ਅਮਰੀਕਾ ਸੰਯੁਕਤ ਰਾਜ ਵਿਆਪਕ ਕਾਰਜ ਯੋਜਨਾ (ਜੇਸੀਪੀਓਏ) ਦੇ ਜੁਆਇੰਟ ਕਮਿਸ਼ਨ ਦੇ ਨਵੀਨੀਕਰਨ ਦੇ ਯਤਨਾਂ ਤਹਿਤ ਈਰਾਨੀ ਸਰਬਉੱਚ ਨੇਤਾ ਅਲੀ ਖੁਮੈਨੀ ‘ਤੇ ਪਾਬੰਦੀ ਹਟਾਉਣ ‘ਤੇ ਵਿਚਾਰ ਕਰ ਰਿਹਾ ਹੈ। ਐੱਨਬੀਸੀ ਨਿਊਜ਼ ਨੇ ਸ਼ਨਿਚਰਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜੂਨ 2019 ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਮੈਨੀ ਤੇ ਉਨ੍ਹਾਂ ਦੇ ਕੁਝ ਅਧਿਕਾਰੀਆਂ ਤੇ ਫ਼ੌਜੀ ਕਮਾਂਡਰਾਂ ਖ਼ਿਲਾਫ਼ ਪਾਬੰਦੀ ਲਗਾਈ ਸੀ।
ਸੂਤਰਾਂ ਮੁਤਾਬਕ ਵਿਆਨਾ ‘ਚ ਵਾਰਤਾ ਦੌਰਾਨ ਅਮਰੀਕਾ ਤੇ ਈਰਾਨ ਦੇ ਵਾਰਤਾਕਾਰਾਂ ਨੇ ਇਸ ਪਹਿਲ ‘ਤੇ ਚਰਚਾ ਕੀਤੀ। ਇਹ ਇਕ ਵੱਡੇ ਸਮਝੌਤੇ ਦਾ ਹਿੱਸਾ ਹੋਣ ਦੀ ਉਮੀਦ ਹੈ ਜਿਸ ਦੇ ਨਤੀਜੇ ਵਜੋਂ ਅਮਰੀਕਾ ਜੇਸੀਪੀਓਏ ‘ਚ ਫਿਰ ਸ਼ਾਮਲ ਹੋ ਜਾਵੇਗਾ ਤੇ ਈਰਾਨ ਆਪਣੀ ਜੇਸੀਪੀਓਏ ਪਾਬੰਦੀਆਂ ਪੂਰੀਆਂ ਕਰੇਗਾ।
2015 ‘ਚ ਈਰਾਨ ਨੇ ਚੀਨ, ਫਰਾਂਸ, ਜਰਮਨੀ, ਰੂਸ, ਬਰਤਾਨੀਆ, ਅਮਰੀਕਾ, ਜਰਮਨੀ ਤੇ ਯੂਰਪੀ ਸੰਘ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ। ਸਮਝੌਤੇ ਲਈ ਈਰਾਨ ਨੂੰ ਆਪਣੇ ਪਰਮਾਣੂ ਪ੍ਰਰੋਗਰਾਮ ਘੱਟ ਕਰਨ ਤੇ ਪਾਬੰਦੀਆਂ ਤੋਂ ਰਾਹਤ ਬਦਲੇ ਆਪਣੇ ਯੂਰੇਨੀਅਮ ਭੰਡਾਰ ਘੰਟ ਕਰਨ ਦੀ ਜ਼ਰੂਰਤ ਸੀ।
ਅਮਰੀਕਾ ਨੇ 2018 ‘ਚ ਈਰਾਨ ‘ਤੇ ਆਪਣਾ ਸਮਝੌਤਾਵਾਦੀ ਰੁਖ਼ ਛੱਡ ਦਿੱਤਾ ਸੀ ਤੇ ਜੇਸੀਪੀਓਏ ਤੋਂ ਹਟ ਗਿਆ ਸੀ। ਇਸ ਤਹਿਤ ਈਰਾਨ ਖ਼ਿਲਾਫ਼ ਸਖ਼ਤ ਨੀਤੀਆਂ ਲਾਗੂ ਕੀਤੀਆਂ ਗਈਆਂ, ਜਿਸ ਨੇ ਇਕ ਸਾਲ ਬਾਅਦ ਸੌਦੇ ਤਹਿਤ ਹੌਲੀ-ਹੌਲੀ ਆਪਣੀਆਂ ਪ੍ਰਤੀਬੱਧਤਾਵਾਂ ਤਿਆਗ ਕੇ ਜਵਾਬੀ ਕਾਰਵਾਈ ਕੀਤੀ। ਵਿਆਨਾ ਜੇਸੀਪੀਓਏ ਜੁਆਇੰਟ ਕਮਿਸ਼ਨ ਦੇ ਇਜਲਾਸਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਨਾਲ ਹੀ ਅਪ੍ਰਰੈਲ ਤੋਂ ਈਰਾਨ ਪਰਮਾਣੂ ਸਮਝੌਤਾ ਬਹਾਲ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਰੂਪਾਂ ‘ਚ ਗ਼ੈਰ ਰਸਮੀ ਬੈਠਕਾਂ ਦੀ ਮੇਜ਼ਬਾਨੀ ਕਰ ਰਿਹਾ ਹੈ।