ਈਰਾਨ ਦੇ ਦੱਖਣ-ਪੱਛਮ ਖੇਤਰ ‘ਚ ਪਾਣੀ ਦੀ ਜ਼ਬਰਦਸਤ ਕਿੱਲਤ ਤੋਂ ਪਰੇਸ਼ਾਨ ਹਜ਼ਾਰਾਂ ਲੋਕਾਂ ਨੇ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੌਰਾਨ ਪਾਣੀ ਦੀ ਮੰਗ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਫਾਇਰਿੰਗ ਕੀਤੀ। ਇਸ ਘਟਨਾ ਦੇ ਹੁਣ ਵੀਡੀਓ ਵਾਇਰਲ ਹੋ ਰਹੇ ਹਨ। ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਹ ਘਟਨਾ ਈਰਾਨ ਦੇ ਖੂਜਸਤਾਨ ਸੂਬੇ ‘ਚ ਸੂਸਨਗਰਦ ਸ਼ਹਿਰ ‘ਚ ਹੋਈ। ਇੱਥੋਂ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਪੁਲਿਸ ਦਾ ਗੋਲ਼ੀਆਂ ਚਲਾਉਂਦੇ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਪਹਿਲਾਂ ਪੁਲਿਸ ਹਵਾ ‘ਚ ਫਾਇਰ ਕਰ ਰਹੀ ਹੈ, ਇਸ ਤੋਂ ਬਾਅਦ ਨਾਗਰਿਕਾਂ ਵੱਲੋਂ ਪਿਸਤੌਲ ਦਾ ਨਿਸ਼ਾਨਾ ਲਗਾਉਂਦੇ ਹੋਏ ਦੇਖਿਆ ਗਿਆ। ਇਸ ਖੇਤਰ ‘ਚ ਵਧੇਰੇ ਅਬਾਦੀ ਅਰਬਾਂ ਦੀ ਹੈ। ਇੱਥੇ ਪਹਿਲਾਂ ਵੀ ਮੁਜ਼ਾਹਰੇ ਹੁੰਦੇ ਰਹੇ ਹਨ। ਸ਼ਿਆ ਭਾਈਚਾਰੇ ਵੱਲੋਂ ਅੱਤਿਆਚਾਰ ਦੀ ਅਕਸਰ ਸ਼ਿਕਾਇਤ ਮਿਲਦੀ ਰਹੀ ਹੈ। ਪਹਿਲਾਂ ਵੀ ਮੁਜ਼ਾਹਰੇ ਦੌਰਾਨ ਲੋਕ ਪੁਲਿਸ ਦਾ ਸ਼ਿਕਾਰ ਹੁੰਦੇ ਰਹੇ ਹਨ।
ਖੂਜਸਤਾਨ ਸੂਬੇ ਦੇ ਡਿਪਟੀ ਗਵਰਨਰ ਨੇ ਮੁਜ਼ਾਹਰੇ ਦੌਰਾਨ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇੱਥੇ ਅਰਬ ਅੱਤਵਾਦੀ ਵੀ ਲੰਬੇ ਸਮੇਂ ਤੋਂ ਸਰਗਰਮ ਬਣੇ ਹੋਏ ਹਨ।