Eating Food: ਸਾਡੇ ਵਿਚੋਂ ਬਹੁਤ ਸਾਰੇ ਲੋਕ ਦਿਨ ਵਿਚ ਸਿਰਫ 3 ਵਾਰ ਖਾਣ ‘ਤੇ ਜ਼ੋਰ ਦਿੰਦੇ ਹਨ ਜਿਵੇਂ ਕਿ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ ਵਿਚ 4-5 ਵਾਰ ਖਾਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਮੰਨਦੇ ਹਨ ਕਿ ਦਿਨ ਵਿਚ 3 ਵਾਰ ਖਾਣਾ ਚੰਗਾ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਖਾਣ ਨਾਲ ਭੋਜਨ ਸਹੀ ਤਰੀਕੇ ਨਾਲ ਹਜ਼ਮ ਹੁੰਦਾ ਹੈ ਇਸ ਦੇ ਨਾਲ ਹੀ ਕੁਝ ਸਿਹਤ ਮਾਹਰ ਕਹਿੰਦੇ ਹਨ ਕਿ ਦਿਨ ਵਿਚ 5 ਤੋਂ 6 ਵਾਰ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ ਦਿਨ ‘ਚ 3 ਵਾਰ ਖਾਣਾ ਠੀਕ ਹੈ ਜਾਂ 6 ਵਾਰ ਖਾਣਾ ਠੀਕ ਹੈ।
ਸਿਹਤ ਮਾਹਿਰਾਂ ਦੇ ਅਨੁਸਾਰ ਸਮੇਂ ਸਮੇਂ ‘ਤੇ ਥੋੜ੍ਹੀ ਮਾਤਰਾ ‘ਚ ਭੋਜਨ ਖਾਣਾ ਇਕ ਵਾਰ ਬਹੁਤ ਸਾਰਾ ਖਾਣਾ ਖਾਣ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਖਾਣ ਨਾਲ ਸਾਡੇ ਸਰੀਰ ਵਿਚ ਫੈਟ ਬਰਨ ਹੋਣ ਦੀ ਯੋਗਤਾ ਵੱਧ ਜਾਂਦੀ ਹੈ। ਨਾਲ ਹੀ ਇਸ ਤਰੀਕੇ ਨਾਲ ਖਾਣਾ ਸਾਡੇ ਪਾਚਕ ਤੰਤਰ ਨੂੰ ਮਜ਼ਬੂਤ ਕਰਦਾ ਹੈ। ਥੋੜਾ ਜਿਹਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਸਹੀ ਰਹਿੰਦਾ ਹੈ। ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਦਿਨ ਵਿਚ 3 ਵਾਰ ਜ਼ਿਆਦਾ ਖਾਣ ਦੀ ਬਜਾਏ ਸਮਾਂ ਪਾ ਕੇ ਥੋੜ੍ਹਾ-ਥੋੜ੍ਹਾ ਖਾਓ।
ਇਸ ਕਿਸਮ ਦਾ ਖਾਓ ਭੋਜਨ: ਇਕ ਵਾਰ ਖਾਣਾ ਖਾਣ ਦੀ ਬਜਾਏ ਦਿਨ ਵਿਚ 5-6 ਵਾਰ ਥੋੜ੍ਹਾ-ਥੋੜ੍ਹਾ ਖਾਓ। ਨਾਲ ਹੀ ਖਾਣੇ ਨੂੰ ਹੌਲੀ-ਹੌਲੀ ਅਤੇ ਪੂਰੀ ਤਰ੍ਹਾਂ ਚਬਾ ਕੇ ਖਾਓ।
ਫੈਟ ਫ੍ਰੀ ਪੌਪਕਾਰਨ ਦੀ ਕਰੋ ਸੇਵਨ: ਫੈਟ ਫ੍ਰੀ ਪੌਪਕਾਰਨ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਹ ਭਾਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ।
Skimmed ਦੁੱਧ ਦੇ ਨਾਲ ਫਰੂਟ ਸਮੂਦੀ ਕਰੋ ਤਿਆਰ: ਜੇਕਰ ਤੁਸੀਂ ਫਲਾਂ ਦੀ ਸਮੂਦੀ ਦੇ ਸ਼ੋਕੀਨ ਹੋ ਤਾਂ ਇਸ ਨੂੰ ਕਰੀਮ ਦੇ ਦੁੱਧ ਦੀ ਬਜਾਏ ਸਕਿੱਮਡ ਜਾਂ ਟੌਨਡ ਦੁੱਧ ਦਾ ਇਸਤੇਮਾਲ ਕਰਕੇ ਬਣਾਓ। ਇਸ ਨਾਲ ਤੁਸੀਂ ਸਾਰੇ ਪੌਸ਼ਟਿਕ ਤੱਤ ਪ੍ਰਾਪਤ ਕਰੋਗੇ ਅਤੇ ਸਹੀ ਭਾਰ ਵੀ ਹਾਸਲ ਕਰੋਗੇ।
ਫਾਈਬਰ ਨਾਲ ਭਰੇ ਖਾਓ ਕੂਕੀਜ਼: ਤੁਸੀਂ ਖਾਣ ਲਈ ਫਾਈਬਰ ਨਾਲ ਭਰਪੂਰ ਕੂਕੀਜ਼ ਦਾ ਸੇਵਨ ਕਰ ਸਕਦੇ ਹੋ।