ਇੱਕ ਐਸਾ ਡਾਕਟਰ ਜੋ ਆਪਣੇ ਮਰੀਜ਼ਾਂ ਦਾ ਇਲਾਜ ਦਵਾਈਆਂ ਨਾਲ ਨਹੀਂ ਬਲਕਿ ਭੋਜਨ ਨਾਲ ਕਰਦੈ,
T K Layout ਮੈਸੂਰ ਦੇ ਇੱਕ ਘਰ ਵਿੱਚ ਸੁਭਾ ਤੋਂ ਹੀ ਮਰੀਜ਼ਾਂ ਦਾ ਜਮਾਵੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ।ਦਸ ਵੱਜਣ ਤੱਕ ਭਾਰਤ ਦੇ ਤਕਰੀਬਨ ਹਰ ਰਾਜ ਤੋਂ ਪਹੁੰਚਣ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ ਸੈਂਕੜਾ ਪਾਰ ਕਰ ਜਾਂਦੀ ਹੈ ਇਨ੍ਹਾਂ ਮਰੀਜ਼ਾਂ ਵਿਚ ਜ਼ਿਆਦਾਤਰ ਉਹ ਮਰੀਜ਼ ਹੁੰਦੇ ਹਨ ਜਿਨ੍ਹਾਂ ਨੂੰ ਐਲੋਪੈਥੀ ਚਿਕਿਤਸਾ ਵਿਧੀ ਵਿੱਚ ਠੀਕ ਹੋਣ ਤੋਂ ਜਵਾਬ ਮਿਲ ਚੁੱਕਾ ਹੁੰਦਾ ਹੈ ਜਦੋਂ ਹੀ ਡਾਕਟਰ ਸਾਹਿਬ ਮਰੀਜ਼ ਚੈੱਕ ਕਰਨਾ ਸ਼ੁਰੂ ਕਰਦੇ ਹਨ ਤਾਂ ਸਭ ਹੈਰਾਨ ਹੁੰਦੇ ਹਨ ਉਹ ਪਰਚੀ ਉੱਪਰ ਦਵਾਈਆਂ ਨਹੀਂ ਬਲਕਿ ਭੋਜਨ ਲਿਖਦੇ ਹਨ ਇਸ ਅਜੀਬ ਡਾਕਟਰ ਦਾ ਨਾਮ ਹੈ ਡਾਕਟਰ ਖਾਦਰ ਵਲੀ। 61 ਸਾਲਾ ਡਾਕਟਰ ਖਾਦਰ ਵਲੀ ਦਾ ਜਨਮ ਮੈਸੂਰ (ਕਰਨਾਟਕਾ) ਵਿਖੇ ਹੋਇਆ ਉਨ੍ਹਾਂ ਨੇ ਬੀ ਐਸ ਸੀ ਅਤੇ ਐਮ ਐਸ ਸੀ ਰੀਜਨਲ ਕਾਲਜ ਆਫ਼ ਐਜੂਕੇਸ਼ਨ ਮੈਸੂਰ ਤੋਂ ਕੀਤੀ ਇਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਤੋਂ ਸਟੀਰਾਇਡਸ ਉੱਪਰ ਪੀ ਐਚ ਡੀ ਕੀਤੀ। ਇਸ ਤੋਂ ਬਾਅਦ ਸੈਂਟਰਲ ਫੂਡ ਟੈਕਨਾਲੋਜੀਕਲ ਰਿਸਰਚ ਇੰਸਟੀਚਿਊਟ(CFTRI) ਵਿਖੇ ਬਤੌਰ ਸਾਇੰਟਿਸਟ ਤਿੰਨ ਸਾਲ ਕੰਮ ਕੀਤਾ ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਅਤੇ ਮਸ਼ਹੂਰ ਕੰਪਨੀ ਡੂਪੋਂਟ ਵਿੱਚ ਮਹਿੰਗੀ ਤਨਖਾਹ ਤੇ ਨੌਕਰੀ ਕਰਨ ਲੱਗ ਪਏ। ਸੰਨ 1986 ਵਿੱਚ ਜਦ ਉਹ ਅਮਰੀਕਾ ਵਿੱਚ ਸਨ ਤਾਂ ਉਨ੍ਹਾਂ ਸਾਹਮਣੇ ਛੋਟੀ ਜਿਹੀ ਛੇ ਸਾਲ ਦੀ ਬੱਚੀ ਦਾ ਇੱਕ ਕੇਸ ਆਇਆ ਜਿਸ ਨੂੰ ਮੈਨਸੂਰੇਸ਼ਨ ਪੀਰੀਅਡ ਸ਼ੁਰੂ ਹੋ ਗਏ ਸਨ ਇਸ ਘਟਨਾ ਨੇ ਡਾਕਟਰ ਖਾਦਰ ਵਲੀ ਨੂੰ ਝੰਜੋੜ ਕੇ ਰੱਖ ਦਿੱਤਾ।ਜਦੋਂ ਉਨ੍ਹਾਂ ਨੇ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਪਾਇਆ ਕਿ ਸਭ ਬਿਮਾਰੀਆਂ ਦੀ ਜੜ੍ਹ ਸਾਡੇ ਖਾਣ ਵਾਲੇ ਭੋਜਨ ਵਿੱਚ ਆਏ ਵਿਗਾੜ ਕਾਰਨ ਹੈ। ਡਾਕਟਰ ਖਾਦਰ ਵਲੀ ਨੇ ਮਹਿੰਗੇ ਵੇਤਨ ਵਾਲੀ ਨੌਕਰੀ ਛੱਡ ਦਿੱਤੀ ਅਤੇ ਭਾਰਤ ਵਾਪਸ ਪਰਤ ਕੇ ਆਪਣੇ ਦੇਸ਼ ਵਾਸੀਆਂ ਨੂੰ ਭੋਜਨ ਵਿੱਚ ਆਏ ਵਿਗਾੜਾਂ ਤੋਂ ਜਾਣੂ ਕਰਵਾਉਣ ਦਾ ਕੰਮ ਸ਼ੁਰੂ ਕੀਤਾ।ਮਿਲਟ ਮੈਨ (Millet Man)ਦੇ ਨਾਮ ਨਾਲ ਮਸ਼ਹੂਰ ਹੋਏ ਡਾਕਟਰ ਖਾਦਰ ਵਲੀ ਦੱਸਦੇ ਹਨ ਕਿ ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਭਾਰਤ ਵਾਸੀਆਂ ਦਾ ਭੋਜਨ ਕਣਕ ਜਾਂ ਚਾਵਲ ਨਹੀਂ ਸੀ ਸਗੋਂ ਮੋਟੇ ਅਨਾਜ(Millets),ਮੱਕੀ,ਜਵਾਰ, ਬਾਜਰਾ, ਰਾਗੀ ,ਕੰਗਣੀ ,ਕੋਧਰਾ, ਸਵਾਂਕ, ਆਦਿ ਸਨ। ਡਾਕਟਰ ਖਾਦਰ ਵਲੀ ਅਨੁਸਾਰ ਇਹ ਮੋਟੇ ਅਨਾਜ ਸਾਰੇ ਭਾਰਤ ਵਿੱਚ ਬੜੀ ਆਸਾਨੀ ਨਾਲ ਉਗਾਏ ਜਾ ਸਕਦੇ ਹਨ। ਇੱਕ ਕਿੱਲੋ ਮੋਟੇ ਅਨਾਜ ਨੂੰ ਉਗਾਉਣ ਲਈ ਸਿਰਫ ਦੋ ਸੌ ਲਿਟਰ ਪਾਣੀ ਦੀ ਜ਼ਰੂਰਤ ਹੈ ਜਦਕਿ ਇੱਕ ਕਿਲੋ ਚਾਵਲ ਲਗਾਉਣ ਲਈ ਨੌ ਹਜ਼ਾਰ ਲੀਟਰ ਪਾਣੀ ਦੀ ਜ਼ਰੂਰਤ ਹੈ ਡਾਕਟਰ ਖਾਦਰ ਵਲੀ ਅਨੁਸਾਰ ਸਾਨੂੰ ਤੰਦਰੁਸਤ ਰਹਿਣ ਲਈ ਕਣਕ ਚਾਵਲ ਦਾ ਤਿਆਗ ਕਰਕੇ ਦੁਬਾਰਾ ਤੋਂ ਮੋਟੇ ਅਨਾਜਾਂ ਨੂੰ ਸਾਡੀ ਖੁਰਾਕ ਲੜੀ ਦਾ ਹਿੱਸਾ ਬਣਾਉਣਾ ਪਵੇਗਾ। ਮੋਟੇ ਅਨਾਜਾਂ ਨੂੰ ਖ਼ੁਰਾਕ ਲੜੀ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਸਿਹਤ ਪੱਖੀ ਕਿਸਾਨ ਪੱਖੀ ਅਤੇ ਵਾਤਾਵਰਨ ਪੱਖੀ ਹੋਵੇਗਾ। ਡਾਕਟਰ ਖਾਦਰ ਵਲੀ ਆਪਣੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਦੇ ਹਿਸਾਬ ਨਾਲ ਵੱਖ ਵੱਖ ਤਰ੍ਹਾਂ ਦੇ ਮੋਟੇ ਅਨਾਜਾਂ ਨੂੰ ਉਨ੍ਹਾਂ ਦੀ ਭੋਜਨ ਲੜੀ ਵਿੱਚ ਸ਼ਾਮਿਲ ਕਰਦੇ ਹਨ। ਡਾਕਟਰ ਖਾਦਰ ਵਾਲੀ ਦੇ ਬਹੁਤ ਵਿਅਸਥ ਸਮੇਂ ਵਿੱਚੋਂ ਬੜੀ ਮੁਸ਼ਕਿਲ ਨਾਲ ਖੇਤੀ ਵਿਰਾਸਤ ਮਿਸ਼ਨ ਨੇ ਉਨ੍ਹਾਂ ਦੇ ਤਿੰਨ ਦਿਨਾਂ ਪੰਜਾਬ ਦੌਰੇ ਦਾ ਪ੍ਰਬੰਧ ਕੀਤਾ ਹੈ ਸੈਮੀਨਾਰਾਂ ਦੀ ਇਸ ਲੜੀ ਵਿੱਚ ਇੱਕ ਸੈਮੀਨਾਰ ਮਿਤੀ 8/12/19 ਨੂੰ ਸ਼ਾਮ 7 ਵਜੇ ਬਾਗਬਾਨ , ਮੱਖੂ ਗੇਟ ਫਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ।
ਵੱਲੋਂ ਸੀਨੀਅਰ ਸੀਟੀਜਨ ਕੋਸਿਲ
ਐਗਰੀਡ ਫਾਉਂਡੇਸ਼ਨ
ਖੇਤੀ ਵਿਰਾਸਤ ਮਿਸ਼ਨ ਫਿਰੋਜ਼ਪੁਰ