PreetNama
ਸਮਾਜ/Social

ਇੰਡੋਨੇਸ਼ੀਆ ਦੇ ਪਾਪੂਆ ‘ਚ ਵਿਰੋਧੀਆਂ ਨਾਲ ਜ਼ਬਰਦਸਤ ਸੰਘਰਸ਼, ਬ੍ਰਿਗੇਡੀਅਰ ਜਨਰਲ ਦੀ ਮੌਤ

ਇੰਡੋਨੇਸ਼ੀਆ ਦੇ ਪਾਪੂਆ ਸੂਬੇ ‘ਚ ਸੁਰੱਖਿਆ ਬਲਾਂ ਤੇ ਵਿਰੋਧੀਆਂ ‘ਚ ਚਲ ਰਹੇ ਸੰਘਰਸ਼ ‘ਚ ਬ੍ਰਿਗੇਡੀਅਰ ਜਨਰਲ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਾਪੂਆ ਸੂਬੇ ‘ਚ 8 ਅਪ੍ਰੈਲ ਤੋਂ ਵਿਰੋਧੀਆਂ ਤੇ ਸੁਰੱਖਿਆਂ ਬਲਾਂ ਵਿਚਕਾਰ ਜ਼ਬਰਦਸਤ ਸੰਘਰਸ਼ ਚਲ ਰਿਹਾ ਹੈ। ਸੰਘਰਸ਼ ਦੀ ਸ਼ੁਰੂਆਤ ਉਸ ਹੋਈ ਜਦੋਂ ਵਿਰੋਧੀਆਂ ਨੇ ਤਿੰਨ ਸਕੂਲਾਂ ‘ਚ ਅੱਗ ਲਾ ਦਿੱਤੀ ਤੇ ਇਕ ਅਧਿਆਪਕ ਦੀ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਵਿਰੋਧੀਆਂ ‘ਤੇ ਕਾਰਵਾਈ ਲਈ ਫੌਜ ਤੇ ਇੰਟੇਲੀਜੈਂਸ ਫੋਰਸ ਨੇ ਇਕੱਠਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਫੌਜ ਦਾ ਮੰਨਣਾ ਹੈ ਕਿ ਇਨ੍ਹਾਂ ਘਟਨਾਵਾਂ ‘ਚ ਫ੍ਰੀ ਪਾਪੂਆ ਆਰਗੇਨਾਈਜੇਸ਼ਨ ਦੀ ਸੈਨਿਕ ਵਿੰਗ ਪਾਪੂਆ ਲਿਬਰੇਸ਼ਨ ਆਰਮੀ ਦਾ ਹੱਥ ਹੈ।ਪਾਪੂਆ ਇਟੇਲੀਜੈਂਸ ਏਜੰਸੀ ਚੀਫ ਬ੍ਰਿਗੇਡੀਅਰ ਜਨਰਲ ਗੁਸਤੀ ਡੇਨੀ ਨੁਗ੍ਰਾਹ। ਇਸ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਸੀ। ਉਹ ਜਿਸ ਸਮੇਂ ਪੈਟਰੋਲਿੰਗ ਕਰ ਰਹੇ ਸੀ।ਉਦੋਂ ਦੀ ਵਿਰੋਧੀਆਂ ਨੇ ਹਮਲਾ ਕਰ ਦਿੱਤਾ। ਪਾਪੂਆ ਪੁਰਤਗਾਲ ਦਾ ਕੰਟਰੋਲ ਸੀ। ਜਿਸ ਨੂੰ ਇੰਡੋਨੇਸ਼ੀਆ ਨੂੰ 1969 ‘ਚ ਸੌਂਪਿਆ ਗਿਆ ਸੀ। ਇਥੇ ਵਿਰੋਧੀ ਸੰਗਠਨ ਪਹਿਲਾਂ ਤੋਂ ਹੀ ਸਰਗਰਮ ਸੀ ਜਿਸ ਨਾਲ ਇੰਡੋਨੇਸ਼ੀਆ ਹੁਣ ਜੂਝ ਰਿਹਾ ਹੈ। ਪਾਪੂਆ ਇੰਡੋਨੇਸ਼ੀਆ ‘ਚ 1969 ‘ਚ ਸ਼ਾਮਲ ਹੋਇਆ ਸੀ।

Related posts

ਕਸ਼ਮੀਰ ਵਿੱਚ ਬਰਫਬਾਰੀ; ਕਈ ਸੜਕਾਂ ਬੰਦ

On Punjab

ਠੰਢ ਕਾਰਨ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ’ਚ ਵਾਧਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ

On Punjab

White house ‘ਚ ਚੂਹਿਆਂ ਦਾ ਕਹਿਰ

On Punjab