ਅਮੀਰ ਵਿਅਕਤੀ ਬਣਨ ਵਿੱਚ ਕਾਫੀ ਮਿਹਨਤ ਲੱਗਦੀ ਹੈ, ਪਰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਨ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਦ ਬੰਦਾ ਇਸ ਰੁਤਬੇ ‘ਤੇ ਪਹੁੰਚ ਜਾਂਦਾ ਹੈ ਤਾਂ ਕੁਝ ਵੀ ਖਰੀਦਣ ਤੋਂ ਪਹਿਲਾਂ ਦੋ ਵਾਰ ਨਹੀਂ ਸੋਚਦਾ। ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਅਮੇਜ਼ਨ ਦੇ ਸੀਈਓ ਜੇਫ ਬੇਜੋਸ ਹਨ ਤੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕੀ ਇੰਨੇ ਪੈਸਿਆਂ ਦਾ ਕੀ ਕਰਦੇ ਹਨ। ਪੜ੍ਹੋ ਬੇਜੋਸ ਦੇ ਸ਼ੌਕ ਤੇ ਉਨ੍ਹਾਂ ਕੋਲ ਮੌਜੂਦ 12 ਬੇਸ਼ਕੀਮਤੀ ਚੀਜ਼ਾਂ
10,000 ਸਾਲ ਤਕ ਚੱਲਣ ਵਾਲੀ ਘੜੀ ਜਿਸ ਦੀ ਕੀਮਤ 42 ਬਿਲੀਅਨ ਡਾਲਰ ਹੈ।
ਇੱਕ ਘਰ ਜੋ ਪਹਿਲਾਂ ਅਜਾਇਬ ਘਰ ਸੀ, ਇਸ ਦੀ ਕੀਮਤ 23 ਮਿਲੀਅਨ ਡਾਲਰ ਹੈ। ਇਸ ਵਿੱਚ ਪਹਿਲਾਂ ਟੈਕਸਟਾਈਲ ਮਿਊਜ਼ੀਅਮ ਸੀ ਜਿਸ ਨੂੰ ਸਾਲ 2016 ਵਿੱਚ ਖਰੀਦਿਆ ਗਿਆ ਸੀ। ਇਸ ਵਿੱਚ 11 ਕਮਰੇ, 25 ਬਾਥਰੂਮ, ਪੰਜ ਲਿਵਿੰਗ ਰੂਮ ਤੇ ਦੋ ਲਿਫ਼ਟਾਂ ਹਨ।
ਇੱਕ ਪ੍ਰਾਈਵੇਟ ਜੈੱਟ- ਇਸ ਦੀ ਕੀਮਤ 65 ਮਿਲੀਅਨ ਡਾਲਰ ਹੈ। ਇਹ ਕੋਈ ਆਮ ਜਹਾਜ਼ ਨਹੀਂ ਬਲਕਿ ਬੇਜੋਸ ਗਲਫ਼ਸਟ੍ਰੀਮ G-650ER ਵਿੱਚ ਘੁੰਮਦੇ ਹਨ ਜੋ ਦੁਨੀਆ ਦਾ ਸਭ ਤੋਂ ਤੇਜ਼ ਪ੍ਰਾਈਵੇਟ ਜੈੱਟ ਹੈ।
ਨਿਊਯਾਰਕ ਵਿੱਚ 10,000 ਵਰਗ ਫੁੱਟ ਦਾ ਅਪਾਰਟਮੈਂਟ, ਜਿਸ ਦੀ ਕੀਮਤ 17 ਮਿਲੀਅਨ ਡਾਲਰ ਹੈ।
141 ਸਾਲ ਪੁਰਾਣਾ ਅਖ਼ਬਾਰ- 230 ਮਿਲੀਅਨ ਡਾਲਰ ਵਿੱਚ ਖਰੀਦਿਆ। ਅਮਰੀਕਾ ਵਿੱਚ ਵਾਸ਼ਿੰਗਟਨ ਪੋਸਟ ਸਭ ਤੋਂ ਵੱਡਾ ਅਖ਼ਬਾਰ ਹੈ ਜਿਸ ਨੂੰ ਬੇਜੋਸ ਨੇ ਸਾਲ 2013 ਵਿੱਚ ਖਰੀਦਿਆ ਸੀ। ਇਸ ਲਈ ਉਨ੍ਹਾਂ 23 ਮਿਲੀਅਨ ਡਾਲਰ ਖਰਚੇ ਸਨ।
ਸਪੇਸ ਟ੍ਰੈਵਲਰ ਲਈ ਰਾਕੇਟ ਫੈਕਟਰੀ- ਕੰਪਨੀ ਦਾ ਨਾਂਅ ਬਲੂ ਆਰਿਜ਼ਨ, ਇਹ ਆਮ ਲੋਕਾਂ ਨੂੰ ਪੁਲਾੜ ਵਿੱਚ ਲਿਜਾਣ ਦਾ ਕੰਮ ਕਰਦੀ ਹੈ।
ਇੱਕ ਰੋਬੋਟ ਕੁੱਤਾ- ਇਸ ਮਸ਼ੀਨੀ ਕੁੱਤੇ ਨਾਂਅ ਸਪਾਟ ਮਿਨੀ ਹੈ ਜਿਸ ਨੂੰ ਬਾਸਟਨ ਡਾਇਨਾਮਿਕਸ ਨੇ ਬਣਾਇਆ ਹੈ। ਜੇਫ ਬੇਜੋਸ ਨੇ ਸਾਲ 2018 ਵਿੱਚ ਇਸ ਨੂੰ ਖਰੀਦਿਆ ਸੀ।
ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਥਾਂ ‘ਤੇ ਆਲੀਸ਼ਾਨ ਘਰ। ਬੇਵਰਲੀ ਹਿੱਲਸ ਸਥਿਤ ਬੇਜੋਸ ਦੇ ਇਸ ਘਰ ਦੀ ਕੀਮਤ 25 ਮਿਲੀਅਨ ਡਾਲਰ ਹੈ।
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜੋਸ ਨੂੰ ਗੱਡੀਆਂ ਦਾ ਕੋਈ ਖ਼ਾਸ ਸ਼ੌਕ ਨਹੀਂ ਹੈ। ਉਨ੍ਹਾਂ ਕੋਲ ਹੌਂਡਾ ਅਕੌਰਡ ਤੇ ਸ਼ੈਵਰਲੇ ਬਲੇਜ਼ਰ ਸ਼ਾਮਲ ਹਨ।
ਅਮੇਜ਼ਨ ਦੇ ਸੀਈਓ ਸਾਐਟਲ ਸ਼ਹਿਰ ਵਿੱਚ ਇੱਕ ਲੇਕ ਹਾਊਸ ਦੇ ਮਾਲਕ ਹਨ। ਇੱਥੇ ਉਹ ਬਿਲ ਗੇਟਸ ਦੇ ਗੁਆਂਢੀ ਹਨ।
ਸੀਐਟਲ ਸਥਿਤ ਅਮੇਜ਼ਨ ਕੈਂਪਸ- ਇਸ ਦੀ ਕੀਮਤ ਚਾਰ ਬਿਲੀਅਨ ਡਾਲਰ ਹੈ। ਇੱਥੇ ਟ੍ਰਾਪਿਕਲ ਫਾਰੈਸਟ ਦਾ ਆਕਾਰ ਬਣਾਇਆ ਹੋਇਆ ਹੈ, ਗਰੀਨ ਹਾਊਸ ਵਿੱਚ ਪੌਦੇ ਲਾਏ ਗਏ ਹਨ ਅਤੇ ਇਹ ਕਾਫੀ ਵੱਡੇ ਥਾਂ ਵਿੱਚ ਫੈਲਿਆ ਹੋਇਆ ਹੈ।