PreetNama
ਫਿਲਮ-ਸੰਸਾਰ/Filmy

ਇੱਕ ਸਾਲ ਦਾ ਹੋਇਆ ਸ਼ਾਹਿਦ-ਮੀਰਾ ਦਾ ਬੇਟਾ ਜੈਨ, ਮੀਰਾ ਨੇ ਸ਼ੇਅਰ ਕੀਤੀ ਕਿਊਟ ਤਸਵੀਰ

ਮੁੰਬਈ: ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦਾ ਬੇਟਾ ਜੈਨ 5 ਅਗਸਤ ਨੂੰ ਇੱਕ ਸਾਲ ਦਾ ਹੋ ਗਿਆ। ਇਸ ਦਿਨ ਨੂੰ ਖਾਸ ਬਣਾਉਨ ਦੇ ਲਈ ਮੀਰਾ, ਸ਼ਾਹਿਦ ਅਤੇ ਦੀਦੀ ਮੀਸ਼ਾ ਕਪੂਰ ਨੇ ਸਵੇਰ ਤੋਂ ਹੀ ਖੂਬ ਤਿਆਰੀਆਂ ਕੀਤੀਆਂ ਸੀ। ਮੀਰਾ ਨੇ ਸਿਨ ‘ਚ ਹੀ ਜੈਨ ਦੇ ਜਨਮ ਦਿਨ ਦੀ ਤਿਆਰੀਆਂ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਮੀਰਾ ਨੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੀ ਐਕਸਾਈਟਮੈਂਟ ਵੀ ਜ਼ਾਹਿਰ ਕੀਤੀ। ਇਸ ਦੇ ਕੁਝ ਘੰਟੇ ਬਾਅਦ ਮੀਰਾ ਨੇ ਆਪਣੇ ਇੰਸਟੲਾਗ੍ਰਾਮ ‘ਤੇ ਵੀ ਜੈਨ ਨੂੰ ਜਨਮ ਦਿਨ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੀਰਾ ਨੇ ਬੇਹੱਦ ਪਿਆਰੇ ਢੰਗ ਨਾਲ ਆਪਣੇ ਬੇਟੇ ਨੂੰ ਬਰਥਡੇਅ ਵਿਸ਼ ਕੀਤੀ।ਮੀਰਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ‘ਚ ਜੈਨ ਦੇ ਹੱਥਾਂ ‘ਚ ਗੁਲਾਬੀ ਰੰਗ ਦਾ ਕਿਊਟ ਚਸ਼ਮਾ ਨਜ਼ਰ ਆ ਰਿਹਾ ਹੈ। ਉਧਰ ਮੰਮੀ ਮੀਰਾ ਸਟਾਈਨਿਸ਼ ਸ਼ਰਟ ਅਤੇ ਹੈਟ ‘ਚ ਨਜ਼ਰ ਆ ਰਹੀ ਹੈ। ਮੀਰਾ ਨੇ ਜੈਨ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖੀਆ, “ਕੋਸ਼ਿਸ਼ ਕਰੋ ਅਤੇ ਜੈਨ ਨੂੰ ਬਗੈਰ ਕਿਸ ਪੈਚ ਦੇ ਲੱਭ ਕੇ ਦਿਖਾਓ। ਮੇਰੀ ਦੁਨੀਆ ਤੁਹਾਨੂੰ ਜਨਮ ਦਿਨ ਮੁਬਾਰਕ”।

Related posts

ਨਰਾਤਿਆਂ ‘ਚ ਲਕਸ਼ਮੀ ਬਣੇ ਅਕਸ਼ੇ ਨੇ ਸ਼ੇਅਰ ਕੀਤਾ Laxmi Bomb ਦਾ ਪਹਿਲਾ Look

On Punjab

ਰਿਚਾ ਚੱਢਾ ਨੇ ਇਸ ਅਭਿਨੇਤਰੀ ‘ਤੇ ਠੋਕਿਆ 1.1 ਕਰੋੜ ਦਾ ਮੁਕੱਦਮਾ, ਜਾਣੋ ਕੀ ਸੀ ਮਾਮਲਾ

On Punjab

Farmer Protest: ਕਿਉਂ ਧਰਨੇ ‘ਚ ਸ਼ਾਮਲ ਨਹੀਂ ਹੋ ਸਕੇ ਗਿੱਪੀ, ਲਾਈਵ ਹੋ ਕੇ ਦੱਸੀ ਵਜ੍ਹਾ, ਕੀਤਾ ਵੱਡਾ ਐਲਾਨ

On Punjab