ਭਾਰਤ ਦੇ ਲਕਸ਼ੇ ਸੇਨ ਤੇ ਪਾਰੂਪੱਲੀ ਕਸ਼ਯਪ ਮੰਗਲਵਾਰ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਸਿੱਧੇ ਗੇਮ ‘ਚ ਹਾਰ ਕੇ ਬਾਹਰ ਹੋ ਗਏ। ਅਲਮੋੜਾ ਦੇ 21 ਸਾਲਾ ਲਕਸ਼ੇ ਜਾਪਾਨ ਦੇ ਖਿਡਾਰੀ ਕੇਂਟੋ ਮੋਮੋਤਾ ਤੋਂ 53 ਮਿੰਟ ਤਕ ਚੱਲੇ ਮੈਚ ‘ਚ 21-23, 15-21 ਨਾਲ ਹਾਰ ਗਏ। ਪਿਛਲੇ ਹਫ਼ਤੇ ਵੀ ਉਨ੍ਹਾਂ ਨੂੰ ਦੋ ਵਾਰ ਦੇ ਵਿਸ਼ਵ ਚੈਂਪੀਅਨ ਮੋਮੋਤਾ ਤੋਂ ਹਾਰ ਸਾਹਮਣਾ ਕਰਨਾ ਪਿਆ ਸੀ। ਪੁਰਸ਼ ਸਿੰਗਲਜ਼ ਦੇ ਇਕ ਹੋਰ ਮੈਚ ‘ਚ ਕਸ਼ਯਪ ਨੂੰ ਸਿੰਗਾਪੁਰ ਦੇ ਲੋਹ ਕੋਇਨ ਇਯੂ ਤੋਂ 11-21, 14-21 ਨਾਲ ਹਾਰ ਝੱਲਣੀ ਪਈ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਜੋੜੀ ਵੀ ਪਹਿਲੇ ਦੌਰ ਤੋਂ ਅੱਗੇ ਨਹੀਂ ਵੱਧ ਸਕੀ। ਉਨ੍ਹਾਂ ਨੂੰ ਕੋਰੀਆ ਦੇ ਚੋਈ ਸੋਲਗਯੂ ਤੇ ਕਿਮ ਵੋਹਨੋ ਨੇ 22-20, 21-13 ਨਾਲ ਹਰਾਇਆ। ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਾਂਗਨ ਨੇ ਮਿਕਸਡ ਡਬਲਜ਼ ‘ਚ ਲਚਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਜਰਮਨੀ ਦੇ ਯੋਨੇਸ ਰਾਫਲੀ ਜੇਨਸਨ ਤੇ ਲਿੰਡਾ ਏਫਲਰ ਤੋਂ 12-21, 4-21 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਸਿੰਧੂ ਲੜੇਗੀ ਬੀਡਬਲਯੂਐੱਫ ਐਥਲੀਟਸ ਕਮਿਸ਼ਨ ਦੀ ਚੋਣ