66.38 F
New York, US
November 7, 2024
PreetNama
ਸਮਾਜ/Social

ਉਨਾਵ ਬਲਾਤਕਾਰ ਮਾਮਲਾ ‘ਤੇ ਕਸੂਤੀ ਘਿਰੀ ਬੀਜੇਪੀ, ਦਿੱਲੀ ਤੋਂ ਲਖਨਊ ਤਕ ਚੜ੍ਹਿਆ ਪਾਰਾ

ਲਖਨਉਉਨਾਵ ਰੇਪ ਕੇਸ ‘ਚ ਪੀੜਤਾ ਦੇ ਸੜਕ ਹਾਦਸੇ ਤੋਂ ਬਾਅਦ ਦਿੱਲੀ ਤੋਂ ਲੈ ਕੇ ਲਖਨਊ ਤਕ ਰਾਜਨੀਤੀ ਗਰਮਾ ਗਈ ਹੈ। ਪੀੜਤਾ ਨੂੰ ਇਨਸਾਫ ਦਵਾਉਣ ਲਈ ਯੋਗੀ ਸਰਕਾਰ ਖਿਲਾਫ ਖੂਬ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਸਰਕਾਰ ਖਿਲਾਫ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹ ਲਿਆ ਹੈ। ਬੀਜੇਪੀ ਨੂੰ ਇਸ ਕੇਸ ਵਿੱਚ ਘਿਰੇ ਆਪਣੇ ਵਿਧਾਇਕ ਕੁਲਦੀਪ ਸੇਂਗਰ ਕਰਕੇ ਨਿਮੋਸ਼ੀ ਸਹਿਣੀ ਪੈ ਰਹੀ ਹੈ।

ਅੱਜ ਉਨਾਵ ਕੇਸ ਦੀ ਪੀੜਤਾ ਦੇ ਚਾਚਾ ਨੂੰ ਇੱਕ ਦਿਨ ਦੀ ਸ਼ੋਰਟ ਟਰਮ ਬੇਲ ਮਿਲ ਗਈ ਹੈ। ਹਾਈਕੋਰਟ ਦੀ ਲਖਨਊ ਬੈਂਚ ਦੇ ਜਸਟਿਸ ਅਹਿਮਦ ਨੇ ਪੀੜਤਾ ਦੇ ਚਾਚਾ ਨੂੰ ਆਪਣੀ ਪਤਨੀ ਤੇ ਸਾਲੀ ਦੇ ਅੰਤਮ ਸਸਕਾਰ ਲਈ ਇੱਕ ਦਿਨ ਦੀ ਬੇਲ ਦਿੱਤੀ ਹੈ। ਬੁੱਧਵਾਰ ਸਵੇਰੇ ਤੋਂ ਸ਼ਾਮ ਤਕ ਉਹ ਬੇਲ ‘ਤੇ ਰਹੇਗਾ ਤੇ ਸ਼ਾਮ ਨੂੰ ਫੇਰ ਤੋਂ ਰਾਏਬਰੇਲੀ ਜੇਲ੍ਹ ਪਹੁੰਚ ਜਾਵੇਗਾ।

ਦੱਸ ਦਈਏ ਕਿ ਬਲਾਤਕਾਰ ਪੀੜਤਾ ਦੀ ਰਾਏਬਰੇਲੀ ਗਾਦਸੇ ਤੋਂ ਬਾਅਦ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੀ ਛਾਤੀ ਤੇ ਸਿਰ ‘ਚ ਸੱਟਾਂ ਲੱਗੀਆਂ ਹਨਜਦਕਿ ਪੀੜਤਾ ਦੇ ਵਕੀਲ ਨੂੰ ਕਈ ਫੈਕਚਰ ਤੇ ਹੈਡ ਇੰਜਰੀ ਹੋਈ ਹੈ। ਉਧਰ ਪੀੜਤਾ ਦੀ ਭੈਣ ਤੇ ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਜਦੋਂ ਤਕ ਉਸ ਦੇ ਚਾਚਾ ਨੂੰ ਬੇਲ ਨਹੀ ਦਿੱਤੀ ਜਾਵੇਗੀਉਹ ਹਾਦਸੇ ‘ਚ ਮਰਨ ਵਾਲਿਆਂ ਦਾ ਸਸਕਾਰ ਨਹੀਂ ਕਰਨਗੇ।

ਇਸ ਸੜਕ ਹਾਦਸੇ ਤੋਂ ਬਾਅਦ ਉੱਠੇ ਸਿਆਸੀ ਹੰਗਾਮੇ ‘ਚ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਉਨ੍ਹਾਂ ਨੇ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਧਰਮਾਮਲੇ ‘ਚ ਨਿਰਪੱਖ ਜਾਂਚ ਤੇ ਪੀੜਤਾ ਨੂੰ ਨਿਆ ਲਈ ਅੱਜ ਕਾਂਗਰਸਸਪਾਬਸਪਾ ਸਮੇਤ ਕਈ ਪਾਰਟੀਆਂ ਨੇ ਸੰਸਦ ਭਵਨ ‘ਚ ਧਰਨਾ ਦਿੱਤਾ।

Related posts

ਜਾਣੋ-ਛੇ ਘੰਟੇ ਕਿਉਂ ਠੱਪ ਰਿਹਾ ਵ੍ਹੱਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ, ਕੀ ਯੂਜ਼ਰਸ ਦਾ ਡਾਟਾ ਹੋਇਆ ਲੀਕ?

On Punjab

ਇਸਰੋ ਨੇ ਬਦਲਿਆ ਸੈਟੇਲਾਈਟ ਦੇ ਨਾਮਕਰਨ ਦਾ ਤਰੀਕਾ, ਜਾਣੋ ਹੁਣ ਕਿਵੇਂ ਰੱਖਿਆ ਜਾਵੇਗਾ ਨਾਂ

On Punjab

ਗਾਇਕਾਂ ਨੂੰ ਆਖ਼ਰਕਾਰ ਮਿਲੀ ਵੱਡੀ ਕਾਮਯਾਬੀ, ਹੁਣ ਗਾਇਕਾਂ ਨੂੰ ਮਿਲੇਗੀ 25 ਫ਼ੀਸਦੀ ਰਾਇਲਟੀ

On Punjab