Japan in Earthquake ਉਤਰੀ ਜਪਾਨ ਦੇ ਸਹਿਲੀ ਇਲਾਕਿਆਂ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ ਪਰ ਇਸ ਕਾਰਨ ਕਿਸੇ ਪ੍ਰਕਾਰ ਦੇ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ| ਅਧਿਕਾਰੀਆਂ ਮੁਤਾਬਕ ਭੂਚਾਲ ਕਾਰਨ ਸੁਨਾਮੀ ਆਉਣ ਦਾ ਵੀ ਕੋਈ ਖਤਰਾ ਨਹੀਂ ਹੈ| ਜਪਾਨ ਦੀ ਮੌਸਮ ਵਿਗਿਆਨ ਏਜੰਸੀ ਅਨੁਸਾਰ ਭੂਚਾਲ ਦੀ ਤੀਬਰਤਾ ਰੀਕਟਰ ਪੇਮਾਨੇ ਉਤੇ 7.0 ਮਾਪੀ ਗਈ| ਭੂਚਾਲ ਦਾ ਕੇਂਦਰ ਬਿੰਦੂ ਇਤੋਰੂਫ ਦੇ ਪੂਰਬ ਵਿੱਚ ਸਮੁੰਦਰ ਵਿੱਚ 160 ਕਿਲੋਮੀਟਰ ਡੁੰਘਾ ਸੀ|
ਪੁਲਸ ਅਧਿਕਾਰੀਆਂ ਮੁਤਾਬਕ ਭੂਚਾਲ ਨਾਲ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ| ਦੱਸ ਦੇਈਏ 11 ਮਾਰਚ 2011 ਨੂੰ ਸਮੁੰਦਰ ਦੇ ਥੱਲੇ 9.0 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਈ ਸੁਨਾਮੀ ਨਾਲ ਜਪਾਨ ਪੂਰੀ ਤਰ੍ਹਾਂ ਹਿੱਲ ਗਿਆ ਸੀ|