ਅਮਰੀਕਾ ’ਚ ਈਡਾ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 82 ਤਕ ਪਹੁੰਚ ਗਈ ਹੈ। ਸੀਬੀਐੱਸ ਨਿਊਜ਼ ਬ੍ਰਾਡਕਾਸਟਰ ਨੇ ਬੁੱਧਵਾਰ ਦੇਰ ਰਾਤ ਸੂਬਿਆਂ ਦੇ ਅਧਿਕਾਰੀਆਂ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੂਸੀਆਨਾ ’ਚ 26 ਪੀੜਤਾਂ ਸਣੇ ਦੱਖਣੀ ਪੂਰਬੀ ਸੂਬਿਆਂ ’ਚ 30 ਲੋਕਾਂ ਦੀ ਮੌਤ ਹੋ ਗਈ, ਜਦਕਿ ਉੱਤਰ ਪੂਰਬੀ ਖੇਤਰਾਂ ’ਚ 52 ਲੋਕ ਮਾਰੇ ਗਏ।
ਲਗਪਗ 10 ਦਿਨ ਪਹਿਲਾਂ ਆਏ ਈਡਾ ਤੂਫਾਨ ਨੇ ਖਾੜੀ ਤੱਟ, ਪੇਂਸਿਲਵੋਨਿਆ, ਨਿਊਯਾਰਕ ਤੇ ਨਿਊ ਜਰਸੀ ਦੇ ਖੇਤਰਾਂ ’ਚ ਵਿਆਪਕ ਨੁਕਸਾਨ ਪਹੁੰਚਾਇਆ ਹੈ। ਅਮਰੀਕੀ ਰਾਸ਼ਟਰੀ ਜੋਅ ਬਾਇਡਨ ਨੇ ਹਾਲ ਹੀ ’ਚ ਖਰਾਬ ਸਥਾਨਾਂ ਦਾ ਦੌਰਾ ਕੀਤਾ ਹੈ। ਆਈਡਾ ਤੁਫਾਨ 29 ਅਗਸਤ ਨੂੰ ਲੂਸੀਆਨਾ ਤੱਟ ਨਾਲ ਟਕਰਾਇਆ ਸੀ। ਇਹ 2005 ’ਚ ਆਏ ਕੈਟਰੀਨਾ ਤੂਫਾਨ ਤੋਂ ਬਾਅਦ ਅਮਰੀਕਾ ’ਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀ ਤਬਾਹੀ ਹੈ।