cancer increases 2017 ਤੋਂ 2018 ਦੇ ਵਿਚਕਾਰ ਕੈਂਸਰਾਂ ਦੇ ਕੇਸਾਂ ਵਿੱਚ ਓਰਲ ਕੈਂਸਰ, ਸਰਵਾਈਕਲ ਕੈਂਸਰ ਅਤੇ ਬ੍ਰੈਸਟ ਕੈਂਸਰ ਦੇ 324% ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਰਾਸ਼ਟਰੀ ਸਿਹਤ ਪ੍ਰੋਫਾਈਲ 2019 ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ। ਇਹ ਕੇਸ ਰਾਜਾਂ ਦੇ ਐੱਨ.ਸੀ.ਡੀ ਕਲੀਨਿਕਾਂ ਵਿੱਚ ਦਰਜ ਕੀਤੇ ਗਏ ਹਨ। ਸਾਲ 2018 ਵਿੱਚ 6.5 ਕਰੋੜ ਲੋਕਾਂ ਨੇ ਇਨ੍ਹਾਂ ਕਲੀਨਿਕਾਂ ਦੀ ਜਾਂਚ ਲਈ ਦੌਰਾ ਕੀਤਾ।
ਜਿਨ੍ਹਾਂ ਵਿੱਚੋਂ 1.6 ਲੱਖ ਲੋਕਾਂ ਨੂੰ ਕੈਂਸਰ ਹੋ ਗਿਆ ਸੀ, ਜਦਕਿ 2017 ‘ਚ ਇਨ੍ਹਾਂ ਮਾਮਲਿਆਂ ਵਿੱਚੋਂ ਸਿਰਫ਼ 39,635 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, 2017 ਤੋਂ 2018 ਤੱਕ ਦੇ ਐੱਨ.ਸੀ.ਡੀ ਕਲੀਨਿਕਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਇਹ ਪਹਿਲਾਂ 3.5 ਕਰੋੜ ਸੀ ਜੋ 6.6 ਕਰੋੜ ‘ਤੇ ਪਹੁੰਚ ਗਈ।
2018 ਵਿੱਚ ਸਭ ਤੋਂ ਵੱਧ ਕੈਂਸਰ ਦੇ ਕੇਸ ਗੁਜਰਾਤ ਵਿੱਚ ਪਾਏ ਗਏ, ਉਸ ਤੋਂ ਬਾਅਦ ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਅਤੇ ਪੱਛਮੀ ਬੰਗਾਲ ਵਿੱਚ ਪਾਏ ਗਏ ਹਨ। ਗੁਜਰਾਤ ਵਿੱਚ 2017 ‘ਚ ਕੈਂਸਰ ਦੇ 3939 ਕੇਸ ਸਨ ਜੋ 2018 ਤੱਕ ਵੱਧ ਕੇ 72,169 ਹੋ ਗਏ ਸਨ। ਇਸਦਾ ਮਤਲਬ ਹੈ ਕਿ 68,230 ਨਵੇਂ ਕੇਸ ਦਰਜ ਕੀਤੇ ਗਏ ਸਨ।