27.55 F
New York, US
December 27, 2024
PreetNama
ਫਿਲਮ-ਸੰਸਾਰ/Filmy

ਈਸ਼ਾ ਗੁਪਤਾ ਨੇ ਸੁਣਾਈ ਭਿਆਨਕ ਹੱਡਬੀਤੀ, ਉਸ ਨੇ ਛੂਹਿਆ ਨਹੀਂ, ਬੱਸ ਅੱਖਾਂ ਨਾਲ ਕਰਦਾ ਰਿਹਾ ਰੇਪ

ਮੁੰਬਈਬਾਲੀਵੁੱਡ ਐਕਟਰਸ ਈਸ਼ਾ ਗੁਪਤਾ ਨੇ ਹਾਲ ਹੀ ‘ਚ ਆਪਣੇ ਨਾਲ ਹੋਈ ਭਿਆਨਕ ਘਟਨਾ ਬਾਰੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਈਸ਼ਾ ਨੇ ਟਵਿੱਟਰ ‘ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਕਿਹਾ ਕਿ ਕਿਵੇਂ ਇੱਕ ਆਦਮੀ ਕਰਕੇ ਉਸ ਨੂੰ ਕਾਫੀ ਅਸਹਿਜਤਾ ਮਹਿਸੂਸ ਹੋਈ। ਇਸ ਖੁਲਾਸੇ ਤੋਂ ਬਾਅਦ ਬਾਲੀਵੁੱਡ ਇੱਕ ਵਾਰ ਫੇਰ ਸਕਤੇ ‘ਚ ਆ ਗਿਆ ਹੈ।ਈਸ਼ਾ ਨੇ ਆਪਣੇ ਤਲਖ਼ ਤਜ਼ਰਬੇ ਨੂੰ ਟਵੀਟ ਕਰਦੇ ਹੋਏ ਲਿਖਿਆ, “ਜੇਕਰ ਮੇਰੇ ਜਿਹੀਆਂ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ ਤਾਂ ਸੋਚੋ ਆਮ ਕੁੜੀਆਂ ਕਿਵੇਂ ਦਾ ਮਹਿਸੂਸ ਕਰਦੀਆਂ ਹੋਣਗੀਆਂ। ਸਿਕਉਰਟੀ ਗਾਰਡ ਨਾਲ ਹੋਣ ਤੋਂ ਬਾਅਦ ਵੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰਾ ਬਲਾਤਕਾਰ ਹੋ ਰਿਹਾ ਹੈ।”ਈਸ਼ਾ ਨੇ ਅੱਗੇ ਲਿਖਿਆ, “ਰੋਹਿਤ ਵਿੱਜ ਜਿਹੇ ਆਦਮੀਆਂ ਕਰਕੇ ਮਹਿਲਾਵਾਂ ਕਦੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੀਆਂ। ਤੁਹਾਡਾ ਮੇਰੇ ਨੇੜੇ ਹੋਣਾ ਤੇ ਮੈਨੂੰ ਘੂਰਣਾ ਕਾਫੀ ਜ਼ਿਆਦਾ ਸੀ।” ਇੱਕ ਫੋਟੋ ਪੋਸਟ ਕਰਦੇ ਹੋਏ ਈਸ਼ਾ ਨੇ ਲਿਖਿਆ, ‘ਰੋਹਿਤ ਵਿੱਜ, “ਇਹ ਉਹ ਆਦਮੀ ਹੈ ਜੋ ਰਾਤ ਇੱਕ ਔਰਤ ਨੂੰ ਘੂਰਦਾ ਹੈ ਤੇ ਸੋਚਦਾ ਹੈ ਕਿ ਉਸ ਨੂੰ ਅਸਹਿਜ ਕਰਨਾ ਠੀਕ ਹੈ। ਉਸ ਨੇ ਮੈਨੂੰ ਕੁਝ ਕਿਹਾ ਨਹੀਂ ਛੂਹਿਆ ਨਹੀਂ, ਪਰ ਘੂਰਦਾ ਰਿਹਾ। ਨਾ ਤਾਂ ਇੱਕ ਫੈਨ ਦੇ ਤੌਰ ‘ਤੇ ਤੇ ਨਾ ਹੀ ਇੱਕ ਐਕਟਰ ਦੇ ਤੌਰ ‘ਤੇ, ਸਗੋਂ ਇਸ ਲਈ ਕਿ ਮੈਂ ਇੱਕ ਔਰਤ ਹਾਂ। ਅਸੀਂ ਕਿੱਥੇ ਸੁਰੱਖਿਅਤ ਹਾਂ? ਕੀ ਔਰਤ ਹੋਣਾ ਇੱਕ ਪਾਪ ਹੈ।ਆਪਣੀ ਆਖਰੀ ਪੋਸਟ ‘ਚ ਈਸ਼ਾ ਨੇ ਲਿਖਿਆ, “ਇਹ ਸਿਰਫ ਸੈਲੀਬ੍ਰਿਟੀ ਹੋਣ ਦੀ ਗੱਲ ਨਹੀਂ। ਕੋਈ ਆਦਮੀ ਕਾਨੂੰਨ ਤੋਂ ਉੱਤੇ ਕਿਵੇਂ ਹੋ ਸਕਦਾ ਹੈ। ਮੈਂ ਡਿਨਰ ਕਰ ਰਹੀ ਸੀ ਤੇ ਉਹ ਮੇਰੇ ਸਾਹਮਣੇ ਦੀ ਟੇਬਲ ‘ਤੇ ਆ ਕੇ ਬੈਠ ਗਿਆ।” ਇਨ੍ਹੀਂ ਦਿਨੀਂ ਬਾਲੀਵੁੱਡ ਦੇ ਕਈ ਖੇਤਰਾਂ ‘ਚ ਮਹਿਲਾ ਸੁਰੱਖਿਆ ਨੂੰ ਲੈ ਕੇ ਗੰਭੀਰ ਚਰਚਾ ਚਲ ਰਹੀ ਹੈ।

Related posts

ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

On Punjab

ਪੰਜਾਬ ਮੇਰੇ ਖੂਨ ਵਿੱਚ ਹੈ: ਗੁਰੂ ਰੰਧਾਵਾ

On Punjab

Shabaash Mithu Trailer : ਸੰਨਿਆਸ ਤੋਂ ਬਾਅਦ ਹੁਣ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਮਿਤਾਲੀ ਰਾਜ ਦੀ ਕਹਾਣੀ, ਫਿਲਮ ਦਾ ਟ੍ਰੇਲਰ ਮਚਾ ਰਿਹੈ ਧਮਾਲ

On Punjab