27.36 F
New York, US
February 5, 2025
PreetNama
ਸਮਾਜ/Social

ਇੱਕ ਮਿੰਟ ‘ਚ 650 ਫਾਇਰ ਕਰ ਸਕਦਾ ਅਸਮਾਨ ਦਾ ਬਾਹੂਬਲੀ ‘ਅਪਾਚੇ’, ਜਾਣੋ ਹੋਰ ਖ਼ੂਬੀਆਂ

ਪਠਾਨਕੋਟ: ਭਾਰਤੀ ਹਵਾਈ ਫੌਜ ਵਿੱਚ ਰਸਮੀ ਤੌਰ ‘ਤੇ ਅੱਜ ਅੱਠ ਲੜਾਕੂ ਹੈਲੀਕਾਪਟਰ ਅਪਾਚੇ ਨੂੰ ਸ਼ਾਮਲ ਕੀਤਾ ਗਿਆ। ਅਮਰੀਕਾ ਦੀ ਬੋਇੰਗ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਜਹਾਜ਼ ਅਪਾਚੇ ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਦੀ ਅਗਵਾਈ ਹੇਠ ਪਠਾਨਕੋਟ ਦੇ ਏਅਰਬੇਸ ਵਿੱਚ ਤਾਇਨਾਤ ਕੀਤਾ ਗਿਆ।

ਭਾਰਤੀ ਹਵਾਈ ਫੌਜ ਨੇ ਬੋਇੰਗ ਕੰਪਨੀ ਤੋਂ 22 ਅਪਾਚੇ ਜਹਾਜ਼ ਖਰੀਦੇ ਹਨ। 2015 ਵਿੱਚ ਬੋਇੰਗ ਕੰਪਨੀ ਨਾਲ ਅਪਾਚੇ ਦਾ ਸੌਦਾ ਕੀਤਾ ਗਿਆ ਸੀ। ਅਪਾਚੇ ਨੂੰ MI35 ਦੀ ਥਾਂ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਹੈ। ਪਠਾਨਕੋਟ ਏਅਰਬੇਸ ਤੇ 8 ਅਪਾਚੇ ਫਾਈਟਰ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ, ਜਦਕਿ ਬਾਕੀ ਆਉਣ ਵਾਲੇ ਲੜਾਕੂ ਹੈਲੀਕਾਪਟਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣੇ ਏਅਰ ਫੋਰਸ ਸਟੇਸ਼ਨ ‘ਤੇ ਭੇਜੇ ਜਾਣਗੇ।

ਅਪਾਚੇ ਵਿੱਚ ਚੀਨ ਗੰਨ ਮਿਸਾਈਲਾਂ ਤੇ ਰਾਕੇਟ ਲਾਂਚਰ ਲੱਗੇ ਹੋਏ ਹਨ। ਫਾਈਟਰ ਹੈਲੀਕਾਪਟਰ ਵਿੱਚ ਲੱਗੀ ਮਸ਼ੀਨ ਗੰਨ 1200 ਗੋਲ਼ੀਆਂ ਚਲਾਉਣ ਦੇ ਸਮਰਥ ਹੈ ਜੋ ਇੱਕ ਮਿੰਟ ਵਿੱਚ ਤਕਰੀਬਨ 650 ਫਾਇਰ ਕਰਦੀ ਹੈ। 16 ਮਿਜ਼ਾਈਲਾਂ ਨਾਲ ਲੋਡ ਇੱਕ ਪਾਸੇ ਦੁਸ਼ਮਣ ਨੂੰ ਕਿਸੇ ਵੀ ਹੱਦ ਤਕ ਮਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਅਪਾਚੇ ਵਿੱਚ ਰਾਕੇਟ ਲਾਂਚਰ ਵੀ ਲੱਗੇ ਹੋਏ ਹਨ ਜੋ ਇੱਕ ਵਾਰ 19 ਰਾਕੇਟਸ ਨਾਲ ਵਾਰ ਕਰਨ ਦੀ ਸਮਰਥਾ ਰੱਖਦੇ ਹਨ।

ਇਹ ਹੈਲੀਕਾਪਟਰ ਦਿਨ-ਰਾਤ ਕਿਸੇ ਵੀ ਮੌਸਮ ਵਿੱਚ ਹਾਈ ਐਲਟੀਟਿਊਟ ਵਿੱਚ ਇੱਕ ਹੀ ਗਤੀ ਨਾਲ ਉੱਡ ਸਕਦਾ ਹੈ ਤੇ ਦੁਸ਼ਮਣ ਦੇ ਵਾਰ ਕਰ ਸਕਦਾ ਹੈ। ਹੈਲੀਕਾਪਟਰ ਵਿੱਚ ਦੁਸ਼ਮਣ ਤੋਂ ਬਚਣ ਲਈ ਅੱਗੇ ਤੇ ਪਿੱਛੇ ਦੋਵਾਂ ਪਾਸੇ ਸੈਂਸਰ ਲਾਏ ਹਨ। ਜੇ ਦੁਸ਼ਮਣ ਅਪਾਚੇ ਤੇ ਵਾਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਨਾ ਸਿਰਫ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰੇਗਾ ਬਲਕਿ ਵਾਪਸ ਤੋਂ ਵੀ ਵਾਰ ਕਰੇਗਾ।

ਹੈਲੀਕਾਪਟਰ ਦੇ ਵਿੱਚ ਦੋ ਕਰੂ ਮੈਂਬਰ ਦੇ ਬੈਠਣ ਦੀ ਜਗ੍ਹਾ ਹੈ ਜਿਸ ਵਿੱਚ ਇੱਕ ਕੈਪਟਨ ਤੇ ਦੂਸਰਾ ਕੋ-ਪਾਇਲਟ ਰਹੇਗਾ। ਲੜਾਕੂ ਹੈਲੀਕਾਪਟਰ ਦੇ ਵਿੱਚ ਲੱਗੀ ਮਸ਼ੀਨ ਗੰਨ ਪਾਇਲਟ ਦੇ ਹੈਲਮਟ ਨਾਲ ਕਨੈਕਟਿਡ ਹੈ। ਪਾਇਲਟ ਜਿਸ ਪਾਸੇ ਵੀ ਆਪਣਾ ਸਿਰ ਘੁੰਮਾਏਗਾ, ਮਸ਼ੀਨ ਗੰਨ ਵੀ ਉਸੇ ਮੁਤਾਬਕ ਘੁੰਮੇਗੀ।

ਅਮਰੀਕੀ ਸੈਨਾ ਦਾ ਇਹ ਇੱਕ ਖ਼ਾਸ ਲੜਾਕੂ ਹੈਲੀਕਾਪਟਰ ਹੈ ਜੋ ਅਫ਼ਗਾਨਿਸਤਾਨ ਵਿੱਚ ਅੱਤਵਾਦ ਖਿਲਾਫ ਲੜਨ ਲਈ ਵਰਤਿਆ ਗਿਆ ਸੀ। ਇਸ ਤੋਂ ਇਲਾਵਾ ਇਹ ਗਲਫ ਵਾਰ ਦੇ ਵਿੱਚ ਵੀ ਆਪਣੇ ਆਪਣੇ ਕਰਤਬ ਦਿਖਾ ਚੁੱਕਾ ਹੈ।

Related posts

ਦਿੱਲੀ ਪੁਲੀਸ ਨੇ ਪੰਜਾਬ ਸਰਕਾਰ ਲੇਬਲ ਵਾਲੀ ਗੱਡੀ ਨੂੰ ਨਗਦੀ, ਸ਼ਰਾਬ ਸਮੇਤ ਕੀਤਾ ਜ਼ਬਤ, ਇਸ ਰਿਪੋਰਟ ਰਾਹੀਂ ਜਾਣੋ ਪੂਰਾ ਮਾਮਲਾ

On Punjab

ਮੁਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਦੀ ਜਾਂਚ ਜਾਰੀ, CM ਮਾਨ ਨੇ ਕਿਹਾ- ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

On Punjab

ਪੰਜਾਬ ‘ਚ ਬੰਦ ਹੋਣਗੇ ਨਿੱਜੀ ਥਰਮਲ ਪਲਾਂਟ, ਸਰਕਾਰ ਨੇ ਕੀਤੀ ਤਿਆਰੀ

On Punjab