ਭਾਰਤ ਦੇ ਸਭ ਤੋਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਘਰ ਜਲਦ ਹੀ ਖੁਸ਼ਖਬਰੀ ਆਉਣ ਵਾਲੀ ਹੈ ਜੀ ਹਾ ਜਲਦ ਹੀ ਉਹਨਾਂ ਦੇ ਘਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ ‘ਚ ਕਪਿਲ ਆਪਣੀ ਪਤਨੀ ਗਿੰਨੀ ਦੇ ਨਾਲ ਕਨੇਡਾ ‘ਚ ਬੇਬੀ ਮੂਨ ਮਨਾ ਕੇ ਵਾਪਸ ਭਾਰਤ ਆਏ ਹਨ।ਕਾਮੇਡੀਅਨ ਕਪਿਲ ਸ਼ਰਮਾ ਅੱਜ ਕੱਲ੍ਹ ਆਪਣੇ ਸ਼ੋਅ ਦੀ ਸ਼ੂਟਿੰਗ ਕਾਰਨ ਕਾਫੀ ਵਿਅਸਤ ਚੱਲ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਇਸ ਲਈ ਖ਼ਾਸ ਹੈ ਕਿਉਂਕਿ ਉਨ੍ਹਾਂ ਦੇ ਨਾਲ ਬਾਲੀਵੁਡ ਦੇ ਹੀ-ਮੈਨ ਮਤਲਬ ਕਿ ਧਰਮਿੰਦਰ ਨਜ਼ਰ ਆ ਰਹੇ ਹਨ। ਇਹ ਵੀਡੀਓ ਬੂਮਰੈਂਗ ‘ਚ ਬਣਾਈ ਹੋਈ ਹੈ ਜਿਸ ‘ਚ ਧਰਮਿੰਦਰ ਦਾ ਬਹੁਤ ਹੀ ਕਿਊਟ ਜਿਹਾ ਲੁੱਕ ਨਜ਼ਰ ਆ ਰਿਹਾ ਹੈ।ਕਪਿਲ ਸ਼ਰਮਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਮੇਰੇ ਨਾਲ ਧਰਮਿੰਦਰ ਭਾਜੀ.. ਹਮੇਸ਼ਾ ਹੱਸਦੇ, ਹੈਪੀ ਐਂਡ ਤਿਆਰ ਰਹਿੰਦੇ ਨੇ ਮਜ਼ਾਕ ਕਰਨ ਲਈ..ਲਵ ਯੂ ਭਾਜੀ..’ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੰਨਾ ਪਿਆਰ ਮਿਲ ਰਿਹਾ ਹੈ, ਜਿਸ ਦੇ ਚੱਲਦੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਲੋਕਾਂ ਦੇ ਹਜ਼ਾਰਾਂ ਹੀ ਕਮੈਂਟਸ ਆ ਚੁੱਕੇ ਹਨ। ਗੱਲ ਕੀਤੀ ਜਾਏ ਕਾਮੇਡੀਅਨ ਕਪਿਲ ਸ਼ਰਮਾ ਦੀ ਤਾਂ ਉਹਨਾਂ ਨੇ ਪਿਛਲੇ ਸਾਲ ਦਸੰਬਰ ‘ਚ ਹੀ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਹੀ ਉਹਨਾਂ ਦੀ ਪਤਨੀ ਕਾਫੀ ਲਾਈਮਲਾਈਟ ‘ਚ ਆਈ। ਕਪਿਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਖਬਰ ਨਾਲ ਅਪਡੇਟ ਕਰਦੇ ਰਹਿੰਦੇ ਹਨ। ਕਪਿਲ ਇੱਕ ਵਧੀਆ ਕਾਮੇਡੀਅਨ ਹੋਣ ਦੇ ਨਾਲ – ਨਾਲ ਇੱਕ ਬਹੁਤ ਹੀ ਵਧੀਆ ਸਿੰਗਰ, ਅਦਾਕਾਰ ਅਤੇ ਪ੍ਰੋਡਿਊਸਰ ਵੀ ਹਨ। ਕਪਿਲ ਨੇ ਹੁਣ ਤੱਕ ਦੋ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹਨਾਂ ‘ਚ ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ। ਉਹਨਾਂ ਦੀ ਫੈਨ ਫਾਲੋਇੰਗ ਸਿਰਫ ਭਾਰਤ ‘ਚ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਕਾਫੀ ਹੈ। ਕਪਿਲ ਸ਼ਰਮਾ ਜਲਦ ਹੀ ਪਾਪਾ ਬਣਨ ਵਾਲੇ ਹਨ।
previous post