ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਨੀਵਾਰ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਪਾਕਿਸਤਾਨ ਖਿਲਾਫ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ‘ਤੇ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਇੰਟਰਵਿਊ ਵਿੱਚ ਮੋਦੀ ਨੇ ਕਿਹਾ ਕਿ ਬਾਲਾਕੋਟ ਏਅਰ ਸਟ੍ਰਾਈਕ ਦੇ ਦਿਨ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਖਰਾਬ ਮੌਸਮ ਕਰਕੇ ਸਾਡੇ ਫਾਈਟਰ ਜਹਾਜ਼ ਰਡਾਰ ਦੀ ਪਕੜ ਵਿੱਚ ਆਉਣੋਂ ਬਚ ਸਕਦੇ ਹਨ।
ਦੱਸ ਦੇਈਏ ਪੀਐਮ ਬੀਜੇਪੀ ਨੇ ਮੋਦੀ ਦੇ ਇਸ ਬਿਆਨ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਸ਼ੇਅਰ ਕੀਤਾ ਸੀ ਪਰ ਵਿਰੋਧੀ ਦਲਾਂ ਦੇ ਆਲੋਚਨਾ ਕਰਨ ਬਾਅਦ ਬੀਜੇਪੀ ਨੇ ਸੋਸ਼ਲ ਮੀਡੀਆ ਤੋਂ ਉਹ ਟਵੀਟ ਹਟਾ ਦਿੱਤਾ ਹੈ।
AIMIM ਲੀਡਰ ਅਸਦੂਦੀਨ ਓਵੈਸੀ ਨੇ ਪੀਐਮ ਮੋਦੀ ਦੇ ਇਸ ਬਿਆਨ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ‘ਤੇ ਹਮਲਾ ਬੋਲਦਿਆਂ ਕਿਹਾ, ‘ਸਰ ਤੁਸੀਂ ਤਾਂ ਗਜ਼ਬ ਦੇ ਮਾਹਰ ਹੋ, ਬੇਨਤੀ ਹੈ ਕਿ ਚੌਕੀਦਾਰ ਸ਼ਬਦ ਹਟਾ ਕੇ ਏਅਰ ਚੀਫ ਮਾਰਸ਼ਲ ਜਾਂ ਪ੍ਰਧਾਨ…ਕੀ ਟਾਨਿਕ ਪੀਂਦੇ ਹੋ, ਤੁਹਾਡੇ ਕੋਲ ਹਰ ਵਿਭਾਗ ਦਾ ਫਾਰਮੂਲਾ ਹੈ ਸਿਵਾਏ ਨੌਕਰੀ, ਉਦਯੋਗਕ ਵਿਕਾਸ, ਖੇਤੀ ਦੇ ਸਮੱਸਿਆ ਦੇ ਇਲਾਵਾ।’