PreetNama
ਫਿਲਮ-ਸੰਸਾਰ/Filmy

ਇੱਕ ਲੱਤ ਨਾ ਹੋਣ ਦੇ ਬਾਵਜੂਦ ਲੜ ਰਹੀ ਜ਼ਿੰਦਗੀ ਦੀ ਜੰਗ, ਪਰ ਫਿਰ ਵੀ…

Shubhreet Kaur lupus symptoms : ਸ਼ੁਭਰੀਤ ਕੌਰ ਗੁੰਮਨ ਜੋ ਕਿ ਇੱਕ ਬਹੁਤ ਹੀ ਵਧੀਆਂ ਡਾਂਸਰ ਹੋਣ ਦੇ ਨਾਲ ਨਾਲ ਫਿੱਟਨੈਸ ਫਰੀਕ ਵੀ ਹੈ। ਸ਼ੁਭਰੀਤ ਕੌਰ ਉਦੋਂ ਲਾਇਮਲਾਈਟ ‘ਚ ਆਈ ਜਦੋਂ ਉਹ India’s Got Talent ਦੀ Contestant ਬਣ ਦਰਸ਼ਕਾਂ ਦੇ ਸਾਹਮਣੇ ਆਈ। ਇੱਕ ਲੱਤ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਸ਼ੋਅ ‘ਚ ਹਿੱਸਾ ਲਿਆ ਅਤੇ ਚਰਚਾ ਦਾ ਵਿਸ਼ਾ ਬਣੀ। ਇੱਕ ਲੱਤ ਗਵਾਉਣ ਤੋਂ ਬਾਅਦ ਵੀ ਸ਼ੁਭਰੀਤ ਨੇ ਜਿੰਦਗੀ ‘ਚ ਕਦੇ ਹਿੰਮਤ ਨਹੀਂ ਹਾਰੀ।

ਸ਼ੁਭਰੀਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹਨਾਂ ਦਾ ਅਕਾਊਂਟ ਜਿੱਮ ‘ਚ ਵਰਕਆਊਟ ਕਰਦਿਆ ਦੀ ਵੀਡੀਓ ਨਾਲ ਭਰਿਆ ਹੋਇਆ ਹੈ। ਸ਼ੁਭਰੀਤ ਇਸ ਸਮੇਂ ਕਈ ਬਿਮਾਰੀਆਂ ਨਾਲ ਜੂਝ ਰਹੀ ਹੈ। ਜਿਸ ਬਾਰੇ ਉਹਨਾਂ ਨੇ ਹਾਲ ਹੀ ‘ਚ ਇੱਕ ਤਸਵੀਰ ਸ਼ੇਅਰ ਕਰ ਦੱਸਿਆ ਹੈ ਤੇ ਕੈਪਸ਼ਨ ‘ਚ ਲਿਖਿਆ ਹੈ – ‘ਹੇ ਪ੍ਰਮਾਤਮਾ ਮੈ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਸ ਨਾਲ ਵੀ ਲੜਨਾ ਚਾਹੁੰਦੀ ਹਾਂ ਜੋ ਵੀ ਹਾਲਾਤ ਤੁਸੀ ਮੈਨੂੰ ਦਿੱਤੇ ਨੇ ਮੈਂ ਉਹਨਾਂ ਨਾਲ ਲੜ ਕੇ ਬਾਹਰ ਆਈ ਹਾਂ ਮੈਂ ਉਦੋਂ ਨੌਂ ਸਾਲ ਦੀ ਸੀ ਜਦੋਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਏ ਵੀ ਮਾਲਫਾਰਮੇਸ਼ਨ ਨਾਮ ਦੀ ਬਿਮਾਰੀ ਹੈ, ਮੇਰੇ ਟੈਸਟ ਹੋਏ ਤੇ ਆਪਰੇਸ਼ਨ ਵੀ ਪਰ ਮੈਂ ਕਦੇ ਹਿੰਮਤ ਨਹੀਂ ਹਾਰੀ।

ਮੇਰੇ ਪਿਤਾ ਮੇਰੀ ਮਾਂ ਨੂੰ ਰੋਜ ਮਾਰਦੇ ਸਨ, ਜਿਸ ਕਾਰਨ ਮੈਂ ਪੜ ਨਹੀਂ ਸਕੀ ਕਿਉਂਕਿ ਸਕੂਲ ‘ਚ ਹਮੇਸ਼ਾ ਮੈਂ ਮਾਂ ਬਾਰੇ ਹੀ ਸੋਚਦੀ ਰਹਿੰਦੀ ਸੀ ਤੇ ਫਿਰ 2009 ‘ਚ ਮੇਰਾ ਐਕਸੀਡੈਂਟ ਹੋ ਗਿਆ। ਸਭ ਕੁਝ ਬਦਲ ਗਿਆ ਮੈਂ ਆਪਣੀ ਇੱਕ ਲੱਤ ਗਵਾ ਦਿੱਤੀ। ਮੈਂ ਹਾਰ ਨਹੀਂ ਮੰਨੀ ਤੇ 2014 ‘ਚ ਮੈਨੂੰ ਲੱਗਾ ਕਿ ਮੈਂਨੂੰ ਪਿਆਰ ਮਿਲ ਗਿਆ ਹੈ ਤੇ ਮੈਂ ਵਿਆਹ ਕਰਵਾ ਲਿਆ ਪਰ ਫਿਰ ਮੈਨੂੰ ਪਤਾ ਲੱਗਾ ਕਿ ਉਹ ਇੰਸਾਨ ਸਿਰਫ ਫੇਮ ਤੇ ਪੈਸੇ ਕਰਕੇ ਹੀ ਮੇਰੇ ਨਾਲ ਸੀ ਤੇ ਜਿਸ ਕਾਰਨ ਮੇਰਾ ਦਿਲ ਟੁੱਟ ਗਿਆ ਤੇ ਮੈਂ ਡਿਪਰੈਸ਼ਨ ‘ਚ ਚਲੀ ਗਈ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਮੈਂ ਅਮਰੀਕਾ ਚਲੀ ਗਈ।

ਮੈਂ ਇੱਥੇ ਬਹੁਤ ਖੁਸ਼ ਸੀ ਤੇ ਸੋਚਿਆ ਜੋ ਕੁਝ ਵੀ ਪਾਸਟ ‘ਚ ਹੋਇਆ ਹੁਣ ਉਹ ਮਾਇਨੇ ਨਹੀਂ ਰੱਖਦਾ ਪਰ ਪਿਆਰੇ ਪਰਮਾਤਮਾ ਤੁਸੀ ਸੋਚਿਆ ਇਕ ਇੰਸਾਨ ਇੰਨਾ ਖੁਸ਼ ਕਿਵੇਂ ਰਹਿ ਸਕਦਾ ਹੈ। ਜਿਸ ਦੀ ਜ਼ਿੰਦਗੀ ‘ਚ ਇੰਨੀਆਂ ਮਾੜੀਆਂ ਚੀਜਾਂ ਵਾਪਰੀਆਂ ਹੋਣ। ਤੁਸੀ ਸੋਚਿਆ ਹੁਣ ਮੇਰੇ ਲਈ ਕੁਝ ਨਵਾਂ ਲੈ ਕੇ ਆਉਗੇ ਤੇ ਮੈਨੂੰਮ ਲੁਪਸ ਨਾਮ ਦੀ ਬਿਮਾਰੀ ਦਿੱਤੀ।

Related posts

Malaika Arora ਨੇ ਅਰਜੁਨ ਕਪੂਰ ਦੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸ਼ੇਅਰ ਕੀਤੀਆਂ ਇਹ ਤਸਵੀਰਾਂ

On Punjab

KBC 13 : ਅਮਿਤਾਭ ਬਚਨ ਦੇ ਸਾਹਮਣੇ ਹੌਟਸੀਟ ‘ਤੇ ਸਭ ਤੋਂ ਪਹਿਲਾਂ ਬੈਠਣਗੇ ਇਹ ਕੰਟੈਸਟੈਂਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ ਕਨੈਕਸ਼ਨ

On Punjab

Sushant Singh Rajput ਦੀ ਬਰਸੀ ‘ਤੇ ਅਰਜੁਨ ਬਿਜਲਾਨੀ ਨੂੰ ਆਈ ਯਾਦ, ਆਖਰੀ ਵਾਰ ਭੇਜਿਆ ਸੀ ਇਹ ਮੈਸੇਜ

On Punjab