36.52 F
New York, US
February 23, 2025
PreetNama
ਸਮਾਜ/Social

ਇੰਡੋਨੇਸ਼ੀਆ ‘ਚ ਜ਼ਮੀਨ ਖਿਸਕਣ ਤੇ ਹੜ੍ਹ ਨਾਲ 23 ਦੀ ਮੌਤ, ਹਜ਼ਾਰਾਂ ਹੋਏ ਬੇਘਰ

ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ‘ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਆਏ ਹੜ੍ਹ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਦੱਸਿਆ ਕਿ ਪੂਰਬੀ ਨੂਸਾ ਤੇਂਗਰਾ ਸੂਬੇ ਦੇ ਫਲੋਰੇਸ ਟਾਪੂ ਦੇ ਲਮੇਨੇਲੇ ਪਿੰਡ ਦੇ ਕਰੀਬ 50 ਘਰਾਂ ‘ਤੇ ਅੱਧੀ ਰਾਤ ਤੋਂ ਬਾਅਦ ਆਲੇ ਦੁਆਲੇ ਦੀਆਂ ਪਹਾੜੀਆਂ ਤੋਂ ਭਾਰੀ ਮਾਤਰਾ ‘ਚ ਮਿੱਟੀ ਡਿੱਗਣ ਲੱਗੀ। ਉਨ੍ਹਾਂ ਦੱਸਿਆ ਕਿ ਬਚਾਅ ਕਾਮਿਆਂ ਨੇ 20 ਲਾਸ਼ਾਂ ਤੇ ਨੌਂ ਜ਼ਖ਼ਮੀਆਂ ਨੂੰ ਕੱਿਢਆ ਹੈ।

ਓਯਾਂਗ ਬਿਆਂਗ ਪਿੰਡ ‘ਚ ਹੜ੍ਹ ਦੇ ਪਾਣੀ ‘ਚ ਰੁੜ੍ਹ ਗਏ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਾਤੀ ਨੇ ਦੱਸਿਆ ਕਿ ਵੈਬੁਰਾਕ ਨਾਂ ਦੇ ਇਕ ਹੋਰ ਪਿੰਡ ‘ਚ ਰਾਤ ਜ਼ਬਰਦਸਤ ਬਾਰਸ਼ ਤੋਂ ਬਾਅਦ ਹੜ੍ਹ ਆਉਣ ਨਾਲ ਚਾਰ ਲੋਕ ਜ਼ਖ਼ਮੀ ਹੋ ਗਏ ਤੇ ਦੋ ਹੋਰ ਲਾਪਤਾ ਹੋ ਗਏ। ਹੜ੍ਹ ਦਾ ਪਾਣੀ ਪੂਰਬੀ ਫਲੋਰੇਸ ਜ਼ਿਲ੍ਹੇ ਦੇ ਵੱਡੇ ਹਿੱਸੇ ‘ਚ ਵੜ ਗਿਆ ਹੈ, ਜਿਸ ਨਾਲ ਸੈਂਕੜੇ ਘਰ ਪਾਣੀ ‘ਚ ਡੁੱਬ ਗਏ ਹਨ ਤੇ ਕੁਝ ਘਰ ਤਾਂ ਰੁੜ੍ਹ ਵੀ ਗਏ। ਉਨ੍ਹਾਂ ਦੱਸਿਆ ਕਿ ਸੈਂਕੜੇ ਲੋਕ ਬਚਾਅ ਮੁੁਹਿੰਮ ‘ਚ ਲੱਗੇ ਹੋਏ ਹਨ, ਪਰ ਬਿਜਲੀ ਕੱਟਣ, ਸੜਕਾਂ ਰੁਕਣ ਤੇ ਦੂਰ ਦਰਾਡੇ ਦੇ ਇਲਾਕੇ ਹੋਣ ਕਾਰਨ ਸਹਾਇਤਾ ਤੇ ਰਾਹਤ ਪਹੁੰਚਾਉਣ ‘ਚ ਮੁਸ਼ਕਲ ਆ ਰਹੀ ਹੈ। ਏਜੰਸੀ ਵੱਲੋਂ ਜਾਰੀ ਤਸਵੀਰਾਂ ‘ਚ ਦਿਖਾਈ ਦੇ ਰਿਹਾ ਹੈ ਕਿ ਬਚਾਅ ਕਰਤਾ, ਪੁਲਿਸ ਤੇ ਫ਼ੌਜੀ ਮੁਲਾਜ਼ਮ ਲੋਕਾਂ ਨੂੰ ਕੈਂਪਾਂ ਵੱਲ ਲੈ ਕੇ ਜਾ ਰਹੇ ਹਨ ਜਦਕਿ ਸੜਕਾਂ ‘ਤੇ ਮਲਬਾ ਪਿਆ ਹੈ। ਜਾਤੀ ਨੇ ਦੱਸਿਆ ਕਿ ਗੁਆਂਢੀ ਸੂਬੇ ਪੱਛਮੀ ਨੂਸਾ ਤੇਂਗਰਾ ਦੇ ਬੀਮਾ ਸ਼ਹਿਰ ‘ਚ ਵੀ ਜ਼ਬਰਦਸਤ ਹੜ੍ਹ ਦੀ ਰਿਪੋਰਟ ਮਿਲੀ ਹੈ, ਜਿਸ ਕਾਰਨ ਕਰੀਬ 10 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।

ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਦੇ ਤੱਟੀ ਜਲ ਖੇਤਰ ‘ਚ ਇਕ ਮਾਲਵਾਹਕ ਜਹਾਜ਼ ਤੇ ਮੱਛੀ ਫੜਨ ਵਾਲੀ ਕਿਸ਼ਤੀ ਵਿਚਕਾਰ ਜ਼ਬਰਦਸਤ ਟੱਕਰ ਤੋਂ ਬਾਅਦ 17 ਲੋਕ ਲਾਪਤ ਹੋ ਗਏ। ਖੋਜ ਤੇ ਬਚਾਅ ਏਜੰਸੀ ਦੇ ਪ੍ਰਮੁੱਖ ਦੇਦੇਨ ਰਿਦਵਨਸਿਆਹ ਨੇ ਐਤਵਾਰ ਨੂੰ ਦੱਸਿਆ ਕਿ ਇੰਦਰਮਾਯੂ ਜ਼ਿਲ੍ਹੇ ਦੇ ਤੱਟੀ ਜਲਖੇਤਰ ‘ਚ ਸ਼ਨਿਚਰਵਾਰ ਦੇਰ ਰਾਤ ਮੱਛੀ ਫੜਨ ਵਾਲੀ ਇਕ ਕਿਸ਼ਤੀ ਇੰਡੋਨੇਸ਼ੀਆਈ ਮਾਲਵਾਹਕ ਜਹਾਜ਼ ਐੱਮਵੀ ਹਾਬਕੋ ਪਾਓਨਿਯਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਕਿਸ਼ਤੀ ‘ਚ 32 ਲੋਕ ਸਵਾਰ ਸਨ। ਸਮੁੰਦਰੀ ਟ੍ਾਂਸਪੋਰਟ ਡਾਇਰੈਕਟੋਰੇਟ ਦੇ ਬੁਲਾਰੇ ਨੇ ਦੱਸਿਆ ਕਿ ਕਿਸ਼ਤੀ ‘ਚ ਸਵਾਰ 15 ਲੋਕਾਂ ਦੀ ਭਾਲ ਕਰ ਰਹੇ ਹਾਂ। ਰਿਦਵਨਸਿਆਹ ਨੇ ਦੱਸਿਆ ਕਿ ਬੋਰਨੀਓ ਟਾਪੂ ਤੋਂ ਕੱਚਾ ਤੇਲ ਲੈ ਕੇ ਆ ਰਹੇ ਮਾਲਵਾਹਕ ਜਹਾਜ਼ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਦਾ ਪ੍ਰਰੋਪੈਲਰ ਮੱਛੀ ਫ਼ੜਨ ਵਾਲੇ ਜਾਲ ‘ਚ ਫਸ ਗਿਆ।

Related posts

TarnTaran News: ਥਾਣੇਦਾਰ ਦੇ ਮੁੰਡੇ ਨੂੰ ਬਾਈਕ ਸਵਾਰਾਂ ਨੇ ਮਾਰੀਆਂ ਗੋਲ਼ੀਆਂ, ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚਲਦਿਆਂ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਉਨ੍ਹਾਂ ਦਾ ਪਤਾ ਲਗਾ ਲਿਆ ਜਾਵੇਗਾ। ਦੂਜੇ ਪਾਸੇ ਉਕਤ ਘਟਨਾ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ

On Punjab

ਕੇਜਰੀਵਾਲ ਦੀ ਕਾਰ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ

On Punjab

ਮਨਕੀਰਤ ਔਲਖ ਦੀਆਂ ਮੁਸ਼ਕਲਾਂ ‘ਚ ਵਾਧਾ, NIA ਦੀ ਬਿਨਾਂ ਮਨਜੂਰੀ ਨਹੀਂ ਜਾ ਸਕਣਗੇ ਵਿਦੇਸ਼

On Punjab