Indonesia bus crash: ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਸੂਬੇ ਵਿੱਚ ਸੋਮਵਾਰ ਰਾਤ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਕੁੱਲ 37 ਲੋਕ ਸਵਾਰ ਸਨ । ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪਾਗਰ ਅਲਾਮ ਸ਼ਹਿਰ ਨੇੜੇ ਵਾਪਰਿਆ ਤੇ ਲੋਕਾਂ ਨੂੰ ਬਹੁਤ ਮੁਸ਼ਕਲ ਰੈਸਕਿਊ ਕੀਤਾ ਗਿਆ ।
ਅਧਿਕਾਰੀਆਂ ਅਨੁਸਾਰ ਬੱਸ 150 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਅਤੇ ਕਈ ਲੋਕ ਨੇੜੇ ਇਕ ਨਦੀ ਵਿੱਚ ਡਿੱਗ ਗਏ । ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਖੱਡ ਵਿੱਚ ਡਿੱਗਣ ਤੋਂ ਪਹਿਲਾਂ ਬੱਸ ਕੰਕਰੀਟ ਰੋਡ ਬੈਰੀਅਰ ਨਾਲ ਟਕਰਾ ਗਈ ਸੀ ।
ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਪਾਗਰ ਆਲਮ ਦੇ ਬੇਸਮਾਹ ਹਸਪਤਾਲ ਲਿਜਾਇਆ ਗਿਆ ਹੈ । ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਸੜਕ ਹਾਦਸੇ ਆਮ ਹਨ, ਕਿਉਂਕਿ ਇੱਥੇ ਦੇ ਜ਼ਿਆਦਾਤਰ ਪੇਂਡੂ ਇਲਾਕਿਆਂ ਵਿੱਚ ਸੜਕਾਂ ਦੀ ਹਾਲਤ ਖਸਤਾ ਅਤੇ ਆਵਾਜਾਈ ਨਿਯਮਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਜਾਂਦੀ ।