PreetNama
ਰਾਜਨੀਤੀ/Politics

ਉਦਘਾਟਨ ਮਗਰੋਂ ਸਿਰਫ 29 ਦਿਨਾਂ ‘ਚ ਢਹਿ-ਢੇਰੀ ਹੋਇਆ ਪੁਲ, ਸਰਕਾਰ ਨੇ ਖਰਚੇ ਸੀ 263.47 ਕਰੋੜ ਰੁਪਏ

ਪਟਨਾ: ਬਿਹਾਰ ਦੇ ਗੋਪਾਲਗੰਜ ਵਿਚ 263.47 ਕਰੋੜ ਦੀ ਲਾਗਤ ਨਾਲ ਬਣਿਆ ਸੱਤਰਘਾਟ ਮਹਾਸੇਤੂ ਪੁੱਲ ਕੱਲ੍ਹ ਪਾਣੀ ਦੇ ਦਬਾਅ ਕਾਰਨ ਢਹਿ ਗਿਆ। ਇਸ ਪੁਲ ਦਾ ਉਦਘਾਟਨ ਸਿਰਫ 29 ਦਿਨ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 16 ਜੂਨ ਨੂੰ ਕੀਤਾ ਸੀ। ਇਸ ਟੁੱਟੇ ਬ੍ਰਿਜ ਦੀ ਵੀਡੀਓ ਪੋਸਟ ਕਰਦੇ ਹੋਏ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸ਼ਵੀ ਯਾਦਵ ਨੇ ਨਿਤੀਸ਼ ਸਰਕਾਰ ‘ਤੇ ਤਨਜ਼ ਕੀਤਾ ਹੈ।

ਤੇਜਸ਼ਵੀ ਯਾਦਵ ਨੇ ਆਪਣੇ ਟਵੀਟ ਵਿੱਚ ਲਿਖਿਆ, “8 ਸਾਲ ‘ਚ 263.47 ਕਰੋੜ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਰਘਾਟ ਪੁਲ ਦਾ ਉਦਘਾਟਨ 16 ਜੂਨ ਨੂੰ ਨਿਤੀਸ਼ ਜੀ ਨੇ ਕੀਤਾ ਸੀ। ਅੱਜ ਇਹ ਪੁਲ 29 ਦਿਨਾਂ ਬਾਅਦ ਢਹਿ ਗਿਆ। ਖ਼ਬਰਦਾਰ! ਜੇ ਕਿਸੇ ਨੇ ਇਸ ਨੂੰ ਨਿਤੀਸ਼ ਜੀ ਦਾ ਭ੍ਰਿਸ਼ਟਾਚਾਰ ਕਿਹਾ ਤਾਂ? 263 ਕਰੋੜ ਤਾਂ ਮੁੰਹ ਦਿਖਾਈ ਹੈ। ਇੰਨਾ ਤੋਂ ਜ਼ਿਆਦਾ ਦੀ ਤਾਂ ਇਨ੍ਹਾਂ ਦੇ ਚੂਹੇ ਸ਼ਰਾਬੀ ਹੋ ਜਾਂਦੇ ਹਨ।“

ਵੀਡੀਓ ਕਾਨਫਰੰਸਿੰਗ ਰਾਹੀਂ ਨਿਤੀਸ਼ ਕੁਮਾਰ ਨੇ ਇਸ ਮਹਾਸੇਤੂ ਦਾ ਉਦਘਾਟਨ ਕੀਤਾ ਸੀ:

ਦੱਸ ਦੇਈਏ ਕਿ ਇਸ ਮਹਾਸੇਤੂ ਦਾ ਉਦਘਾਟਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 16 ਜੂਨ ਨੂੰ ਕੀਤਾ ਸੀ। ਇਹ ਪੁਲ ਗੋਪਾਲਗੰਜ ਨੂੰ ਚੰਪਾਰਨ ਤੇ ਤਿਰਹਟ ਦੇ ਕਈ ਜ਼ਿਲ੍ਹਿਆਂ ਨਾਲ ਜੋੜਨ ਲਈ ਬਣਾਇਆ ਗਿਆ ਸੀ। ਇਸ ਪੁਲ ਦੇ ਢਹਿ ਜਾਣ ਕਾਰਨ ਹੁਣ ਚੰਪਾਰਨ ਤਿਰਹੱਟ ਤੇ ਸਰਨ ਦੇ ਕਈ ਜ਼ਿਲ੍ਹਿਆਂ ਤੋਂ ਗੋਪਾਲਗੰਜ ਦੀ ਆਵਾਜਾਈ ਰੁਕ ਗਈ ਹੈ। ਦੱਸ ਦਈਏ ਕਿ ਇਹ ਪੁਲ ਫੈਜ਼ੁਲਾਪੁਰ ‘ਚ ਟੁੱਟਿਆ ਹੈ।

Related posts

Shah Rukh Khan ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਪੁੱਛਗਿੱਛ ਦੌਰਾਨ ਖੋਲ੍ਹੇ ਕਈ ਰਾਜ਼

On Punjab

ਹਨੀ ਸਿੰਘ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ… ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਰੈਪਰ ਨੂੰ ਧਮਕੀ ਦੇਣ ਦਾ ਕਾਰਨ

On Punjab

ਪਾਰਲੀਮੈਂਟ ‘ਚ ਪਹੁੰਚੀਆਂ ਬੇਹੱਦ ਖੂਬਸੂਰਤ ਸੰਸਦ ਮੈਂਬਰ, ਜਾਣੋ ਕੌਣ

On Punjab