ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਨੇ ਫਿਲਮ ਦੇ ਉਦਯੋਗ ਦੇ ਕਈ ਅਦਾਕਾਰਾਂ ਦੇ ਨਾਂ ਲੈ ਕੇ ਉਨ੍ਹਾਂ ਦੇ ਖੂਨ ਦੀ ਜਾਂਚ ਦੀ ਮੰਗ ਕੀਤੀ ਹੈ। ਕੰਗਨਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਣਵੀਰ ਸਿੰਘ, ਰਣਬੀਰ ਕਪੂਰ, ਅਯਾਨ ਮੁਖਰਜੀ ਅਤੇ ਵਿੱਕੀ ਕੌਸ਼ਲ ਨੂੰ ਬਿਨਤੀ ਹੈ ਕਿ ਉਹ ਡਰੱਗ ਟੈਸਟ ਲਈ ਖੂਨ ਦੇ ਨਮੂਨਾ ਦੇਣ।
ਕੰਗਨਾ ਨੇ ਟਵੀਟ ਕਰਕੇ ਕਿਹਾ ਹੈ, “ਇਸ ਗੱਲ ਦੀ ਅਫਵਾਹ ਹੈ ਕਿ ਇਹ ਕੋਕੀਨ ਦਾ ਆਦੀ ਹੈ। ਮੈਂ ਚਾਹੁੰਦੀ ਹਾਂ ਕਿ ਇਹ ਅਫਵਾਹਾਂ ਖ਼ਤਮ ਹੋਣ। ਲੱਖਾਂ ਲੋਕ ਉਨ੍ਹਾਂ ਦੇ ਨਮੂਨੇ ਸਹੀ ਆਉਣ ਨਾਲ ਪ੍ਰੇਰਿਤ ਹੋਣਗੇ।”