India vs Sri lanka 2nd t20: ਇਦੌਰ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਦੂਜਾ ਮੁਕਾਬਲਾ ਮੰਗਲਵਾਰ ਯਾਨੀ ਕਿ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਇਸ ਸੀਰੀਜ਼ ਦਾ ਪਹਿਲਾ ਟੀ-20 ਮੁਕਾਬਲਾ ਗੁਹਾਟੀ ਵਿੱਚ ਹੋਣਾ ਸੀ, ਪਰ ਇਹ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ । ਇਸ ਸੀਰੀਜ਼ ਦੇ ਦੂਜੇ ਮੁਕਾਬਲੇ ਵਿੱਚ ਭਾਰਤੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਬੜ੍ਹਤ ਹਾਸਿਲ ਕਰਨਾ ਚਾਹੇਗੀ । ਇਸ ਬਾਰੇ ਮੌਸਮ ਵਿਭਾਗ ਨੇ ਸੰਭਾਵਨਾ ਵਿੱਚ ਦੱਸਿਆ ਦੋਵੇਂ ਦੇਸ਼ਾਂ ਵਿਚਾਲੇ ਮੰਗਲਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਦੌਰਾਨ ਮੌਸਮ ਸਾਫ਼ ਰਹੇਗਾ ਅਤੇ ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਹ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ । ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਰਾਤ 9 ਵਜੇ ਦੇ ਬਾਅਦ ਖਿਡਾਰੀਆਂ ਨੂੰ ਮੈਦਾਨ ‘ਤੇ ਤ੍ਰੇਲ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ । ਇਸ ਬਾਰੇ ਐੱਮ.ਪੀ.ਸੀ.ਏ. ਦੇ ਮੁੱਖ ਕਿਉਰੇਟਰ ਸਮੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਮੈਚ ਦੌਰਾਨ ਹੋਲਕਰ ਸਟੇਡੀਅਮ ਦੇ ਮੈਦਾਨ ਨੂੰ ਤ੍ਰੇਲ ਦੇ ਅਸਰ ਤੋਂ ਬਚਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਇਸ ‘ਤੇ ਖਾਸ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਉਹ ਪੂਰੀ ਉਮੀਦ ਕਰਦੇ ਹਨ ਕਿ ਦਰਸ਼ਕਾਂ ਨੂੰ ਕ੍ਰਿਕਟ ਦੇ ਫਟਾਫਟ ਫਾਰਮੈਟ ਵਿੱਚ ਮੰਗਲਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਚੌਕਿਆਂ-ਛੱਕਿਆਂ ਦਾ ਭਰਪੂਰ ਮੁਕਾਬਲਾ ਦੇਖਣ ਨੂੰ ਮਿਲੇਗਾ । ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ 6 ਟੀ-20 ਸੀਰੀਜ਼ ਖੇੜਿਆਂ ਗਈਆਂ ਹਨ । ਜਿਸ ਵਿਚੋਂ ਭਾਰਤ ਨੇ 5 ਸੀਰੀਜ਼ ਆਪਣੇ ਨਾਮ ਕੀਤੀਆਂ, ਜਦਕਿ ਇੱਕ ਸੀਰੀਜ਼ ਡਰਾਅ ਰਹੀ । ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ 12 ਮਾਰਚ 2018 ਨੂੰ ਖੇਡਿਆ ਗਿਆ ਸੀ । ਜਿਸ ਵਿੱਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ ।
ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਕੇ ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਸ਼ਾਮਿਲ ਹਨ ।
ਉਥੇ ਹੀ ਸ਼੍ਰੀਲੰਕਾ ਦੀ ਟੀਮ ਵਿੱਚ ਲਸਿਥ ਮਲਿੰਗਾ (ਕਪਤਾਨ), ਧਨੰਜੈ ਡੀਸਿਲਵਾ, ਵਨੀਨੂ ਹਸਰੰਗਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਓਸ਼ਾਦਾ ਫਰਨਾਂਡੋ, ਅਵੀਸ਼ਕਾ ਫਰਨਾਂਡੋ, ਦਾਨੁਸ਼ਕਾ ਗੁਣਤੀਲਾਕਾ, ਲਾਰੀਰੂ ਕੁਮਾਰਾ, ਐਂਜਲੋ ਮੈਥਿਊਜ਼, ਕੁਸਲ ਮੈਂਡੇਸ, ਕੁਸਲ ਪਰੇਰਾ, ਭਾਨੂਕਾ ਰਾਜਨਪੱਕਾ ਦਾਸੁਨ ਸਨਕਾ ਅਤੇ ਇਸਰੂ ਉਦਾਨਾ ਸ਼ਾਮਿਲ ਹਨ ।