37.85 F
New York, US
February 7, 2025
PreetNama
ਰਾਜਨੀਤੀ/Politics

ਇੰਡੀਆ ਗੇਟ ‘ਤੇ ਪਹੁਚੇ ਕਿਸਾਨ, ਪੁਲਿਸ ਨੂੰ ਭਾਜੜਾਂ, ਦਿੱਲੀ ’ਚ ਹਾਈ ਅਲਰਟ, ਗੁਰੂਘਰਾਂ ’ਤੇ ਵੀ ਨਜ਼ਰ, ਸੀਮਾ ’ਤੇ ਵਧਾਈ ਸਖ਼ਤੀ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਕਿਸਾਨ ਲਗਾਤਾਰ ਚੌਥੇ ਦਿਨ ਦਿੱਲੀ ਬਾਰਡਰ ’ਤੇ ਡਟੇ ਹੋਏ ਹਨ। ਕਿਸਾਨ ਪੰਜ ਤੋਂ ਛੇ ਹੋਰ ਰਸਤਿਆਂ ਤੋਂ ਦਿੱਲੀ ’ਚ ਦਾਖ਼ਲ ਹੋ ਕੇ ਇੰਡੀਆ ਗੇਟ ਸੀ ਹੈਕਸਾਗਨ ਤੱਕ ਜਾ ਪੁੱਜੇ। ਕਿਸਾਨਾਂ ਦੇ ਇੰਡੀਆ ਗੇਟ ਪੁੱਜਣ ਦੀ ਖ਼ਬਰ ਨਾਲ ਪ੍ਰਸ਼ਾਸਨ ’ਚ ਭਾਜੜ ਮਚ ਗਈ। ਪੁਲਿਸ ਨੇ ਉਨ੍ਹਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਨਿਰੰਕਾਰੀ ਭਵਨ ਛੱਡ ਦਿੱਤਾ।

ਇਸ ਮਗਰੋਂ ਤੁਰੰਤ ਨਵੀਂ ਦਿੱਲੀ ਆਉਣ ਵਾਲੇ ਸਾਰੇ ਰਸਤਿਆਂ ਉੱਤੇ ਨਾਕੇ ਲਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਦਿੱਲੀ ’ਚ ਹੁਣ ਜਿਹੜਾ ਵੀ ਕਿਸਾਨ ਵਿਖਾਈ ਦੇਵੇਗਾ, ਉਸ ਨੂੰ ਨਿਰੰਕਾਰੀ ਭਵਨ ’ਚ ਛੱਡ ਦਿੱਤਾ ਜਾਵੇਗਾ। ਬਿਨਾ ਜਾਂਚ ਦੇ ਕਿਸੇ ਨੂੰ ਵੀ ਨਵੀਂ ਦਿੱਲੀ ਇਲਾਕੇ ’ਚ ਘੁਸਣ ਨਹੀਂ ਦਿੱਤਾ ਜਾ ਰਿਹਾ। ਖ਼ਾਸ ਕਰਕੇ ਜੰਤਰ-ਮੰਤਰ, ਇੰਡੀਆ ਗੇਟ, ਵਿਜੇ ਚੌਕ, ਸੰਸਦ ਭਵਨ ਦੇ ਆਲੇ-ਦੁਆਲੇ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।

ਸਿੰਘੂ ਬਾਰਡਰ ’ਤੇ ਕੁਝ ਕਿਸਾਨਾਂ ਨੇ ਨਰੇਲਾ ਵਾਲੇ ਪਾਸਿਓਂ ਦਿੱਲੀ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਹੈ ਕਿ ਹੁਣ ਕਿਸਾਨ ਨਿੱਕੀਆਂ-ਨਿੱਕੀਆਂ ਟੋਲੀਆਂ ਬਣਾ ਕੇ ਰਾਜਧਾਨੀ ਅੰਦਰ ਦਾਖ਼ਲ ਹੋ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ। ਅਜਿਹੇ ਖ਼ਦਸ਼ੇ ਕਾਰਣ ਹੀ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬਾਨ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਉੱਥੇ ਕਿਸਾਨਾਂ ਨੇ ਪਨਾਹ ਨਾ ਲਈ ਹੋਵੇ।

ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਇਲਾਵਾ ਪੁਲਿਸ ਨੇ ਦਿੱਲੀ-ਗੁਰੂਗ੍ਰਾਮ, ਦਿੱਲੀ-ਫ਼ਰੀਦਾਬਾਦ, ਕਾਪਸਹੇੜਾ, ਢਾਂਸਾ, ਕਾਲਿੰਦੀਕੁੰਜ, ਮਿਯੂਰ ਵਿਹਾਰ-ਚਿੱਲਾ, ਡੀਐਨਡੀ, ਆਨੰਦ ਵਿਹਾਰ, ਨੌਇਡਾ-ਮਿਯੂਰ ਵਿਹਾਰ ਬਾਰਡਰ, ਸੀਮਾਪੁਰੀ, ਭੋਪੁਰਾ, ਲੋਨੀ ਸਮੇਤ ਦਿੱਲੀ ਦੇ ਬਾਕੀ ਬਾਰਡਰਾਂ ਉੱਤੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

Related posts

ਅੰਮ੍ਰਿਤਪਾਲ ਦੇ ਮਾਮਲੇ ‘ਚ ਨਜ਼ਰਬੰਦ ਕੀਤੇ ਭਾਈ ਦਵਿੰਦਰ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਕੀਤਾ ਰਿਹਾਅ

On Punjab

ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!

On Punjab

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੰਜਾਬ ਦੇ MLA ਬਾਰੇ ਕੀਤਾ ਵੱਡਾ ਖੁਲਾਸਾ, ਲਾਏ ਧਮਕਾਉਣ ਦੇ ਦੋਸ਼

On Punjab