ਨਵੀਂ ਦਿੱਲੀ-ਭਾਰਤ ਨੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਇੰਡੀਆ ਓਪਨ ਸੁਪਰ 750 ਟੂਰਨਾਮੈਂਟ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਉਤਾਰਿਆ ਹੈ ਪਰ ਨਜ਼ਰਾਂ ਕੁਝ ਜਾਣੇ-ਪਛਾਣੇ ਨਾਵਾਂ, ਖਾਸ ਕਰਕੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ’ਤੇ ਹੋਣਗੀਆਂ। ਭਾਰਤੀ ਖਿਡਾਰੀਆਂ ਨੂੰ ਪਿਛਲੇ ਦੋ ਸੀਜ਼ਨਾਂ ਤੋਂ ਇਸ ਟੂਰਨਾਮੈਂਟ ’ਚ ਸਫਲਤਾ ਨਹੀਂ ਮਿਲੀ। ਭਾਰਤ ਦਾ 21 ਮੈਂਬਰੀ ਦਲ ਛੇ ਮਹੀਨੇ ਪਹਿਲਾਂ ਪੈਰਿਸ ਓਲੰਪਿਕ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਗਲਤੀਆਂ ਸੁਧਾਰਨ ਦੇ ਇਰਾਦੇ ਨਾਲ ਉਤਰੇਗਾ। ਭਾਰਤ ਨੂੰ ਸਾਤਵਿਕ ਅਤੇ ਚਿਰਾਗ ਤੋਂ ਬਹੁਤ ਉਮੀਦਾਂ ਹਨ। ਇਸ ਜੋੜੀ ਨੇ ਪਿਛਲੇ ਹਫ਼ਤੇ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ 2025 ਸੀਜ਼ਨ ਦੀ ਚੰਗੀ ਸ਼ੁਰੂਆਤ ਕੀਤੀ ਸੀ। ਇਸ ਟੂਰਨਾਮੈਂਟ ਵਿੱਚ ਦੁਨੀਆ ਦੇ ਸਿਖਰਲੇ 20 ਪੁਰਸ਼ ਸਿੰਗਲਜ਼ ਖਿਡਾਰੀਆਂ ’ਚੋਂ 18 ਅਤੇ ਮਹਿਲਾ ਸਿੰਗਲਜ਼ ’ਚੋਂ 14 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ।
previous post