ਬਿ੍ਟੇਨ ‘ਚ ਹੋਈ ਇਕ ਹਾਲੀ ਹੀ ਦੀ ਖੋਜ ਨੇ ਦੱਸਿਆ ਹੈ ਕਿ ਵੱਖ-ਵੱਖ ਸਮੇਂ ‘ਚ ਇੰਟਰਨੈੱਟ ਮੀਡੀਆ ਦੇ ਇਸਤੇਮਾਲ ਦਾ ਲੜਕੀਆਂ ਤੇ ਲੜਕਿਆਂ ਦੀ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਆਕਸਫੋਰਡ ਤੇ ਕੈਂਬਿ੍ਜ ਯੂਨੀਵਰਸਿਟੀ ਦੇ ਮਾਹਰਾਂ ਦੇ ਮਾਰਗਦਰਸ਼ਨ ‘ਚ ਹੋਏ ਇਸ ਖੋਜ ਦੇ ਨਤੀਜੇ ‘ਨੇਚਰ ਕਮਿਊਨਿਕੇਸ਼ਨ’ ਮੈਗਜ਼ੀਨ ‘ਚ ਪ੍ਰਕਾਸ਼ਿਤ ਹੋਏ ਹਨ। ਅੰਕੜੇ ਦੱਸਦੇ ਹਨ ਕਿ 11-13 ਸਾਲ ਦੀਆਂ ਲੜਕੀਆਂ ਤੇ 14-15 ਸਾਲ ਦੇ ਲੜਕੇ ਜਦੋਂ ਇੰਟਰਨੈੱਟ ਮੀਡੀਆ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਦੇ ਜੀਵਨ ਸੰਤੁਸ਼ਟੀ ‘ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਜੀਵਨ ਸੰਤੁਸ਼ਟੀ ਉਹ ਜ਼ਰੀਆ ਹੈ, ਜਿਸ ‘ਚ ਲੋਕ ਆਪਣੀ ਭਾਵਨਾਵਾਂ ਤੇ ਮੂਡ ਨੂੰ ਪ੍ਰਗਟ ਕਰਦੇ ਹਨ ਤੇ ਦੱਸਦੇ ਹਨ ਕਿ ਉਹ ਆਪਣੇ ਭਵਿੱਖ ਦੀ ਦਿਸ਼ਾ ਤੇ ਬਦਲਾਅ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਨ। ਇੰਟਰਨੈੱਟ ਮੀਡੀਆ ਦਾ ਇਸਤੇਮਾਲ ਜ਼ਿਆਦਾ ਹੋਣ ‘ਤੇ ਲੜਕੇ ਤੇ ਲੜਕੀਆਂ 19 ਸਾਲ ਦੀ ਉਮਰ ‘ਚ ਹੀ ਘੱਟ ਜੀਵਨ ਸੰਤੁਸ਼ਟੀ ਦਾ ਅਨੁਭਵ ਕਰਨ ਲੱਗਦੇ ਹਨ।
ਇਸ ਤੋਂ ਪਤਾ ਚਲਦਾ ਹੈ ਕਿ ਇੰਟਰਨੈੱਟ ਮੀਡੀਆ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲਤਾ ਵਿਕਾਸ ਸਬੰਧੀ ਤਬਦੀਲੀਆਂ, ਦਿਮਾਗ ਦੀ ਬਣਤਰ ‘ਚ ਸੰਭਵ ਤਬਦੀਲੀ ਤੇ ਜਵਾਨੀ ਨਾਲ ਜੁੜੀ ਹੋ ਸਕਦੀ ਹੈ। ਇਹ ਪਰਿਵਰਤਨ ਲੜਕੀਆਂ ਦੀ ਤੁਲਨਾ ‘ਚ ਲੜਕਿਆਂ ‘ਚ ਬਾਅਦ ‘ਚ ਦਿਖਾਈ ਦਿੰਦੇ ਹਨ। ਕੈਂਬਿ੍ਜ ਯੂਨੀਵਰਸਿਟੀ ਨਾਲ ਜੁੜੀ ਤੇ ਅਧਿਐਨ ਦੀ ਪ੍ਰਮੁਖ ਲੇਖਿਕਾ ਡਾ. ਐਮੀ ਓਰਬੇਨੀ ਦੇ ਅਨੁਸਾਰ ਇੰਟਰਨੈੱਟ ਮੀਡੀਆ ਦਾ ਇਸਤੇਮਾਲ ਤੇ ਮਾਨਸਿਕ ਸਿਹਤ ਦਾ ਸਬੰਧ ਕਾਫੀ ਗੁੰਝਲਦਾਰ ਹੈ। ਅਧਿਐਨ ਦੱਸਦਾ ਹੈ ਕਿ ਇੰਟਰਨੈੱਟ ਮੀਡੀਆ ਨੇ ਲੜਕੀਆਂ ਤੇ ਨੌਜਵਾਨਾਂ ਦੇ ਸਮਾਂ ਗੁਜ਼ਾਰਨ, ਸੂਚਨਾਵਾਂ ਸਾਂਝੀਆਂ ਕਰਨਾ ਤੇ ਦੂਜਿਆਂ ਨਾਲ ਗੱਲ ਕਰਨ ਤੌਰ-ਤਰੀਕੇ ‘ਚ ਬੁਨਿਆਦੀ ਤਬਦੀਲੀਆਂ ਕੀਤੀਆਂ ਹਨ। ਇਸਨੇ ਨਕਾਰਾਤਮਕ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।