ਸੰਯੁਕਤ ਰਾਸ਼ਟਰ (United Nations) ‘ਚ ਈਰਾਨ ਸਮੇਤ ਛੇ ਦੇਸ਼ਾਂ ਨੇ ਸਾਧਾਰਨ ਸਭਾ ‘ਚ ਵੋਟ ਕਰਨ ਦਾ ਅਧਿਕਾਰ ਗੁਆ ਦਿੱਤਾ ਹੈ। ਉਨ੍ਹਾਂ ਬਕਾਇਆ ਫੀਸ ਨਾ ਚੁਕਾਉਣ ਕਾਰਨ ਵੋਟਿੰਗ ਦੇ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਏਂਟੋਨੀਓ ਗੁਤਰਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੂਚੀ ‘ਚ ਈਰਾਨ ਦੇ ਨਾਲ ਨਾਈਜ਼ਰ, ਦਿ ਸੈਂਟਰਲ ਅਫਰੀਕਨ ਰਿਪਬਲਿਕਨ, ਕਾਂਗੋ, ਬ੍ਰੇਜਾਵਿਲੇ, ਸੂਡਨਾ ਤੇ ਜਿੰਬਾਵਵੇ ਹਨ। ਤਿੰਨ ਦੇਸ਼ ਅਜਿਹੇ ਹਨ ਜਿਨ੍ਹਾਂ ਦਾ ਬਕਾਇਆ ਭੁਗਤਾਨ ਨਾ ਹੋਣ ਤੋਂ ਬਾਅਦ ਵੀ ਵੋਟਿੰਗ ਅਧਿਕਾਰ ਜਾਰੀ ਰੱਖਿਆ ਗਿਆ ਹੈ।
ਤਿੰਨੋਂ ਦੇਸ਼ ਕੋਮਰੋਸ, ਸਾਓ ਟੋਮ, ਸੋਮਾਲੀਆ ਨੇ ਇਹ ਦੱਸਿਆ ਕਿ ਉਹ ਭੁਗਤਾਨ ਕਰਨ ਦੀ ਸਥਿਤੀ ‘ਚ ਨਹੀਂ ਹਨ। ਇਸ ਸਬੰਧੀ ਜਨਰਲ ਸਕੱਤਰ ਏਂਟੋਨੀਓ ਗੁਤਰਸ ਨੇ ਸਾਧਾਰਨ ਸਭਾ ਦੇ ਚੇਅਰਮੈਨ ਵੋਲਕਨ ਬੋਜਕਿਰ ਨੂੰ ਚਿੱਠੀ ਲਿਖ ਕੇ ਜਾਣੂ ਕਰਵਾਇਆ ਹੈ ਕਿ ਯੂਐੱਨ ਚਾਰਟਰ ਅਨੁਸਾਰ ਕੋਈ ਦੇਸ਼ ਲਗਾਤਾਰ ਦੋ ਸਾਲ ਤਕ ਸੰਯੁਕਤ ਰਾਸ਼ਟਰ ਦੀ ਬਕਾਇਆ ਫੀਸ ਦਾ ਭੁਗਤਾ ਨਹੀਂ ਕਰਦਾ ਹੈ ਤਾਂ ਉਸ ਨੂੰ ਵੋਟਿੰਗ ਦੇ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਹੈ। ਈਰਾਨ ‘ਤੇ ਇਕ ਕਰੋੜ ਵੀਹ ਲੱਖ ਡਾਲਰ ਫੀਸ ਬਕਾਇਆ ਹੈ। ਈਰਾਨ ਨੇ ਇਸ ਫੀਸ ਦਾ ਭੁਗਤਾਨ ਨਾ ਕੀਤੇ ਜਾਣ ਲਈ ਅਮਰੀਕਾ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੇ ਕਿਹਾ ਕਿ ਅਮਰੀਕਾ ਦੀ ਪਾਬੰਦੀ ਕਾਰਨ ਅਜਿਹਾ ਹੋਇਆ ਹੈ।