37.51 F
New York, US
December 13, 2024
PreetNama
ਫਿਲਮ-ਸੰਸਾਰ/Filmy

ਇੱਕ ਵਾਰ ਫਿਰ ਸੁਸ਼ਾਂਤ ਸਿੰਘ ਦੇ ਫਲੈਟ ਪਹੁੰਚੀ CBI, ਫਲੈਟ ਮਾਲਕ ਤੋਂ ਕੀਤੀ ਜਾ ਰਹੀ ਪੁੱਛ ਗਿੱਛ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸੀਬੀਆਈ ਦੀ ਟੀਮ ਅੱਜ ਫਿਰ ਸੁਸ਼ਾਂਤ ਦੇ ਘਰ ਪਹੁੰਚੀ ਹੈ। ਸੁਸ਼ਾਂਤ ਸੰਜੇ ਲਾਲਵਾਨੀ ਦੇ ਫਲੈਟ ਵਿੱਚ ਰਹਿੰਦਾ ਸੀ। ਸੀਬੀਆਈ ਦੀ ਟੀਮ ਡੁਪਲੈਕਸ ਫਲੈਟ ਦੇ ਮਾਲਕ ਸੰਜੇ ਲਾਲਵਾਨੀ ਤੋਂ ਪੁੱਛਗਿੱਛ ਕਰ ਰਹੀ ਹੈ। ਕੱਲ੍ਹ ਸੀਬੀਆਈ ਦੀ ਟੀਮ ਨੇ ਸਾਢੇ ਪੰਜ ਘੰਟੇ ਅਭਿਨੇਤਾ ਦੇ ਘਰ ਦੀ ਜਾਂਚ ਕੀਤੀ ਸੀ
ਸੀਬੀਆਈ ਦੀ ਟੀਮ ਕਿਰਾਏ ਬਾਰੇ ਪੁੱਛਗਿੱਛ ਕਰ ਰਹੀ ਹੈ
ਸੁਸ਼ਾਂਤ ਨੇ ਬਾਂਦਰਾ ਵੈਸਟ ਮੌਂਟ ਬਲੈਂਕ ਬਿਲਡਿੰਗ ਦੇ 6ਵੇਂ ਤੇ 7ਵੇਂ ਮੰਜ਼ਲ ਦੇ 4 ਫਲੈਟਾਂ ਨੂੰ 3 ਸਾਲ ਦੇ ਲੀਜ਼ ‘ਤੇ ਲਿਆ ਸੀ। ਮਹੀਨਾਵਾਰ ਕਿਰਾਇਆ 4 ਲੱਖ 50 ਹਜ਼ਾਰ ਸੀ ਜੋ ਹਰ ਸਾਲ 10 ਪ੍ਰਤੀਸ਼ਤ ਵਧਣ ਜਾ ਰਿਹਾ ਸੀ। 9 ਦਸੰਬਰ 2019 ਨੂੰ, ਇਸ ਡੁਪਲੈਕਸ ਫਲੈਟ ਨੂੰ ਕਿਰਾਏ ‘ਤੇ ਦਿੱਤਾ ਗਿਆ ਸੀ ਜੋ 2022 ਤੱਕ ਦੇ ਲਈ ਸੀ। ਸੀਬੀਆਈ ਦੀ ਟੀਮ ਫਲੈਟ ਦੇ ਇਕਰਾਰਨਾਮੇ ਦੀ ਕਾੱਪੀ ਲੈ ਕੇ ਲਾਲਵਾਨੀ ਪਰਿਵਾਰ ਕੋਲ ਪਹੁੰਚ ਗਈ ਹੈ। ਕੀ ਸੁਸ਼ਾਂਤ ਕਿਰਾਇਆ ਚੈੱਕ ਜਾਂ ਨਕਦ ਦਿੰਦਾ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਅੱਜ ਵੀ ਸੀਬੀਆਈ ਸਿਧਾਰਥ, ਨੀਰਜ ਤੇ ਦੀਪੇਸ਼ ਨੂੰ ਲੈ ਕੇ ਆਈ
ਦੱਸ ਦੇਈਏ ਕਿ ਅੱਜ ਵੀ ਸਿਧਾਰਥ ਪਿਠਾਨੀ, ਨੀਰਜ ਤੇ ਦੀਪੇਸ਼ ਸੀਬੀਆਈ ਟੀਮ ਦੇ ਨਾਲ ਹਨ। ਸ਼ਨੀਵਾਰ ਨੂੰ ਵੀ ਸੀਬੀਆਈ ਇਨ੍ਹਾਂ ਤਿੰਨਾਂ ਦੇ ਨਾਲ ਅਭਿਨੇਤਾ ਦੇ ਘਰ ਪਹੁੰਚੀ ਸੀ।

Related posts

ਨਹੀਂ ਰਹੇ ਅਦਾਕਾਰ ਚੰਦਰਸ਼ੇਖਰ, ਰਾਮਾਇਣ ਦੇ ‘ਆਰਿਆ ਸੁਮੰਤ’ ਦਾ 98 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

On Punjab

On Punjab

ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਚਿਤਾਵਨੀ, ਕਿਹਾ – ਬੇਟੇ ਦਾ ਗੀਤ ਰਿਲੀਜ਼ ਹੋਇਆ ਤਾਂ ਲਵਾਂਗੇ ਲੀਗਲ ਐਕਸ਼ਨ

On Punjab