Virat Kohli Interviews Mayank Agarwal: ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ ਖੇਡੀ ਜਾ ਰਹੀ ਹੈ । ਜਿਸਦੇ ਪਹਿਲੇ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ 1-0 ਦੀ ਬੜ੍ਹਤ ਹਾਸਿਲ ਕਰ ਲਈ ਹੈ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਮਾਯੰਕ ਅਗਰਵਾਲ ਨੂੰ ‘ਮੈਨ ਆਫ ਦ ਮੈਚ’ ਘੋਸ਼ਿਤ ਕੀਤਾ ਗਿਆ । ਇਸ ਮੈਚ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਵੱਲੋਂ BCCI ਟੀਵੀ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਇਸ ਓਪਨਰ ਦਾ ਰੋਚਕ ਇੰਟਰਵਿਊ ਲਿਆ ਗਿਆ ।
ਜਿਸ ਵਿੱਚ ਵਿਰਾਟ ਨੇ ਮਾਯੰਕ ਨਾਲ ਉਨ੍ਹਾਂ ਦੀ ਪਾਰੀਆਂ ਦੀ ਚਰਚਾ ਕੀਤੀ । ਦਰਅਸਲ, ਮਯੰਕ ਅਗਗਵਾਲ ਨੇ ਤਿੰਨ ਟੈਸਟ ਮੁਕਾਬਲਿਆਂ ਵਿੱਚ ਵਿੱਚ ਦੋ ਦੋਹਰੇ ਸੈਂਕੜੇ ਲਗਾਏ ਹਨ । ਜਿਸ ਵਿੱਚ ਕਪਤਾਨ ਕੋਹਲੀ ਨੇ ਇਸ ਬੱਲੇਬਾਜ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਗਲੀ ਵਾਰ ਉਹ ਉਨ੍ਹਾਂ ਤੋਂ ਦੋਹਰਾ ਨਹੀਂ ਸਗੋਂ ਤਿਹਰਾ ਸੈਂਕੜਾ ਚਾਹੁੰਦੇ ਹਨ ।
ਇਸ ਇੰਟਰਵਿਊ ਨੂੰ ਸ਼ੁਰੂ ਕਰਦੇ ਹੋਏ ਵਿਰਾਟ ਨੇ ਮਯੰਕ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਨਾਲ ਉਹ ਖਿਡਾਰੀ ਮੌਜੂਦ ਹੈ, ਜਿਸਨੇ ਦੋਹਰਾ ਸੈਂਕੜਾ ਲਗਾਇਆ ਹੈ । ਜਿਸਦੇ ਬਾਅਦ ਵਿਰਾਟ ਨੇ ਕਿਹਾ ਕਿ ਮਯੰਕ ਉਨ੍ਹਾਂ ਖਿਡਾਰੀਆਂ ਵਿਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਜਲਦੀ ਦੋਹਰਾ ਸੈਂਕੜਾ ਲਗਾਇਆ ਹੈ । ਜਿਸ ਤੋਂ ਬਾਅਦ ਕੋਹਲੀ ਨੇ ਮਯੰਕ ਤੋਂ ਪੁੱਛਿਆ ਕਿ ਤਿੰਨ ਟੈਸਟ ਮੈਚਾਂ ਵਿੱਚ ਦੂਜਾ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਵੇਂ ਲੱਗ ਰਿਹਾ ਹੈ ? ਜਿਸਦੇ ਜਵਾਬ ਵਿੱਚ ਮਯੰਕ ਨੇ ਬਹੁਤ ਵਧੀਆ ਲੱਗ ਰਿਹਾ ਕਿਹਾ ।
ਇਸ ਤੋਂ ਬਾਅਦ ਵਿਰਾਟ ਨੇ ਪੁੱਛਿਆ ਕਿ ਇੱਕ ਮੈਚ ਵਿੱਚ ਲੰਮੀ ਪਾਰੀ ਖੇਡਣ ਲਈ ਤੁਹਾਡੀ ਮਾਨਸਿਕ ਹਾਲਤ ਕੀ ਹੁੰਦੀ ਹੈ ? ਜਿਸਦੇ ਜਵਾਬ ਵਿੱਚ ਮਯੰਕ ਨੇ ਕਿਹਾ ਕਿ ਕਈ ਵਾਰ ਸਾਰੇ ਅਜਿਹੇ ਦੌਰ ਤੋਂ ਵੀ ਗੁਜਰਦੇ ਹਨ ਜਦੋਂ ਉਹ ਦੌੜਾਂ ਨਹੀਂ ਬਣਾ ਪਾਉਂਦੇ ਤੇ ਇਸਦੇ ਲਈ ਉਨਾਂਹ ਨੂੰ ਕਾਫ਼ੀ ਸੰਘਰਸ਼ ਵੀ ਕਰਨਾ ਪੈਂਦਾ ਹੈ ।