ ਹਨ। ਫਿਲਹਾਲ ਸੋਸ਼ਲ ਮੀਡੀਆ ‘ਤੇ 60 ਅੰਡਿਆਂ ਨਾਲ ਬਣਾਇਆ ਵਿਸ਼ਾਲ ਆਮਲੇਟ ਦਾ ਇੱਕ ਵੀਡੀਓ ਵਇਰਲ ਹੋ ਰਿਹਾ ਹੈ।

ਇਸ ਆਮਲੇਟ ਨੂੰ ਬਣਾਉਣ ਵਾਲੇ ਸ਼ੈਫ ਦੀ ਯੂਜ਼ਰਸ ਕਾਫੀ ਤਾਰੀਫ ਕਰ ਰਹੇ ਹਨ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ੈਫ ਪਹਿਲਾਂ ਇਕ ਵੱਡੇ ਬਾਊਲ ‘ਚ ਸਾਰੇ 60 ਅੰਡਿਆਂ ਨੂੰ ਤੋੜ ਲੈਂਦਾ ਹੈ। ਇਸ ਤੋਂ ਬਾਅਦ ਨਮਕ ਪਾਕੇ ਚੰਗੀ ਤਰ੍ਹਾਂ ਫੈਂਟ ਲੈਂਦੇ ਹਨ। ਉਹ ਇਸ ‘ਚ ਕੱਟੇ ਹੋਏ ਹਰੇ ਪਿਆਜ਼ ਦੀਆਂ ਪੱਤੀਆਂ, ਗਾਜਰ, ਕੱਟਿਆ ਹੋਇਆ ਪਿਆਜ ਤੇ ਮੀਟ ਦੇ ਟੁਕੜੇ ਪਾਉਂਦੇ ਹਨ। ਇਸ ਤੋਂ ਬਾਅਦ ਉਹ ਇਲ ਫਲੈਟ ਤਵੇ ‘ਤੇ ਸਾਰੇ ਆਮਲੇਟ ਦੀਆਂ ਪਰਤਾਂ ਬਣਾਉਂਦੇ ਹਨ।

ਇਸ ਤੋਂ ਬਾਅਦ ਇਸ ਨੂੰ ਵੱਡੇ ਬਰਿੱਕ ‘ਚ ਰੋਲ ਕਰ ਦਿੰਦੇ ਹਨ। ਇਸ ਵੀਡੀਓ ਦਾ ਸਭ ਤੋਂ ਚੰਗਾ ਹਿੱਸਾ ਉਹ ਹੈ ਜਦੋਂ ਸ਼ੈਫ ਇਸ ਆਮਲੇਟ ਨੂੰ ਸਲਾਈਸ ‘ਚ ਕੱਟਦੇ ਹਨ ਜਿਸ ‘ਚ ਸਾਰੀਆਂ ਪਰਤਾਂ ਵੀ ਨਜ਼ਰ ਆਉਂਦੀਆਂ ਹਨ। ਹਰ ਸਲਾਈਸ ਨੂੰ ਇਕ ਕੰਟੇਨਰ ‘ਚ ਪੈਕ ਕਰ ਦਿੱਤਾ ਜਾਂਦਾ ਹੈ ਤੇ ਖਿੜਕੀ ਦੀ ਸ਼ੈਲਫ ‘ਤੇ ਰੱਖ ਦਿੱਤਾ ਜਾਂਦਾ ਹੈ

Related posts

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਪੋਹਾ ?

On Punjab

ਨਿੰਮ ਦੀਆਂ ਪੱਤੀਆਂ ਵਿੱਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਦੇ ਦੇਖਭਾਲ ਦੇ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਦੂਰ ਰੱਖਦੇ ਹਨ, ਜਾਣੋ ਇਸ ਦੇ ਫਾਇਦੇ।

On Punjab

ਆਸ਼ਾਵਾਦੀ ਰਹੋਗੇ ਤਾਂ ਮਿਲੇਗੀ ਸਫਲਤਾ

On Punjab